Home Blog 12 ਫਰਵਰੀ ਨੂੰ ਐਮਰਜਸੀ ਸੇਵਾਵਾਂ ਛੱਡ ਫਾਇਰਮੈਨ ਅਤੇ ਫਾਇਰ ਡਰਾਈਵਰ ਮੋਹਾਲੀ ਵੇਰਕਾ ਚੌਂਕ ਤੇ ਲਗਾਉਣਗੇ ਧਰਨਾ

12 ਫਰਵਰੀ ਨੂੰ ਐਮਰਜਸੀ ਸੇਵਾਵਾਂ ਛੱਡ ਫਾਇਰਮੈਨ ਅਤੇ ਫਾਇਰ ਡਰਾਈਵਰ ਮੋਹਾਲੀ ਵੇਰਕਾ ਚੌਂਕ ਤੇ ਲਗਾਉਣਗੇ ਧਰਨਾ

0

12 ਫਰਵਰੀ ਨੂੰ ਐਮਰਜਸੀ ਸੇਵਾਵਾਂ ਛੱਡ ਫਾਇਰਮੈਨ ਅਤੇ ਫਾਇਰ ਡਰਾਈਵਰ ਮੋਹਾਲੀ ਵੇਰਕਾ ਚੌਂਕ ਤੇ ਲਗਾਉਣਗੇ ਧਰਨਾ

ਰਾਜਪੁਰਾ 10 ਫਰਵਰੀ (ਗੁਰਪ੍ਰੀਤ ਧੀਮਾਨ)

ਪੰਜਾਬ ਰਾਜ ਦੀਆਂ ਨਗਰ ਨਿਗਮਾਂ /ਨਗਰ ਕੌਂਸਲਾਂ ਅਧੀਨ ਲਗਭਗ 50 ਤੋਂ ਵੱਧ ਫਾਇਰ ਸਟੇਸ਼ਨ ਚਾਲੂ ਹਾਲਤ ਵਿੱਚ ਹਨ । ਇਹਨਾਂ ਫਾਇਰ ਸਟੇਸ਼ਨਾਂ ਵਿੱਚ ਲਗਭਗ 1300 ਦੇ ਕਰੀਬ ਕੇਵਲ 10,000 ਰੁਪਏ ਮਹੀਨਾਵਾਰ ਤਨਖਾਹ ਨਾਲ ਆਊਟਸੋਰਸ ਅਤੇ ਕੰਟਰੈਕਟ ਤੇ (ਫਾਇਰਮੈਨ/ਫਾਇਰ ਡਰਾਈਵਰ) ਕਰਮਚਾਰੀ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ। ਮੌਜੂਦਾ ਸਰਕਾਰ ਨੂੰ ਅਸੀਂ ਬਹੁਤ ਵਾਰੀ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾ ਚੁੱਕੇ ਹਾਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫਾਇਰ ਬ੍ਰਿਗੇਡ ਆਊਟਸੋਰਸ ਕੰਟੈਰਕਟ ਕਰਮਚਾਰੀ ਕਮੇਟੀ ਦੇ ਮੈਂਬਰਾਂ ਨੇ ਪ੍ਰੈਸ ਨੋਟ ਜਾਰੀ ਕਰ ਕੀਤਾ । ਉਹਨਾਂ ਕਿਹਾ ਕਿ ਇਹਨਾਂ ਮੰਗਾਂ ਦੇ ਬਾਬਤ ਫਾਇਰ ਬ੍ਰਿਗੇਡ ਦੇ ਸਮੂਹ ਕੱਚੇ (ਆਊਟਸੋਰਸ/ਕੰਟਰੈਕਟ) ਕਰਮਚਾਰੀਆਂ ਵਲੋਂ ਮਿਤੀ 23-10-2023 ਨੂੰ ਦੇਸੂ ਮਾਜਰਾ, ਖਰੜ, ਜਿਲ੍ਹਾ ਮੋਹਾਲੀ ਵਿਖੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਸੀ । ਇਸ ਧਰਨੇ ਦੀ ਚਲਦੀ ਕਾਰਵਾਈ ਵਿੱਚ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਵਲੋਂ ਕੱਚੇ ਕਰਮਚਾਰੀਆਂ ਦੇ ਕਮੇਟੀ ਮੈਂਬਰਾ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਅਤੇ ਬਹੁਤ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ। ਜਿਸ ਵਿੱਚ ਕੱਚੇ ਕਰਮਚਾਰੀਆਂ ਦੀ ਪਹਿਲੀ ਮੰਗ ਸੀ ਕਿ ਪੱਕੀ ਭਰਤੀ ਹੋਣ ਤੋਂ ਪਹਿਲਾ ਆਊਟਸੋਰਸ ਅਤੇ ਕੰਟਰੈਕਟ ਮੁਲਾਜਮ ਜੋ ਕਿ ਕਈ ਸਾਲਾਂ ਤੋਂ ਪੰਜਾਬ ਦੀਆਂ ਫਾਇਰ ਬ੍ਰਿਗੇਡਾ ਵਿੱਚ ਬਤੋਰ ਫਾਇਰਮੈੱਨ ਅਤੇ ਫਾਇਰ ਡਰਾਈਵਰ ਕੰਮ ਕਰ ਰਹੇ ਹਨ, ਉਹਨਾਂ ਨੂੰ ਸਰਕਾਰ ਪੱਕਾ ਕਰੇ । ਉਕਤ ਮੰਗਾਂ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਵਲੋਂ ਪੰਜਾਬ ਫਾਇਰ ਬ੍ਰਿਗੇਡ ਦੇ ਕੱਚੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀਆਂ ਇਹ ਮੰਗਾਂ ਇੱਕ ਮਹੀਨੇ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਵਲੋਂ ਕਿਹਾ ਗਿਆ ਕਿ ਅਸੀਂ ਆਪਣੇ ਵਲੋਂ ਪੰਜਾਬ ਸਰਕਾਰ ਨੂੰ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਫਾਇਰ ਵਿਭਾਗ ਦੇ ਆਊਟਸੋਰਸ ਮੁਲਾਜਮਾਂ ਨੂੰ ਸਰਕਾਰੀ ਕੰਟਰੈਕਟ ਤੇ ਕਰਨ ਸਬੰਧੀ ਫਾਇਲ ਤਿਆਰ ਕਰਕੇ ਸਰਕਾਰ ਨੂੰ ਭੇਜਾਂਗੇ । ਪਰੰਤੂ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਕਿਸੇ ਵੀ ਮੰਗ ਦਾ ਕੋਈ ਹੱਲ ਨਹੀਂ ਹੋਇਆ ਅਤੇ ਪਹਿਲਾ ਤੋਂ ਕੰਮ ਕਰ ਰਹੇ (ਆਊਟਸੈਰਸ/ਕੰਟਰੈਕਟ) ਕੱਚੇ ਕਰਮਚਾਰੀਆਂ ਨੂੰ ਪੱਕੀ ਭਰਤੀ ਵਿੱਚ ਕੋਈ ਪਹਿਲ ਨਹੀਂ ਦਿੱਤੀ ਗਈ। ਸਗੋਂ ਮਗਰਲੀਆਂ ਅਕਾਲੀ- ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਡੰਗ ਟਪਾਊ ਨੀਤੀ ਅਪਣਾਈ ਗਈ। ਜਿਸ ਕਾਰਨ ਸਮੂਹ ਕਰਮਚਾਰੀਆਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਹ ਹੈ।ਹੁਣ ਅਸੀਂ ਨਿਰਾਸ਼ ਹੋ ਕੇ 12 ਫਰਵਰੀ ਨੂੰ ਵੇਰਕਾ ਚੌਂਕ ਮੌਹਾਲੀ ਵਿਖੇ ਆਪਣੀਆਂ ਸੇਵਾਵਾਂ ਛੱਡ ਕੇ ਸ਼ਾਂਤੀਪੂਰਵਕ ਢੰਗ ਨਾਲ ਧਰਨੇ ਤੇ ਬੈਠਾਂਗੇ । ਪੂਰੇ ਪੰਜਾਬ ਵਿੱਚ ਜੇਕਰ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।ਉਹਨਾਂ ਕਿਹਾ ਕਿ ਫਾਇਰ ਵਿਭਾਗ ਵਿੱਚ ਕੰਮ ਕਰ ਰਹੇ ਆਊਟਸੋਰਸ/ਕੰਟਰੈਕਟ ਕਰਮਚਾਰੀਆਂ (ਫਾਇਰਮੈਨ/ਫਾਇਰ ਡਰਾਈਵਰਾਂ) ਨੂੰ ਬਿਨਾ ਕਿਸੇ ਸ਼ਰਤ ਤੋਂ ਪੱਕਾ ਕੀਤਾ ਜਾਵੇ।

LEAVE A REPLY

Please enter your comment!
Please enter your name here