Home ਪੰਜਾਬ 11 ਸਾਲ ਤੱਕ ਪੰਜਾਬੀ ਯੂਨੀ. ‘ਚ ਰਿਹਾ ਪੜ੍ਹਾਉਂਦਾ; ਹੁਣ ਮਜਬੂਰੀਵੱਸ ਵੇਚ ਰਿਹਾ ਸਬਜ਼ੀਆਂ | Action Punjab

11 ਸਾਲ ਤੱਕ ਪੰਜਾਬੀ ਯੂਨੀ. ‘ਚ ਰਿਹਾ ਪੜ੍ਹਾਉਂਦਾ; ਹੁਣ ਮਜਬੂਰੀਵੱਸ ਵੇਚ ਰਿਹਾ ਸਬਜ਼ੀਆਂ | Action Punjab

0
11 ਸਾਲ ਤੱਕ ਪੰਜਾਬੀ ਯੂਨੀ. ‘ਚ ਰਿਹਾ ਪੜ੍ਹਾਉਂਦਾ; ਹੁਣ ਮਜਬੂਰੀਵੱਸ ਵੇਚ ਰਿਹਾ ਸਬਜ਼ੀਆਂ | Action Punjab

[ad_1]

ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਉਂਦਾ ਹੈ, ਤਾਂ ਜੋ ਉਹ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰ ਸਕੇ ਅਤੇ ਆਪਣਾ ਭਵਿੱਖ ਬਣਾ ਸਕੇ। ਪਰ ਕਈ ਵਿਅਕਤੀਆਂ ਨਾਲ ਅਜਿਹਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੋਲ ਸਿਫਾਰਸ਼ ਨਹੀਂ ਹੁੰਦੀ, ਜਿਸ ਲਈ ਡਿਗਰੀਆਂ ਮਹਿਜ਼ ਇੱਕ ਕਾਗਜ਼ ਬਣ ਕੇ ਰਹਿ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਡਾ. ਸੰਦੀਪ ਸਿੰਘ ਕੋਲ ਉਚ ਸਿੱਖਿਆ ਦੀਆਂ ਡਿਗਰੀਆਂ ਤਾਂ ਹਨ, ਪਰ ਨੌਕਰੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਪਰਿਵਾਰ ਦੇ ਪਾਲਣ-ਪੋਸ਼ਣ ਲਈ ਮਜਬੂਰੀਵੱਸ ਸਬਜ਼ੀ ਦੀ ਰੇਹੜੀ ਲਗਾਉਣੀ ਪੈ ਰਹੀ ਹੈ।

ਗਲੀਆਂ ‘ਚ ਸਾਈਕਲ ਰੇਹੜੀ ‘ਤੇ ਸਬਜ਼ੀ ਵੇਚ ਰਿਹਾ ਡਾ. ਸੰਦੀਪ ਸਿੰਘ ਕੋਲ ਕੋਈ ਇੱਕਾ-ਦੁੱਕਾ ਡਿਗਰੀ ਨਹੀਂ ਹੈ, ਸਗੋਂ ਪੀਐਚਡੀ ਸਮੇਤ ਪੰਜ ਐਮ.ਏ. ਅਤੇ ਐਲ.ਐਲ.ਬੀ. ਦੀਆਂ ਡਿਗਰੀਆਂ ਹਨ। ਪਰ ਸਰਕਾਰਾਂ ਦੀ ਬੇਰੁਖੀ ਨੇ ਉਸ ਨੂੰ ਰੇਹੜੀ ਲਈ ਮਜਬੂਰ ਕਰ ਦਿੱਤਾ ਹੈ।

ਕਿਵੇਂ ਬਣਿਆ ‘ਪੀਐਚਡੀ ਸਬਜ਼ੀ ਵਾਲਾ’

ਸੰਦੀਪ ਸਿੰਘ ਦੀ ਰੇਹੜੀ ‘ਤੇ ਇੱਕ ਬੋਰਡ ਲੱਗਿਆ ਹੁੰਦਾ ਹੈ, ਜਿਸ ਉਪਰ ਡਿਗਰੀਆਂ ਲਿਖੀਆਂ ਹੋਈਆਂ ਹਨ। ਇਸ ਸਬੰਧੀ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਇੱਕ ਵਾਰ ਰੇਹੜੀ ‘ਤੇ ਸਬਜ਼ੀ ਵੇਚ ਰਿਹਾ ਸੀ ਤਾਂ ਇੱਕ ਔਰਤ ਨਾਲ ਉਸ ਦੀ ਸਿੱਖਿਆ ਬਾਰੇ ਗੱਲ ਚੱਲ ਪਈ, ਜਿਸ ਨੇ ਉਸ ਨੂੰ ਇਹ ਬੋਰਡ ਵਾਲਾ ਸੁਝਾਅ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪੀਐਚਡੀ ਸਬਜ਼ੀ ਵਾਲਾ ਬੋਰਡ ਲਗਾ ਕੇ ਸਬਜ਼ੀਆਂ ਵੇਚਣ ਲੱਗ ਪਿਆ।

 

ਪੰਜਾਬੀ ਯੂਨੀਵਰਸਿਟੀ ‘ਚ 11 ਸਾਲ ਤੱਕ ਰਿਹਾ ਪੜ੍ਹਾਉਂਦਾ

ਮੂਲ ਰੂਪ ਤੋਂ ਭਰਾੜੀਵਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ 11 ਸਾਲ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਐਡਹਾਕ ‘ਤੇ ਅਧਿਆਪਕ ਵੱਜੋਂ ਪੜ੍ਹਾਉਂਦਾ ਰਿਹਾ ਹੈ। ਪਰ ਸਿਫਾਰਸ਼ ਨਾ ਹੋਣ ਦੇ ਚਲਦਿਆਂ ਪੱਕੀ ਨੌਕਰੀ ਨਾ ਮਿਲਣ ਕਾਰਨ ਛੱਡਣੀ ਪਈ। ਉਸ ਨੇ ਦੱਸਿਆ ਕਿ ਨਾ ਹੀ ਨੌਕਰੀ ਦੌਰਾਨ ਇੰਨੇ ਪੈਸੇ ਮਿਲਦੇ ਸੀ ਕਿ ਉਹ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕਦਾ, ਜਿਸ ਲਈ ਹੁਣ ਸਬਜ਼ੀ ਵੇਚਣੀ ਪੈ ਰਹੀ ਹੈ।

2

ਸੰਦੀਪ ਨੇ ਸਾਲ 2004 ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ ਐਲ.ਐਲ.ਬੀ. 2009 ਵਿੱਚ ਆਈਆਈਐਮ, 2011 ਵਿੱਚ ਐਮ.ਏ.ਪੰਜਾਬੀ। ਇਸਤੋਂ ਬਾਅਦ ਉਸ ਨੇ 2017 ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਪੂਰੀ ਕੀਤੀ। ਉਸ ਨੇ 2018 ਵਿੱਚ ਐਮਏ ਪੱਤਰਕਾਰੀ, ਐਮਏ ਵੂਮੈਨ ਸਟੱਡੀਜ਼, ਐਮਏ ਪੋਲੀਟੀਕਲ ਸਾਇੰਸ ਕੀਤੀ ਅਤੇ ਹੁਣ ਉਹ ਬੀ.ਲਿਬ. ਕਰ ਰਿਹਾ ਹੈ। ਸੰਦੀਪ ਦਾ ਕਹਿਣਾ ਹੈ ਕਿ ਉਸ ਨੇ ਜੁਲਾਈ ਤੋਂ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਲਦੀ ਹੀ ਉਹ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਆਪਣਾ ਕੋਚਿੰਗ ਸੈਂਟਰ ਜਾਂ ਅਕੈਡਮੀ ਸ਼ੁਰੂ ਕਰੇਗਾ। ਇਸ ਦੇ ਲਈ ਉਹ ਪੈਸੇ ਵੀ ਇਕੱਠਾ ਕਰ ਰਿਹਾ ਹੈ।



[ad_2]

LEAVE A REPLY

Please enter your comment!
Please enter your name here