Thursday, March 28, 2024
More

    Latest Posts

    16 ਫਰਵਰੀ ਨੂੰ ਭਾਰਤ ਬੰਦ; ਕੀ ਬੰਦ ਰਹਿਣਗੇ ਬੈਂਕ ਅਤੇ ਦਫਤਰ? | Action Punjab


    Bharat Bandh On 16 Feb: ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰੀ ਟਰੇਡ ਯੂਨੀਅਨਾਂ ਨਾਲ ਮਿਲ ਕੇ 16 ਫਰਵਰੀ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਹ ਸੱਦਾ ਪੰਜਾਬ ਤੋਂ ਮਾਰਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਅੰਬਾਲਾ ਨੇੜੇ ਹਰਿਆਣਾ ਦੀ ਸਰਹੱਦ ’ਤੇ ਰੋਕੇ ਜਾਣ ਮਗਰੋਂ ਦਿੱਤਾ ਗਿਆ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਲਈ ਭਾਰਤ ਬੰਦ ਦਾ ਐਲਾਨ ਕੀਤਾ ਜਾ ਰਿਹਾ ਹੈ। 

    ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਭਾਰਤ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਭਾਰਤ ਬੰਦ ਤਹਿਤ ਧਰਨਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗਾ।

    ਜਾਣੋ ਬੰਦ ਦਾ ਕਿੱਥੇ-ਕਿੱਥੇ ਪੈ ਸਕਦਾ ਹੈ ਅਸਰ 

    ਦੱਸ ਦਈਏ ਕਿ ਇਸ ਦੇਸ਼ ਵਿਆਪੀ ਹੜਤਾਲ ਕਾਰਨ ਟਰਾਂਸਪੋਰਟ, ਖੇਤੀਬਾੜੀ ਗਤੀਵਿਧੀਆਂ, ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੇ ਪੇਂਡੂ ਕੰਮ, ਨਿੱਜੀ ਦਫ਼ਤਰ, ਪਿੰਡਾਂ ਦੀਆਂ ਦੁਕਾਨਾਂ ਅਤੇ ਪੇਂਡੂ ਉਦਯੋਗਿਕ ਅਤੇ ਸੇਵਾ ਖੇਤਰ ਦੇ ਅਦਾਰੇ ਬੰਦ ਰਹਿਣ ਦੀ ਸੰਭਾਵਨਾ ਹੈ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ, ਅਖਬਾਰ ਵੰਡਣ, ਵਿਆਹ, ਮੈਡੀਕਲ ਸਟੋਰ, ਬੋਰਡ ਪ੍ਰੀਖਿਆਵਾਂ ਲਈ ਜਾ ਰਹੇ ਵਿਦਿਆਰਥੀ ਆਦਿ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ।

    ਇਹ ਵੀ ਪੜ੍ਹੋ: ਰਾਏਬਰੇਲੀ ਦੇ ਲੋਕਾਂ ਨੂੰ ਸੋਨੀਆ ਗਾਂਧੀ ਦਾ ਭਾਵੁਕ ਪੱਤਰ, ਕਿਹਾ- ਮੇਰੇ ਪਰਿਵਾਰ ਦਾ ਰੱਖਿਓ ਖਿਆਲ

    ਜਾਣੋ ਕੀ ਹਨ ਕਿਸਾਨਾਂ ਦੀਆਂ ਮੰਗਾਂ

    ਦੱਸ ਦਈਏ ਕਿ ਇਹ ਕਿਸਾਨ (farmers protest) ਆਪਣੀਆਂ ਕੁਝ ਮੰਗਾਂ (demands of farmers) ਨੂੰ ਲੈ ਕੇ ਸਰਕਾਰ ਨੂੰ ਘੇਰਨਾ ਚਾਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਮੰਗਾਂ ਬਾਰੇ।

    1. ਕੇਂਦਰ ਸਰਕਾਰ ਤੋਂ MSP ਦੀ ਗਰੰਟੀ ਦੇਣ ਦੀ ਮੰਗ
    2. ਕਿਸਾਨਾਂ ਦੇ ਖਿਲਾਫ ਮੁਕੱਦਮੇ ਵਾਪਸ ਲੈਣ ਦੀ ਮੰਗ
    3. ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਣ ਦੀ ਮੰਗ
    4. ਕਿਸਾਨਾਂ ਦਾ ਪੂਰਾ ਕਰਜ਼ ਮੁਆਫ ਕਰਨ ਦੀ ਮੰਗ
    5. ਕਿਸਾਨਾਂ ਅਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਮੰਗ
    6. ਬਿਜਲੀ ਸੋਧ ਬਿੱਲ 2020 ਨੂੰ ਖਤਮ ਕੀਤਾ ਜਾਵੇ
    7. ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਦਿੱਤੀ ਜਾਵੇ ਸਜ਼ਾ

    ਇਹ ਵੀ ਪੜ੍ਹੋ: ਕਿਸਾਨ ਅੰਦੋਲਨ ‘ਤੇ CM ਖੱਟਰ ਦਾ ਵੱਡਾ ਬਿਆਨ, ਬੋਲੇ; ਸਿੱਧੇ ਤੌਰ ‘ਤੇ ਕੀਤੀ ਜਾ ਰਹੀ ਰਾਜਨੀਤੀ

     


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.