Sunday, February 25, 2024
More

  Latest Posts

  ਕੰਪਨੀ ਪ੍ਰਮੁੱਖ ਖਿਲਾਫ਼ FIR, ਮਰਨ ਵਾਲਿਆਂ ਦੀ ਗਿਣਤੀ ਵਧ ਕੇ 5 ਹੋਈ | Action Punjab


  ਹਿਮਾਚਲ ਪ੍ਰਦੇਸ਼: ਸੋਲਨ ‘ਚ ਕਾਸਮੈਟਿਕ ਫੈਕਟਰੀ ਹਾਦਸੇ (baddi-cosmetic-factory) ‘ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਮਾਮਲੇ ‘ਚ ਕੰਪਨੀ ਐਨਆਰ ਅਰੋਮਾ ਦੇ ਪ੍ਰਮੁੱਖ ਚੰਦਰ ਸ਼ੇਖਰ ਖਿਲਾਫ਼ ਐਫ਼ਆਈਆਰ ਦਰਜ ਕੀਤੀ ਹੈ। ਤਿੰਨ ਦਿਨਾਂ ਤੋਂ ਜਾਰੀ ਰੈਸਕਿਊ ਅਪ੍ਰੇਸ਼ਨ ‘ਚ ਹੁਣ ਤੱਕ 5 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਪੁਲਿਸ ਨੂੰ 4 ਦੀ ਪਛਾਣ ਹੋਈ ਹੈ। 

  ਭਿਆਨਕ ਅੱਗ ਕਾਰਨ ਖਾਕ ‘ਚ ਤਬਦੀਲ ਹੋਈ ਫੈਕਟਰੀ ‘ਚ 3 ਦਿਨਾਂ ਤੋਂ ਜਾਰੀ ਰੈਸਕਿਊ ਨੂੰ ਪਹਿਲਾਂ ਰੋਕ ਦਿੱਤਾ ਗਿਆ ਸੀ, ਪਰ ਹੁਣ ਐਨਡੀਆਰਐਫ ਟੀਮਾਂ ਵੱਲੋਂ ਮੁੜ ਰੈਸਿਕਊ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ। ਜਦਕਿ 4 ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

  DGP ਸੰਜੇ ਕੁੰਡੂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਐਨ.ਆਰ. ਅਰੋਮਾ ਕੰਪਨੀ ਦੇ ਮੁਖੀ ਚੰਦਰਸ਼ੇਖਰ ਦੇ ਖਿਲਾਫ ਆਈਪੀਸੀ ਦੀ ਧਾਰਾ 285 (ਲਾਪਰਵਾਹੀ), 336 (ਜਾਨ ਨੂੰ ਖ਼ਤਰੇ ਵਿੱਚ ਪਾਉਣਾ), 337 (ਦੁੱਖ ਅਤੇ ਦੋਸ਼ੀ ਹੱਤਿਆ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

  ਜਾਣਕਾਰੀ ਅਨੁਸਾਰ 2 ਫ਼ਰਵਰੀ ਨੂੰ ਘਟਨਾ ਵਾਪਰਨ ਸਮੇਂ ਫੈਕਟਰੀ (baddi-factory-fire) ‘ਚ ਕੁੱਲ 85 ਵਿਅਕਤੀ ਮੌਜੂਦ ਸਨ। ਜਿਨ੍ਹਾਂ ਵਿਚੋਂ ਹੁਣ ਤੱਕ 47 ਕਾਮਿਆਂ ਨੂੰ ਸਫ਼ਲਤਾਪੂਰਵਕ ਟਰੇਸ ਕਰ ਲਿਆ ਹੈ। ਘਟਨਾ ‘ਚ ਅਜੇ ਤੱਕ ਕੁੱਲ 29 ਮਜ਼ਦੂਰ ਜ਼ਖ਼ਮੀ ਪਾਏ ਗਏ ਹਨ, ਜਿਨ੍ਹਾਂ ਵਿਚੋਂ 20 ਨੂੰ ਨਾਲਾਗੜ੍ਹ ਕਮਿਊਨਿਟੀ ਹੈਲਥ ਸੈਂਟਰੀ ਅਤੇ 7 ਨੂੰ ਬੱਦੀ ਵਿਖੇ ਈਐਸਆਈ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਦਕਿ 2 ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ‘ਚ ਦਾਖਲ ਹਨ।

  ਇਸਤੋਂ ਇਲਾਵਾ ਮਰਨ ਵਾਲਿਆਂ (solan-factory-fire) ਦੀ ਗਿਣਤੀ ਵੱਧ ਕੇ ਹੁਣ 5 ਹੋ ਗਈ, ਜਿਨ੍ਹਾਂ ਵਿਚੋਂ ਪੁਲਿਸ ਨੂੰ 4 ਲੋਕਾਂ ਦੀ ਪਛਾਣ ਹੋਈ ਹੈ। ਇਨ੍ਹਾਂ ਵਿੱਚ ਪਿੰਕੀ ਪੁੱਤਰੀ ਪ੍ਰੇਮ ਸਿੰਘ (ਉਮਰ 32) ਵਾਸੀ ਬਿਹਾਰੀ ਕਲੋਨੀ ਮਦਨ (ਪੰਚਕੂਲਾ), ਰਾਖੀ ਪੁੱਤਰੀ ਪ੍ਰੇਮ ਸਿੰਘ (ਉਮਰ 23) ਵਾਸੀ ਸਰਾਏ ਸਿਕੰਦਰ, ਸੰਭਲ (ਉੱਤਰ ਪ੍ਰਦੇਸ਼), ਸ਼ਸ਼ੀ ਪੁੱਤਰੀ ਨਰੇਸ਼ ਪਾਲ (ਉਮਰ 19) ਵਾਸੀ ਕੇਜਰ ਕਨ੍ਹਈਆ ਬਿਲਸੀ, ਬਦਾਊਂ ਅਤੇ ਮਿਸ ਰਹਿਨੁਮਾ ਵੱਜੋਂ ਹੋਈ ਹੈ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.