ਸ਼ੋ੍ਰਮਣੀ ਅਕਾਲੀ ਦਲ ਨੇ ਹਲਕਾ ਰਾਜਪੁਰਾ ਦੇ ਨਵੇਂ ਸਰਕਲ ਪ੍ਰਧਾਨਾ ਦਾ ਕੀਤਾ ਐਲਾਨ
-ਅਕਾਲੀ ਦਲ ਨੇ ਹਮੇਸ਼ਾਂ ਮਿਹਨਤੀ ਵਰਕਰਾਂ ਨੂੰ ਦਿੱਤੀਆਂ ਜਿੰਮੇਵਾਰੀਆਂ: ਬਰਾੜ
ਰਾਜਪੁਰਾ 5 ਫਰਵਰੀ (ਗੁਰਪ੍ਰੀਤ ਧੀਮਾਨ)
ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ ਨੇ ਹਲਕਾ ਰਾਜਪੁਰਾ ਦੇ ਇੰਚਾਰਜ਼ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨਾਲ ਰਾਏ ਕਰਨ ਤੋਂ ਬਾਅਦ ਹਲਕਾ ਰਾਜਪੁਰਾ ਦੇ ਸਰਕਲ ਪ੍ਰਧਾਨਾ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਹਲਕਾ ਰਾਜਪੁਰਾ ਦੇ ਇੰਚਾਰਜ਼ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਰੇ ਸੀਨੀਅਰ ਲੀਡਰ ਸਹਿਬਾਂਨਾਂ ਨੂੰ ਸਰਕਾਲ ਪ੍ਰਧਾਨ ਬਣਾਇਆ ਹੈ ਕਿਉਕਿ ਅਜੋਕੇ ਹਾਲਾਤ ਮੰਗ ਕਰਦੇ ਸਨ। ਇਸ ਲਈ ਜਥੇਦਾਰ ਕਰਨੈਲ ਸਿੰਘ ਹਰਿਆਉ ਨੂੰ ਸਰਕਲ ਹਰਿਆਉ ਦਾ ਪ੍ਰਧਾਨ, ਜਥੇਦਾਰ ਹਰਭਜਨ ਸਿੰਘ ਚੱਕ ਨੂੰ ਸਰਕਲ ਬਖਸ਼ੀਵਾਲਾ ਦਾ, ਅਸ਼ੋਕ ਅਲੂਣਾ ਨੂੰ ਸਰਕਲ ਬਸੰਤਪੁਰਾ ਦਾ , ਸਤਵਿੰਦਰ ਸਿੰਘ ਮਿਰਜਾਪੁਰ ਨੂੰ ਸਰਕਲ ਮਿਰਜਾਪੁਰ ਦਾ, ਅਸ਼ੋਕ ਕੁਮਾਰ ਖੇੜਾ ਗੱਜੂ ਨੂੰ ਸਰਕਲ ਖੇੜਾ ਗੱਜੂ ਦਾ, ਕਰਨੈਲ ਸਿੰਘ ਜਲਾਲਪੁਰ ਨੂੰ ਸਰਕਲ ਜਾਂਸਲਾ ਦਾ, ਜੈਲਦਾਰ ਜਸਵਿੰਦਰ ਸਿੰਘ ਸਾਮਦੂ ਨੂੰ ਸਰਕਲ ਪ੍ਰਧਾਨ ਜੰਡੋਲੀ ਅਤੇ ਹਲਕਾ ਪ੍ਰਧਾਨ ਸੈਣੀ ਸਮਾਜ, ਅਰਵਿੰਦਰ ਸਿੰਘ ਰਾਜੂ ਨੂੰ ਪ੍ਰਧਾਨ ਸ਼ਹਿਰੀ ਰਾਜਪੁਰਾ, ਸ਼ੁਸੀਲ ਉਤਰੇਜਾ ਨੂੰ ਸਰਕਲ ਪ੍ਰਧਾਨ ਨਿਉ ਤਹਿਸੀਲ ਅਤੇ ਹਲਕਾ ਪ੍ਰਧਾਨ ਬਹਾਵਲਪੁਰ ਸਮਾਜ ਅਤੇ ਹਰਦਿੱਤ ਸਿੰਘ ਸਾਬਕਾ ਸਰਪੰਚ ਨੂੰ ਹਲਕਾ ਪ੍ਰਧਾਨ ਕੰਬੋਜ ਸਮਾਜ ਨਿਯੁਕਤ ਕੀਤਾ ਗਿਆ ਹੈ। ਸ੍ਰ. ਬਰਾੜ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸਾ ਮਿਹਨਤੀ ਪਾਰਟੀ ਵਰਕਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਹਨ। ਸ੍ਰ. ਬਰਾੜ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਸਲ ਵਿਚ ਲੋਕਤਾਂਤਰਿਕ ਪਾਰਟੀ ਹੈ, ਜਿਸ ਵਿਚ ਜਮੀਨ ਨਾਲ ਜੁੜੇ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਭਾਵੇਂ ਮਹਿਲਾ ਵਿੰਗ ਦੀ ਪ੍ਰਧਾਨ ਦੀ ਗੱਲ ਹੋਵੇ ਜਾਂ ਫੇਰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਦੀ ਹੋਵੇ, ਪਾਰਟੀ ਵੱਲੋਂ ਆਮ ਘਰਾਂ ਦੇ ਮਿਹਨਤੀ ਅਤੇ ਪਾਰਟੀ ਦੀਆਂ ਨੀਤੀਆਂ ’ਤੇ ਪਹਿਰਾਂ ਦੇਣ ਵਾਲੇ ਆਗੂਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਨਵੇਂ ਆਹੁਦੇਦਾਰਾਂ ਨੂੰ ਵਧਾਈ ਵੀ ਦਿੱਤੀ ਅਤੇ ਪਾਰਟੀ ਨੂੰ ਜਮੀਨੀ ਪੱਧਰ ਮਜਬੂਤ ਕਰਨ ਲਈ ਕੰਮ ਕਰਨ ਲਈ ਪੇ੍ਰਰਿਤ ਵੀ ਕੀਤਾ ਤਾਂ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆ ਨੂੰ ਘਰ ਘਰ ਪਹੁੰਚਾਇਆ ਜਾ ਸਕੇ।
ਫੋਟਕੈਪਸਨ:-ਹਲਕਾ ਰਾਜਪੁਰਾ ਦੇ ਨਵ ਨਿਯੁਕਤ ਸਰਕਲ ਪ੍ਰਧਾਨ ਅਤੇ ਹੋਰ। (ਗੁਰਪ੍ਰੀਤ ਧੀਮਾਨ)