Thursday, February 29, 2024
More

  Latest Posts

  ਇਰਫਾਨ ਪਠਾਨ ਨੇ ਪਹਿਲੀ ਬਾਰ ਵਖਾਇਆ ਪਤਨੀ ਦਾ ਚਿਹਰਾ, ਸਾਬਕਾ ਕ੍ਰਿਕਟਰ ‘ਤੇ ਟ੍ਰੋਲਰਸ ਨੇ ਸਾਧਿਆ ਨਿਸ਼ਾਨਾ | Action Punjab


  Irfaan Pathan- Safa Begh: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਹਰਫ਼ਨਮੌਲਾ ਇਰਫਾਨ ਪਠਾਨ ਖੇਡ ਤੋਂ ਸੰਨਿਆਸ ਮਗਰੋਂ ਅਕਸਰ ਕੁਮੈਂਟਰੀ ਬਾਕਸ ‘ਚ ਨਜ਼ਰ ਆਉਂਦੇ ਹਨ। ਇਸ ਦੌਰਾਨ ਅੱਜ ਅਚਾਨਕ ਹੀ ਇਰਫਾਨ ਪਠਾਨ ਸੋਸ਼ਲ ਮੀਡੀਆ ‘ਤੇ ਟਰੈਂਡ ਕਰਨ ਲੱਗ ਪਏ। ਦਰਅਸਲ ਇਰਫਾਨ ਪਠਾਨ ਨੇ 3 ਫਰਵਰੀ ਨੂੰ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਈ। ਜਿਸ ‘ਤੇ ਉਨ੍ਹਾਂ ਆਪਣੀ ਪਤਨੀ ਨਾਲ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।

  ਇਸ ਫੋਟੋ ਵਿੱਚ ਇਰਫਾਨ ਪਠਾਨ ਦੀ ਬੇਗ਼ਮ ਪਹਿਲੀ ਵਾਰ ਬਿਨਾਂ ਨਕਾਬ ਜਾਂ ਮਾਸਕ ਦੇ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੀ ਪਤਨੀ ਨਾਲ ਤਸਵੀਰਾਂ ਸ਼ੇਅਰ ਕਰ ਚੁੱਕੇ ਨੇ, ਪਰ ਪ੍ਰਸ਼ੰਸਕਾਂ ਨੂੰ ਕਦੇ ਵੀ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਦਾ ਪੂਰਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ। ਇਹ ਪਹਿਲੀ ਵਾਰ ਹੈ ਜਦੋਂ ਇਰਫਾਨ ਪਠਾਨ ਦੀ ਬੇਗ਼ਮ ਬਿਨਾਂ ਨਕਾਬ ਦੇ ਨਜ਼ਰ ਆਈ ਹੈ, ਪਰ ਇਸ ਕਾਰਨ ਹੁਣ ਇਹ ਦੋਵੇਂ ਟ੍ਰੋਲਰਸ ਦੇ ਨਿਸ਼ਾਨੇ ‘ਤੇ ਵੀ ਆ ਗਏ ਹਨ।

  ਸੋਸ਼ਲ ਮੀਡੀਆ ‘ਤੇ ਕੀਤੀ ਰੋਮਾਂਟਿਕ ਪੋਸਟ

  ਇਰਫਾਨ ਪਠਾਨ ਦੀ ਪਤਨੀ ਦਾ ਨਾਂ ਸਫਾ ਬੇਗ ਹੈ। ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਫੋਟੋ ਸ਼ੇਅਰ ਕਰਦੇ ਹੋਏ, ਇਰਫਾਨ ਨੇ ਲਿਖਿਆ – “ਬੇਅੰਤ ਭੂਮਿਕਾਵਾਂ ਇੱਕ ਰੂਹ ਦੁਆਰਾ ਨਿਪੁੰਨ ਹਨ – ਮੂਡ ਬੂਸਟਰ, ਕਾਮੇਡੀਅਨ, ਸਾਥੀ, ਦੋਸਤ ਅਤੇ ਮੇਰੇ ਬੱਚਿਆਂ ਦੀ ਮਾਂ। ਇਸ ਸੁੰਦਰ ਯਾਤਰਾ ਵਿੱਚ 8ਵੀਂ ਸਾਲਗੀਰਾਹ ਮੁਬਾਰਕ ਮੇਰੇ ਪਿਆਰ ❤️”

  ਇਸ ਤੋਂ ਬਾਅਦ ਇਰਫਾਨ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਵੀ ਲਗਾਤਾਰ ਕਮੈਂਟ ਕਰ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

  ਜਾਣੋ ਟ੍ਰੋਲਰਸ ਨੇ ਕਿਉਂ ਸਾਧਿਆ ਨਿਸ਼ਾਨਾ 

  ਇਕ ਯੂਜ਼ਰ ਨੇ ਇਰਫਾਨ ਪਠਾਨ ਦੀ ਪੋਸਟ ‘ਤੇ ਕਮੈਂਟ ਕੀਤਾ, ‘ਪਰਦੇ ਦੇ ਪਿੱਛੇ ਰਹਿਣਾ ਚਾਹੀਦਾ ਸੀ ਭਰਾ’

  ਜਦਕਿ ਦੂਜੇ ਨੇ ਲਿਖਿਆ ਕਿ ਜੇਕਰ ਪਰਦਾ ਹਟਾਉਣਾ ਹੀ ਸੀ ਤਾਂ ਇੰਨੇ ਲੰਬੇ ਸਮੇਂ ਤੱਕ ਪਰਦੇ ਦੇ ਪਿੱਛੇ ਕਿਉਂ ਰੱਖਿਆ।

  ਤੀਜੇ ਨੇ ਲਿਖਿਆ, “ਜਦੋਂ ਪੈਸਾ ਆਉਂਦਾ ਹੈ ਤਾਂ ਅੱਲ੍ਹਾ ਦਾ ਡਰ ਦਿਲ ਤੋਂ ਦੂਰ ਹੋ ਜਾਂਦਾ ਹੈ।”

  ਇਸ ਦੇ ਨਾਲ ਹੀ ਕੁਝ ਲੋਕ ਉਨ੍ਹਾਂ ਨੂੰ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ।

  ਮਾਡਲ ਰਹਿ ਚੁੱਕੀ ਹੈ ਸਫਾ ਬੇਗ

  ਇਰਫਾਨ ਅਤੇ ਸਫਾ ਦਾ ਵਿਆਹ 2016 ‘ਚ ਹੋਇਆ ਸੀ। ਸਫਾ ਹੈਦਰਾਬਾਦ ਦੀ ਰਹਿਣ ਵਾਲੀ ਹੈ ਅਤੇ ਮਾਡਲ ਰਹਿ ਚੁੱਕੀ ਹੈ। ਦੋਵਾਂ ਦਾ ਵਿਆਹ ਮੱਕਾ ਵਿੱਚ ਹੋਇਆ ਸੀ, ਜੋੜੇ ਦੇ ਦੋ ਬੱਚੇ (ਇਮਰਾਨ ਅਤੇ ਸੁਲੇਮਾਨ) ਵੀ ਹਨ।
  ਇਹ ਵੀ ਪੜ੍ਹੋ:
  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.