Wednesday, October 9, 2024
More

    Latest Posts

    ਯਾਦਗਾਰ ਬਣਾਉਣਾ ਚਾਹੁੰਦੇ ਹਨ ਵੈਲੇਂਟਾਈਨ ਡੇਅ…ਤਾਂ ਭਾਰਤ ਦੀਆਂ ਇਨ੍ਹਾਂ ਥਾਵਾਂ ‘ਤੇ ਜਾਓ ਘੁੰਮਣ | ActionPunjab


    Valentine’s Day Trip Ideas: ਵੈਲੇਂਟਾਈਨ ਡੇਅ 14 ਫਰਵਰੀ (valentines-week-2024) ਤੋਂ ਸ਼ੁਰੂ ਹੋ ਰਿਹਾ ਹੈ। ਇਹ ਸਿਰਫ਼ ਕਿਸੇ ਵਿਸ਼ੇਸ਼ ਪ੍ਰਤੀ ਪਿਆਰ ਦਿਖਾਉਣ ਬਾਰੇ ਨਹੀਂ ਹੈ। ਇਹ ਪਿਆਰ ਦੀ ਸ਼ਾਨਦਾਰ ਭਾਵਨਾ ਅਤੇ ਇਸ ਨਾਲ ਮਿਲਦੀਆਂ ਸਾਰੀਆਂ ਖੁਸ਼ੀਆਂ ਦੀ ਕਦਰ ਕਰਨ ਬਾਰੇ ਹੈ।

    ਉਦੈਪੁਰ: ਸਭ ਤੋਂ ਪਹਿਲਾਂ ਝੀਲਾਂ ਦੇ ਸ਼ਹਿਰ ਵਜੋਂ ਮਸ਼ਹੂਰ ਉਦੈਪੁਰ ਆਉਂਦਾ ਹੈ। ਉਦੈਪੁਰ ਹਲਚਲ ਭਰੇ ਬਾਜ਼ਾਰਾਂ, ਸ਼ਾਹੀ ਮਹਿਲ, ਪ੍ਰਭਾਵਸ਼ਾਲੀ ਕਲਾਕਾਰੀ, ਮਨਮੋਹਕ ਕੈਫੇ ਅਤੇ ਚਮਕਦੀਆਂ ਝੀਲਾਂ ਲਈ ਮਸ਼ਹੂਰ ਹੈ।

    ਪੇਂਚ: ਇਸਤੋਂ ਬਾਅਦ ਮਹਾਰਾਸ਼ਟਰ ਦੇ ਪੇਂਚ ਦਾ ਨਾਂ ਆਉਂਦਾ ਹੈ, ਜਿਥੇ ਹਮੇਸ਼ਾ ਜੋੜੇ ਗਰਮ ਹਵਾ ਦੇ ਗੁਬਾਰੇ ਦੀ ਸਵਾਰੀ ਲਈ ਜਾਂਦੇ ਹਨ। ਇਸ ਵੈਲੇਨਟਾਈਨ ਡੇਅ ‘ਤੇ ਅਸਮਾਨ ਦੇ ਵਿਚਕਾਰ ਆਪਣੇ ਸਾਥੀ ਨਾਲ ਸਮਾਂ ਬਿਤਾਉਣ ਦਾ ਇਹ ਵਧੀਆ ਮੌਕਾ ਹੈ। ਹੌਟ ਏਅਰ ਬੈਲੂਨ ਰਾਈਡ ਅਤੇ ਪੈਰਾਮੋਟਰਿੰਗ ਦੀ ਕੀਮਤ 1500 ਤੋਂ 2500 ਰੁਪਏ ਵਿਚਕਾਰ ਹੁੰਦੀ ਹੈ।

    ਅੰਡੇਮਾਨ: ਜੇਕਰ ਤੁਸੀਂ ਨੀਲੇ ਪਾਣੀ ਵਿੱਚ ਰੋਮਾਂਟਿਕ ਮਾਹੌਲ ਚਾਹੁੰਦੇ ਹੋ ਤਾਂ ਅੰਡੇਮਾਨ ਦੇ ਸਮੁੰਦਰ ਇਸ ਲਈ ਬਹੁਤ ਵਧੀਆ ਹੈ। ਤੁਸੀ ਨੀਲੇ ਆਸਮਾਨ ਹੇਠਾਂ ਆਪਣੇ ਸਾਥੀ ਨਾਲ ਨੀਲੇ ਪਾਣੀ ਦਾ ਆਨੰਦ ਮਾਣ ਸਕਦੇ ਹੋ।

    ਲੱਦਾਖ: ਲੱਦਾਖ, ਭਾਰਤ ਵਿੱਚ ਜੋੜਿਆਂ ਲਈ ਇੱਕ ਵਿਲੱਖਣ ਸਥਾਨ ਹੈ। ਲੇਹ ਵਿੱਚ ਥਸਕੀ ਮੱਠ ਤੋਂ ਸਿੰਧੂ ਘਾਟੀ ਨੂੰ ਦੇਖਦੇ ਹੋਏ ਕੋਈ ਵੀ ਨੂਰਲਾ ਵਿਖੇ ਮੰਜੂਸ਼੍ਰੀ ਬੋਧੀਸਤਵ ਮੰਦਰ ਦਾ ਦੌਰਾ ਕਰ ਸਕਦਾ ਹੈ। ਇਸਤੋਂ ਇਲਾਵਾ, ਲਾਮਾਯੁਰੂ ਮੱਠ, ਖੇਤਰ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਧਾਰਮਿਕ ਇਮਾਰਤ ਹੈ।

    ਗੋਆ: ਵੈਲੇਨਟਾਈਨ ਡੇ ‘ਤੇ ਜੇਕਰ ਤੁਸੀਂ ਸਭ ਤੋਂ ਵਧੀਆ ‘ਤੇ ਬੀਚਾਂ ‘ਤੇ ਘੁੰਮਣਾ ਚਾਹੁੰਦੇ ਹੋ ਤਾਂ ਗੋਆ ਤੋਂ ਵਧੀਆ ਥਾਂ ਨਹੀਂ ਮਿਲੇਗੀ। ਜੋੜਿਆਂ ਲਈ ਸਭ ਤੋਂ ਸ਼ਾਨਦਾਰ ਥਾਂਵਾਂ ਵਿਚੋਂ ਇੱਕ ਇਥੇ ਤੁਸੀਂ ਬੀਚ ‘ਤੇ ਆਪਣੇ ਪ੍ਰੇਮੀ ਨਾਲ ਸਮਾਂ ਬਿਤਾ ਸਕਦੇ ਹੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.