Sunday, February 25, 2024
More

    Latest Posts

    ਔਰਤਾਂ ਨੂੰ ‘ਲੱਖਪਤੀ’ ਬਣਾਉਂਦੀ ਹੈ ਇਹ ਸਰਕਾਰੀ ਸਕੀਮ, ਜਾਣੋ ਕਿਵੇਂ ਕਰਨਾ ਹੈ ਅਪਲਾਈ | Action Punjab


    Lakhpati Didi Scheme: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ‘ਚ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ‘ਲੱਖਪਤੀ ਦੀਦੀ ਸਕੀਮ’ ਬਾਰੇ ਦੱਸਿਆ ਸੀ। ਉਨ੍ਹਾਂ ਨੇ ਆਪਣੇ ਬਜਟ ਭਾਸ਼ਣ ‘ਚ ਦੱਸਿਆ ਕੀ ਦੇਸ਼ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ‘ਲੱਖਪਤੀ ਦੀਦੀ ਯੋਜਨਾ’ ਦਾ ਲਾਭ ਮਿਲ ਰਿਹਾ ਹੈ, ਜਿਸ ਦਾ ਟੀਚਾ ਹੁਣ 2 ਕਰੋੜ ਤੋਂ ਵਧ ਕੇ 3 ਕਰੋੜ ਹੋ ਗਿਆ ਹੈ। ਦਸ ਦਈਏ ਕੀ ਇਹ ਸਕੀਮ ਔਰਤਾਂ ਨੂੰ ਆਰਥਿਕ ਮਦਦ ਦੇਣ ਲਈ ਸ਼ੁਰੂ ਕੀਤੀ ਗਈ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਦਾ ਹੈ ਅਤੇ ਇਸਦੇ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।

    ਕੀ ਹੈ ਲੱਖਪਤੀ ਦੀਦੀ ਸਕੀਮ?

    ਦਸ ਦਈਏ ਕੀ ਪੀਐਮ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਇਸ ਯੋਜਨਾ ਦਾ ਐਲਾਨ ਕੀਤਾ ਸੀ। ਇਸ ਯੋਜਨਾ ਰਾਹੀਂ ਦੇਸ਼ ਭਰ ਦੇ ਪਿੰਡਾਂ ‘ਚ 2 ਕਰੋੜ ਔਰਤਾਂ ਨੂੰ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਂਦੀ ਹੈ। ਯੋਜਨਾ ਹਰ ਰਾਜ ਦੇ ਸਵੈ-ਸਹਾਇਤਾ ਸਮੂਹਾਂ ਵੱਲੋਂ ਚਲਾਈ ਜਾਂਦੀ ਹੈ। ਵਿੱਤ ਮੰਤਰੀ ਨੇ ਆਪਣੇ ਅੰਤਰਿਮ ਬਜਟ ਦੇ ਭਾਸ਼ਣ ‘ਚ ਦੱਸਿਆ ਹੈ ਕੀ ਦੇਸ਼ ਦੀਆਂ ਇੱਕ ਕਰੋੜ ਔਰਤਾਂ ਹੁਣ ਤੱਕ ਲੱਖਪਤੀ ਬਣੀਆਂ ਹਨ।

    ਲੱਖਪਤੀ ਦੀਦੀ ਸਕੀਮ ਲਈ ਯੋਗਤਾ

    • ਇਸ ਸਕੀਮ ਲਈ ਕੋਈ ਉਮਰ ਸੀਮਾ ਨਹੀਂ ਹੈ।
    • ਸਾਰੀਆਂ ਭਾਰਤੀ ਮਹਿਲਾ ਇਸ ਸਕੀਮ ਦਾ ਲਾਭ ਲੈ ਸਕਦੀ ਹੈ।
    • ਔਰਤਾਂ ਨੂੰ ਆਪਣੇ ਰਾਜ ਦੇ ‘ਸਵੈ-ਸਹਾਇਤਾ ਸਮੂਹਾਂ’ ਨਾਲ ਜੁੜਨਾ ਹੋਵੇਗਾ।

    ਅਰਜ਼ੀ ਦੇਣ ਦਾ ਤਰੀਕਾ

    • ਲਾਭ ਲੈਣ ਲਈ ਤੁਹਾਨੂੰ ਇੱਕ ‘ਸਵੈ ਸਹਾਇਤਾ ਸਮੂਹ’ ਕਾਰੋਬਾਰੀ ਯੋਜਨਾ ਤਿਆਰ ਕਰਨੀ ਪਵੇਗੀ।
    • ਇਸ ਤੋਂ ਬਾਅਦ ਸਵੈ-ਸਹਾਇਤਾ ਸਮੂਹ ਇਸ ਯੋਜਨਾ ਅਤੇ ਅਰਜ਼ੀ ਨੂੰ ਸਰਕਾਰ ਨੂੰ ਭੇਜੇਗਾ।
    • ਫਿਰ ਸਰਕਾਰ ਇਸ ਅਰਜ਼ੀ ਦੀ ਸਮੀਖਿਆ ਕਰੇਗੀ। ਜੇਕਰ ਅਰਜ਼ੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ।
    • ਦਸ ਦਈਏ ਕੀ ਯੋਜਨਾ ਰਹੀ ਕਈ ਰਾਜਾਂ ਵਿੱਚ 5 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਵੀ ਦਿੱਤਾ ਜਾਂਦਾ ਹੈ।

    ਲੋੜੀਂਦੇ ਦਸਤਾਵੇਜ਼

    ਅਰਜ਼ੀ ਦੇਣ ਵਾਲੀਆਂ ਔਰਤਾਂ ਕੋਲ ਆਧਾਰ ਕਾਰਡ, ਪੈਨ ਕਾਰਡ, ਪਤੇ ਦਾ ਸਬੂਤ, ਆਮਦਨ ਸਰਟੀਫਿਕੇਟ, ਮੋਬਾਈਲ ਨੰਬਰ ਰਜਿਸਟਰ ਕਰੋ, ਬੈਂਕ ਖਾਤੇ ਦੇ ਵੇਰਵੇ, ਪਾਸਪੋਰਟ ਆਕਾਰ ਦੀ ਫੋਟੋ, ਈਮੇਲ ਆਈ.ਡੀ ਹੋਣੀ ਜ਼ਰੂਰੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.