Thursday, February 29, 2024
More

  Latest Posts

  ਚੈੱਕ ਗਣਰਾਜ ਦੀ ਅਦਾਲਤ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਦੀ ਸੰਭਾਵਨਾ ਜਤਾਈ | ActionPunjab


  Gurpatwant Pannun Murder Plot Conspiracy: ਅਮਰੀਕਾ ਨੇ ਅਗਸਤ 2023 ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ (Nikhil Gupta) ਦੀ ਸਪੁਰਦਗੀ ਲਈ ਇੱਕ ਰਸਮੀ ਬੇਨਤੀ ਚੈੱਕ ਗਣਰਾਜ ਨੂੰ ਭੇਜੀ ਸੀ। ਨਵੰਬਰ 2023 ਵਿੱਚ ਅਮਰੀਕੀ ਵਕੀਲਾਂ ਨੇ ਗੁਪਤਾ ਅਤੇ ਇੱਕ ਭਾਰਤੀ ਸਰਕਾਰੀ ਕਰਮਚਾਰੀ ‘ਤੇ ਅਮਰੀਕੀ ਨਾਗਰਿਕ ਅਤੇ ਵੱਖਵਾਦੀ ਸਮਰਥਕ ਗੁਰਪਤਵੰਤ ਸਿੰਘ ਪੰਨੂ (Gurpatwant Pannun) ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਸੀ।

  ਨਵੀਂ ਦਿੱਲੀ: ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਦੀ ਹਾਈ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਜੋ ਇੱਕ ਭਾਰਤੀ ਸਰਕਾਰੀ ਅਧਿਕਾਰੀ ਦੇ ਇਸ਼ਾਰੇ ‘ਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਇਜ਼ਲਮਾਂ ਦਾ ਸਾਹਮਣਾ ਕੀਤਾ ਜਾ ਸਕੇ।

  ਇਹ ਵੀ ਪੜ੍ਹੋ: ਸ਼ਿਮਲਾ ‘ਚ ਜ਼ਮੀਨ ਖਿਸਕਣ ਨਾਲ ਢਿੱਗਾਂ ਡਿੱਗੀਆਂ, 2 ਲੋਕਾਂ ਦੀ ਮੌਤ

  ਅਦਾਲਤ ਨੇ ਕਿਹਾ ‘ਹਵਾਲਗੀ ਸੰਭਵ’

  ਚੈੱਕ ਨਿਆਂ ਮੰਤਰਾਲੇ ਦੇ ਬੁਲਾਰੇ ਵਲਾਦੀਮੀਰ ਰੇਪਕਾ ਨੇ ਦ ਵਾਇਰ ਨੂੰ ਪੁਸ਼ਟੀ ਕੀਤੀ ਕਿ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਨਿਖਿਲ ਗੁਪਤਾ ਨੂੰ ਅਮਰੀਕਾ ਡਿਪੋਰਟ ਕੀਤਾ ਜਾ ਸਕਦਾ ਹੈ। ਉਸ ਨੇ ਕਿਹਾ, ‘ਪ੍ਰਾਗ ਦੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਹਵਾਲਗੀ ਸੰਭਵ ਹੈ।’ ਹਾਲਾਂਕਿ ਫੈਸਲੇ ਦੀ ਤਰੀਕ ਜਨਤਕ ਨਹੀਂ ਕੀਤੀ ਗਈ ਹੈ, ਪਰ ਇਹ ਹੁਕਮ ਇਸ ਸਾਲ ਦੇ ਪਹਿਲੇ ਹਫ਼ਤੇ ਵਿੱਚ ਪਾਸ ਕੀਤਾ ਗਿਆ ਸੀ।

  ਰੇਪਕਾ ਨੇ ਕਿਹਾ ਕਿ ਜੇਕਰ ਕੋਈ ਅਪੀਲ ਹੁੰਦੀ ਹੈ ਤਾਂ ਪ੍ਰਕਿਰਿਆ ਸੁਪਰੀਮ ਕੋਰਟ ‘ਚ ਜਾਵੇਗੀ। ਜੇਕਰ ਹੁਣੇ ਕੋਈ ਅਪੀਲ ਨਹੀਂ ਹੁੰਦੀ ਹੈ ਜਾਂ ਸੁਪਰੀਮ ਕੋਰਟ ਵਿੱਚ ਅਗਲੀ ਕਾਰਵਾਈ ਨਹੀਂ ਹੁੰਦੀ ਹੈ, ਤਾਂ ਨਿਖਿਲ ਦੀ ਹਵਾਲਗੀ ਬਾਰੇ ਅੰਤਿਮ ਫੈਸਲਾ ਨਿਆਂ ਮੰਤਰੀ ਵੱਲੋਂ ਲਿਆ ਜਾਵੇਗਾ। 

  ਉਨ੍ਹਾਂ ਕਿਹਾ, “ਇਸ ਮਾਮਲੇ ਨੂੰ ਨਿਆਂ ਮੰਤਰਾਲੇ ਕੋਲ ਪੇਸ਼ ਕੀਤਾ ਜਾਵੇਗਾ। ਨਿਖਿਲ ਦੀ ਅਮਰੀਕਾ ਹਵਾਲਗੀ ਦੀ ਇਜਾਜ਼ਤ ਦੇਣ ਜਾਂ ਨਹੀਂ, ਇਸ ਬਾਰੇ ਨਿਆਂ ਮੰਤਰੀ ਪਾਵੇਲ ਬਲੇਜ਼ਕ ਬਾਅਦ ਵਿੱਚ ਫੈਸਲਾ ਕਰਨਗੇ।”

  ਰੇਪਕਾ ਨੇ ਕਿਹਾ ਕਿ ਨਿਆਂ ਮੰਤਰੀ ਕੋਲ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ‘ਤੇ ਨਜ਼ਰਸਾਨੀ ਕਰਨ ਲਈ ਕਹਿਣ ਲਈ ਤਿੰਨ ਮਹੀਨਿਆਂ ਦਾ ਸਮਾਂ ਹੈ, ਜੇਕਰ ਉਨ੍ਹਾਂ ਨੂੰ ਦਿੱਤੇ ਗਏ ਕੇਸ ਵਿੱਚ ਅਦਾਲਤ ਦੇ ਫੈਸਲੇ ਦੀ ਸਹੀਤਾ ਬਾਰੇ ਸ਼ੱਕ ਹੈ। ਉਨ੍ਹਾਂ ਕਿਹਾ ਕਿ ਇਹ ਫਿਲਹਾਲ ਕਹਿਣਾ ਅਸੰਭਵ ਨਹੀਂ ਹੈ ਕਿ ਨਿਆਂ ਮੰਤਰੀ ਕਦੋਂ ਫੈਸਲਾ ਲੈਣਗੇ। ਰੱਖਿਆ ਪੱਖ ਤੋਂ ਹਵਾਲਗੀ ਨੂੰ ਰੋਕਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।

  ਇਹ ਵੀ ਪੜ੍ਹੋ: ਰਿਸ਼ਵਤ ਕਾਂਡ: ਮੋਹਾਲੀ ਦੀ ਸਾਬਕਾ DSP ਰਾਕਾ ਗੇਰਾ ਦੋਸ਼ੀ ਕਰਾਰ, CBI ਨੂੰ ਘਰੋਂ ਮਿਲੀ ਸੀ 90 ਲੱਖ ਦੀ ਨਕਦੀ

  ਦਿੱਲੀ ਨਿਵਾਸੀ ਨਿਖਿਲ ਗੁਪਤਾ ਨੂੰ ਅਮਰੀਕਾ ਦੁਆਰਾ ਮੁਢਲੀ ਬੇਨਤੀ ਤੋਂ ਬਾਅਦ ਗ੍ਰਿਫਤਾਰ ਕੀਤਾ

  ਦਿੱਲੀ ਨਿਵਾਸੀ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਭਾਰਤ ਤੋਂ ਚੈੱਕ ਗਣਰਾਜ ਦੇ ਵੈਕਲਾਵ ਹੈਵਲ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਅਮਰੀਕਾ ਦੁਆਰਾ ਮੁਢਲੀ ਬੇਨਤੀ ਤੋਂ ਬਾਅਦ 13 ਜੂਨ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਅਮਰੀਕੀ ਨਿਆਂ ਵਿਭਾਗ ਨੇ ਪਿਛਲੇ ਸਾਲ ਅਗਸਤ ਵਿੱਚ ਚੈੱਕ ਗਣਰਾਜ ਨੂੰ ਹਵਾਲਗੀ ਲਈ ਰਸਮੀ ਬੇਨਤੀ ਵੀ ਭੇਜੀ ਸੀ।

  ਨਿਖਿਲ ਦੇ ਖਿਲਾਫ ਇੱਕ ਸੀਲਬੰਦ ਇਲਜ਼ਾਮ ਪਹਿਲਾਂ ਨਿਊਯਾਰਕ ਦੀ ਇੱਕ ਸੰਘੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ, ਪਰ ਉਸ ਦਾ ਨਾਮ ਉਦੋਂ ਹੀ ਜਨਤਕ ਹੋਇਆ ਜਦੋਂ ਅਮਰੀਕੀ ਸੰਘੀ ਵਕੀਲਾਂ ਨੇ ਨਵੰਬਰ 2023 ਵਿੱਚ ਨਵੇਂ ਵਿਸਤ੍ਰਿਤ ਇਲਜ਼ਾਮ ਜਾਰੀ ਕੀਤੇ। ਇਲਜ਼ਾਮਾਂ ਵਿੱਚ ਪਹਿਲੀ ਵਾਰ ਇਹ ਵੀ ਕਿਹਾ ਗਿਆ ਹੈ ਕਿ ਨਿਖਿਲ ਗੁਪਤਾ ਨੇ ਨਿਊਯਾਰਕ ਵਿੱਚ ਇੱਕ ਖਾਲਿਸਤਾਨੀ ਸਮੂਹ ਲਈ ਕੰਮ ਕਰ ਰਹੇ ਇੱਕ ਵਕੀਲ ਨੂੰ ਮਾਰਨ ਲਈ ਇੱਕ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਇੱਕ ਹਿੱਟਮੈਨ, ਜੋ ਅਸਲ ਵਿੱਚ ਇੱਕ ਗੁਪਤ ਅਫਸਰ ਸੀ, ਨੂੰ ਕਥਿਤ ਤੌਰ ‘ਤੇ ਨੌਕਰੀ ‘ਤੇ ਰੱਖਿਆ ਗਿਆ ਸੀ।

  ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਮਾਰੇ ਗਏ ਵਿਅਕਤੀ ਦਾ ਨਾਮ ਜਾਰੀ ਨਹੀਂ ਕੀਤਾ ਹੈ, ਪਰ ਉਹ ਭਾਰਤ ਦੁਆਰਾ ਪਾਬੰਦੀਸ਼ੁਦਾ ਖਾਲਿਸਤਾਨੀ ਸਮੂਹ ਸਿੱਖਸ ਫਾਰ ਜਸਟਿਸ ਦੇ ਮੁਖੀ ਵਕੀਲ ਗੁਰਪਤਵੰਤ ਸਿੰਘ ਪੰਨੂ ਵਜੋਂ ਜਾਣਿਆ ਜਾਂਦਾ ਹੈ। 

  ਇਹ ਵੀ ਪੜ੍ਹੋ: ED ਦਾ ਵੱਡਾ ਐਕਸ਼ਨ, ਕੇਜਰੀਵਾਲ ਦੇ PA ਸਮੇਤ AAP ਆਗੂਆਂ ਦੇ ਟਿਕਾਣਿਆਂ ‘ਤੇ ਛਾਪੇ

  ਨਿਖਿਲ ਦਾ ਦਾਅਵਾ ਉਸ ਦੀ ਗ੍ਰਿਫਤਾਰੀ ਗਲਤ ਪਛਾਣ ਦੇ ਮਾਮਲੇ ‘ਤੇ ਆਧਾਰਿਤ

  ਭਾਰਤੀ ਕਾਰੋਬਾਰੀ ਨਿਖਿਲ ਨੇ ਵਾਰ-ਵਾਰ ਦਾਅਵਾ ਕੀਤਾ ਸੀ ਕਿ ਉਸ ਦੀ ਗ੍ਰਿਫਤਾਰੀ ਗਲਤ ਪਛਾਣ ਦੇ ਮਾਮਲੇ ‘ਤੇ ਆਧਾਰਿਤ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ ਮਹੀਨੇ ਭਾਰਤ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਸਿਖਰਲੀ ਅਦਾਲਤ ਨੇ ਜਨਵਰੀ ਦੇ ਪਹਿਲੇ ਹਫ਼ਤੇ ਇੱਕ ਫੈਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

  ਇਹ ਜਾਣਿਆ ਜਾਂਦਾ ਹੈ ਕਿ 29 ਨਵੰਬਰ 2023 ਨੂੰ ਅਮਰੀਕਾ ਵਿੱਚ ਸੰਘੀ ਵਕੀਲਾਂ ਨੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਉਸ ਖ਼ਿਲਾਫ਼ ਇਲਜ਼ਾਮ ਦਾਇਰ ਕੀਤੇ ਸਨ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਇੱਕ ‘ਭਾਰਤੀ ਸਰਕਾਰ ਦੇ ਹੁਕਮਾਂ’ ‘ਤੇ ਖਾਲਿਸਤਾਨ ਪੱਖੀ ਸੰਗਠਨ ਚਲਾ ਰਹੇ ਇੱਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਪਰ ਹਿੱਟਮੈਨ ਨੂੰ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਨਾਕਾਮ ਕਰ ਦਿੱਤਾ ਗਿਆ ਸੀ।

  ਆਪਣੇ ਇਲਜ਼ਾਮਾਂ ਵਿੱਚ 18 ਜੂਨ 2023 ਨੂੰ ਕੈਨੇਡਾ ਵਿੱਚ ਵੱਖਵਾਦੀ-ਖਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦੇ ਕਤਲ ਵਿੱਚ ਇੱਕ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਬਾਰੇ ਵੀ ਜਾਣਕਾਰੀ ਸ਼ਾਮਲ ਹੈ। ਇਸ ਘਟਨਾਕ੍ਰਮ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਨ੍ਹਾਂ ਇਜ਼ਲਮਾਂ ਨੂੰ ਮਜ਼ਬੂਤ ​​ਕੀਤਾ ਹੈ, ਜਿਸ ਵਿਚ ਉਨ੍ਹਾਂ ਨਿੱਝਰ ਦੇ ਕਤਲ ਨਾਲ ਭਾਰਤ ਸਰਕਾਰ ਨੂੰ ਜੋੜਿਆ ਸੀ।

  ਇਹ ਵੀ ਪੜ੍ਹੋ: ਔਰਤਾਂ ਨੂੰ ‘ਲੱਖਪਤੀ’ ਬਣਾਉਂਦੀ ਹੈ ਇਹ ਸਰਕਾਰੀ ਸਕੀਮ, ਜਾਣੋ ਕਿਵੇਂ ਕਰਨਾ ਹੈ ਅਪਲਾਈ


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.