ਆਸ਼ਾ ਵਰਕਰਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਨਜ਼ਰ ਅੰਦਾਜ਼ ਕਰਨ ਤੇ ਆਸ਼ਾ ਵਰਕਰਾਂ ਨੇ ਪੀ ਐਚ ਸੀ ਹਰਪਾਲਪੁਰ ਵਿਖੇ ਬਜਟ ਦੀਆਂ ਕਾਪੀਆਂ ਸਾੜੀਆਂ
ਕੇਂਦਰ ਸਰਕਾਰ ਨੇ ਬਜਟ ਸੈਸ਼ਨ ਦੌਰਾਨ ਆਸ਼ਾ ਵਰਕਰਾਂ ਨਾਲ ਕੀਤਾ ਕੋਝਾ ਮਜਾਕ :- ਮਨਪ੍ਰੀਤ ਕੌਰ
ਘਨੌਰ 6 ਫਰਵਰੀ (ਗੁਰਪ੍ਰੀਤ ਧੀਮਾਨ)
ਬੀਤੇ ਦਿਨ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਦੇਸ਼ ਦਾ ਬਜ਼ਟ ਪੇਸ਼ ਕੀਤਾ ਗਿਆ ਹੈ, ਉਸ ਵਿੱਚ ਆਸ਼ਾ ਵਰਕਰਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਦੇ ਰੋਸ ਵਜੋ ਆਸ਼ਾ ਵਰਕਰਜ ਅਤੇ ਫੈਸਿਲੀਟੇਟਰ ਯੂਨੀਅਨ ਨਿਰੋਲ ਪੀ ਐਚ ਸੀ ਹਰਪਾਲਪੁਰ ਵਿੱਚ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਬਲਾਕ ਪ੍ਰਧਾਨ ਮਨਪ੍ਰੀਤ ਕੋਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੇ ਇਸ ਬਜਟ ਚ ਆਮ ਵਰਗ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਆਯੁਸ਼ਮਾਨ ਸਕੀਮ ਤਹਿਤ ਲਿਆਂ ਕੇ ਕੇਵਲ ਹੰਝੂ ਪੋਚਣ ਵਾਲੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੀ ਡਿਊਟੀ ਬਹੁਤ ਸਖਤ ਹੈ, ਜਿਹੜੀਆਂ ਘਰ ਘਰ ਜਾਂ ਕੇ ਰਿਕਾਰਡ ਇੱਕਤਰ ਕਰਦੀਆਂ ਹਨ। ਪ੍ਰੰਤੂ ਕੇਂਦਰ ਸਰਕਾਰ ਬਹੁਤ ਹੀ ਨਿਗੁਣੇ ਭੱਤਿਆਂ ਤੇ ਉਨ੍ਹਾਂ ਤੋਂ ਸਖ਼ਤ ਕੰਮ ਕਰਵਾ ਰਹੀ ਹੈ, ਜਿਸ ਨਾਲ ਆਸ਼ਾ ਵਰਕਰਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕੇਂਦਰ ਸਰਕਾਰ ਵੱਲੋਂ ਸਿੱਖਿਆ ਨੀਤੀ ਅਤੇ ਸਿਹਤ ਸਹੂਲਤਾਂ ਵੱਲ ਵੀ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ, ਜਿੱਥੇ ਸਿੱਖਿਆ ਦਾ ਬਜ਼ਟ ਘਟਾਇਆ ਗਿਆ ਹੈ ਉਥੇ ਹੀ ਸਿਹਤ ਸਹੂਲਤਾਂ ਨੂੰ ਵੀ ਰੋਲਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਆਸ਼ਾ ਵਰਕਰਜ ਅਤੇ ਫੈਸਿਲੀਟੇਟਰਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਨਵੇਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾ ਇਹ ਸੰੰਘਰਸ ਹੋਰ ਵੀ ਤਿੱਖਾ ਕੀਤਾ ਜਾਵੇਗਾ।ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸਾਸ਼ਨ ਦੀ ਹੋਵੇਗੀ। ਇਸ ਮੋਕੇ ਤੇ ਉਹਨਾਂ ਨਾਲ਼ ਕੈੈਸ਼ੀਅਰ ਮਨਦੀਪ ਕੌਰ, ਮੀਤ ਪ੍ਰਧਾਨ ਰੁਪਿੰਦਰ ਕੌਰ, ਫੈਸਿਲੀਟੇਟਰ ਸ਼ਰਨਜੀਤ ਕੌਰ, ਅਮਰਜੀਤ ਕੌਰ, ਰਾਜ ਰਾਣੀ ਹੋਰ ਵਰਕਰਾਂ ਵੀ ਹਾਜ਼ਰ ਸਨ।
ਫ਼ੋਟੋ ਕੈਪਸਨ:- ਆਸ਼ਾ ਵਰਕਰਜ ਅਤੇ ਫੈਸਿਲੀਟੇਟਰ ਯੂਨੀਅਨ ਨਿਰੋਲ ਪੀ ਐਚ ਸੀ ਹਰਪਾਲਪੁਰ ਵਿੱਚ ਬਜਟ ਦੀਆਂ ਕਾਪੀਆਂ ਸਾੜਦੇ ਹੋਏ। (ਗੁਰਪ੍ਰੀਤ ਧੀਮਾਨ)