Sunday, February 25, 2024
More

  Latest Posts

  ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ: ਰਾਜਦੀਪ ਕੌਰ | ActionPunjab


  ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ ਜੇਕਰ ਜਿੰਦਗੀ ਜਿਉਣੀ ਚਾਹੁੰਦੇ ਹੋ ਤਾਂ ਜੋ ਸੁਪਨੇ ਤੁਸੀ ਦੇਖਦੇ ਹੋ ਜਾਂ ਜਿਹੜੇ ਸੁਪਨੇ ਤੁਹਾਨੂੰ ਸੌਣ ਨਹੀਂ ਦਿੰਦੇ ਉਹਨਾਂ ਸੁਪਨਿਆਂ ਨੂੰ ਉਹਨਾਂ ਰੀਝਾਂ ਨੂੰ ਸੱਚ ਕਰਨ ,ਹਕੀਕਤ ਬਣਾਉਣ ਲਈ ਸੰਘਰਸ਼ ਕਰੋ। ਹਾਲਾਤਾਂ ਨਾਲ ਆਪਣੇ ਆਪ ਨਾਲ ਤੇ ਦੁਨੀਆਂ ਨੂੰ ਦਿਖਾਓ ਕਿ ਜੇਕਰ ਇਨਸਾਨ ਦੇ ਇਰਾਦੇ ਬੁਲੰਦ ਤੇ ਦ੍ਰਿੜ ਹੋਣ ਤਾਂ ਦੁਨੀਆਂ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ।

  ਇਹ ਅਲਫਾਜ਼ ਹਨ ਪੰਜਾਬ ਦੀ ਉਸ ਧੀ ਦੇ ਜਿਹੜੀ ਕਿ ਪੰਜਾਬ ਦੇ ਜ਼ਿਲ੍ਹਾ ਫਤਿਹਗ੍ਹੜ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਵਿਖੇ ਸਿੱਖ ਪਰਿਵਾਰ ਦੇ ਸ: ਕਰਮ ਸਿੰਘ ਤੇ ਬੀਬੀ ਜਸਪਾਲ ਕੌਰ ਦੇ ਘਰ ਜਨਮੀ (Rajdeep Kaur) ਰਾਜਦੀਪ ਕੌਰ, ਜਿਸ ਨੂੰ ਖੇਤੀ-ਬਾੜੀ ਨਾਲ ਸੰਬਧਤ ਮਸ਼ੀਨਰੀ ਚਲਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ, ਇਸ ਸ਼ੌਕ ਨੇ ਉਸ ਨੂੰ ਅੱਜ ਇਟਲੀ ਦੀ ਪਹਿਲੀ ਅਜਿਹੀ ਪੰਜਾਬਣ ਬਣਾ ਦਿੱਤਾ ਹੈ, ਜਿਹੜੀ ਲੰਬਾਰਦੀਆ,ਇਮਿਲੀਆ ਰੋਮਾਨਾ ਤੇ ਕਈ ਹੋਰ ਇਲਾਕਿਆਂ ਵਿੱਚ ਤੇਲ(ਪੈਟਰੋਲ,ਡੀਜ਼ਲ)ਦੇ ਟੈਂਕਰ ਦੀ ਡਰਾਇਵਰ ਬਣ ਪੈਟਰੋਲ ਪੰਪਾਂ ਉਪੱਰ ਤੇਲ ਦੀ ਸਪਲਾਈ ਪਹੁੰਚਾਉਣ ਦਾ ਜੋਖ਼ਮ ਭਰਿਆ ਕੰਮ ਕਰਦੀ ਹੈ ਜਦੋਂ ਕਿ ਇਸ ਖੇਤਰ ਵਿੱਚ ਖਤਰੇ ਵਾਲਾ ਕੰਮ ਹੋਣ ਕਾਰਨ ਇਟਾਲੀਅਨ ਕੁੜੀਆਂ ਨਾ ਦੇ ਬਰਾਬਰ ਹਨ।

  ਰਾਜਦੀਪ ਦਾ ਸਫ਼ਰ ਚੁਣੌਤੀਆਂ ਤੋਂ ਰਹਿਤ ਨਹੀਂ ਸੀ। ਤੇਲ ਟੈਂਕਰ ਚਲਾਉਣ ਲਈ ਸ਼ੁੱਧਤਾ, ਹੁਨਰ ਅਤੇ ਲਚਕਤਾ ਦੀ ਲੋੜ ਹੁੰਦੀ ਹੈ। ਰਾਜਦੀਪ ਨੇ ਇੱਕ ਪੇਸ਼ੇ ਵਿੱਚ ਸ਼ੰਕਿਆਂ ਅਤੇ ਖਦਸ਼ਿਆਂ ਦਾ ਸਾਹਮਣਾ ਕੀਤਾ ਹੈ ਜਿਸ ਵਿੱਚ ਮੁੱਖ ਤੌਰ ‘ਤੇ ਪੁਰਸ਼ਾਂ ਦਾ ਦਬਦਬਾ ਹੈ। ਹਾਲਾਂਕਿ, ਉੱਤਮ ਹੋਣ ਦੇ ਉਸਦੇ ਇਰਾਦੇ ਅਤੇ ਉਸਦੀ ਨੌਕਰੀ ਲਈ ਉਸਦੇ ਪਿਆਰ ਨੇ ਉਸਨੂੰ ਅੱਗੇ ਵਧਾਇਆ, ਅਤੇ ਉਸ ਦੇ ਸਹਿਕਰਮੀਆਂ ਤੋਂ ਉਸਦਾ ਸਤਿਕਾਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.