Monday, February 26, 2024
More

  Latest Posts

  ਭਾਰਤੀ ਮੂਲ ਦੇ ਵਿਅਕਤੀ ‘ਤੇ ਕੈਨੇਡਾ ‘ਚ ਹਿੰਦੂ ਮੰਦਰਾਂ ‘ਚ ਭੰਨਤੋੜ ਅਤੇ ਦਾਨ ਚੋਰੀ ਕਰਨ ਦੇ ਇਲਜ਼ਾਮ | Action Punjab


  International News (Canada): ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ‘ਚ ਹਿੰਦੂ ਮੰਦਰਾਂ ‘ਤੇ ਹਮਲਿਆਂ ਅਤੇ ਭੰਨਤੋੜ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਘਟਨਾਵਾਂ ਨਾਲ ਜੁੜੇ ਇੱਕ ਮੁਲਜ਼ਮ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਰਅਸਲ ਭਾਰਤੀ ਮੂਲ ਦੇ 41 ਸਾਲਾ ਕੈਨੇਡੀਅਨ ਵਿਅਕਤੀ ‘ਤੇ ਮੰਦਰਾਂ ‘ਚ ਭੰਨਤੋੜ ਕਰਨ ਅਤੇ ਦਾਨ ਬਾਕਸ ‘ਚੋਂ ਨਕਦੀ ਚੋਰੀ ਕਰਨ ਦਾ ਇਲਜ਼ਾਮ ਹੈ। 

  ਜਗਦੀਸ਼ ਪੰਧੇਰ ਵਜੋਂ ਹੋਈ ਮੁਲਜ਼ਮ ਦੀ ਪਛਾਣ

  ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਹੋਈ ਹੈ। ਪੁਲਿਸ ਦੇ ਮੁਤਾਬਕ ਮਾਰਚ ਅਤੇ ਅਗਸਤ 2023 ਦਰਮਿਆਨ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਸਮੇਤ ਪੀਲ ਖੇਤਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੰਧੇਰ ਨਿਗਰਾਨੀ ਕੈਮਰਿਆਂ ‘ਚ ਹੋਰ ਕਾਰੋਬਾਰੀ ਥਾਵਾਂ ‘ਤੇ ਤੋੜ-ਭੰਨ ਕਰਦੇ ਅਤੇ ਪੈਸੇ ਚੋਰੀ ਕਰਦੇ ਵੀ ਫੜਿਆ ਗਿਆ ਹੈ। 

  ਜਾਂਚ ਤੋਂ ਬਾਅਦ ਪੁਲਿਸ ਨੇ ਪੰਧੇਰ ਨੂੰ ਸ਼ੱਕੀ ਕਰਾਰ ਦਿੱਤਾ

  ਇਸ ਦੌਰਾਨ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ ਪੁਲਿਸ ਜਾਂਚ ਤੋਂ ਬਾਅਦ ਪੰਧੇਰ ਨੂੰ ਸ਼ੱਕੀ ਕਰਾਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੰਧੇਰ ਪਹਿਲਾਂ ਵੀ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਵਿੱਚ ਹਿਰਾਸਤ ਵਿੱਚ ਹੈ। ਪੰਧੇਰ ‘ਤੇ ਕਾਰੋਬਾਰਾਂ ਅਤੇ ਮੰਦਰਾਂ ਵਿਚ ਭੰਨਤੋੜ ਕਰਨ ਦੇ ਪੰਜ ਹੋਰ ਇਲਜ਼ਾਮ ਲਾਏ ਗਏ ਹਨ।

  ਇਹ ਵੀ ਪੜ੍ਹੋ:


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.