Rose Day 2024: ਤੁਸੀਂ ਜਾਣਦੇ ਹੋ ਕਿ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਜਿਸ ਨੂੰ ਪਿਆਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਮਹੀਨੇ ਦੀ 14 ਤਰੀਕ ਨੂੰ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ। ਦਸ ਦਈਏ ਕਿ ਵੈਲੇਨਟਾਈਨ ਹਫ਼ਤਾ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੁੰਦਾ ਹੈ, ਜਿਸ ‘ਚ ਹਰ ਦਿਨ ਖਾਸ ਹੁੰਦਾ ਹੈ। ਪਹਿਲੇ ਦਿਨ ਯਾਨੀ 7 ਫਰਵਰੀ ਨੂੰ ਰੋਜ਼ ਡੇਅ ਵਜੋਂ ਮਨਾਇਆ ਜਾਂਦਾ ਹੈ। ਜੋ ਕਿ ਪਿਆਰ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਪ੍ਰੇਮੀ ਜੋੜੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਇਕ-ਦੂਜੇ ਨੂੰ ਗੁਲਾਬ ਦਿੰਦੇ ਹਨ। ਗੁਲਾਬ ਪਿਆਰ ਜ਼ਾਹਰ ਕਰਨ ਦਾ ਇੱਕ ਪਿਆਰਾ ਸਾਧਨ ਹੈ। ਇਸ ਤੋਂ ਇਲਾਵਾ ਗੁਲਾਬ ਕਈ ਹੋਰ ਭਾਵਨਾਵਾਂ ਨੂੰ ਵੀ ਪ੍ਰਗਟ ਕਰਨ ਦੇ ਸਮਰੱਥ ਹੈ।
ਦਸ ਦਈਏ ਕਿ ਤੁਸੀਂ ਦੂਜੇ ਵਿਅਕਤੀ ਨੂੰ ਵੱਖ-ਵੱਖ ਰੰਗਾਂ ਦੇ ਗੁਲਾਬ ਦੇ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹੋ। ਬਹੁਤ ਸਾਰੇ ਲੋਕ ਜਾਣਦੇ ਹੋਣਗੇ ਕਿ ਲਾਲ ਗੁਲਾਬ ਪਿਆਰ ਦਾ ਪ੍ਰਤੀਕ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪੀਲੇ, ਸੰਤਰੀ ਅਤੇ ਗੁਲਾਬੀ ਗੁਲਾਬ ਕਿਸ ਨੂੰ ਦਿੱਤੇ ਜਾਂਦੇ ਹਨ ਅਤੇ ਇਸਦਾ ਕੀ ਅਰਥ ਹੁੰਦਾ ਹੈ? ਤਾਂ ਆਓ ਜਾਣਦੇ ਹਾਂ ਗੁਲਾਬ ਦੇ ਹਰ ਰੰਗ ਦਾ ਭਾਵਾਤਮਕ ਅਰਥ, ਤਾਂ ਜੋ ਅਸੀਂ ਸਹੀ ਵਿਅਕਤੀ ਨੂੰ ਗੁਲਾਬ ਦਾ ਸਹੀ ਰੰਗ ਦੇ ਸਕੀਏ।
ਪੀਲਾ ਗੁਲਾਬ
ਦਸ ਦਈਏ ਕਿ ਰੋਜ਼ ਡੇਅ ‘ਤੇ ਪੀਲੇ ਰੰਗ ਦਾ ਗੁਲਾਬ ਵੀ ਦਿੱਤਾ ਜਾ ਸਕਦਾ ਹੈ। ਪੀਲਾ ਗੁਲਾਬ ਦੋਸਤੀ ਦਾ ਪ੍ਰਤੀਕ ਹੁੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਕਿਸੇ ਨਾਲ ਦੋਸਤੀ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਪਾਰਟਨਰ ਤੁਹਾਡੇ ਗੁਲਾਬ ਨੂੰ ਸਵੀਕਾਰ ਕਰਦਾ ਹੈ ਤਾਂ ਸਮਝੋ ਕਿ ਉਸ ਨੇ ਤੁਹਾਡੀ ਦੋਸਤੀ ਨੂੰ ਸਵੀਕਾਰ ਕਰ ਲਿਆ ਹੈ, ਇੱਥੋਂ ਹੀ ਦੋਸਤੀ ਦੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਪੀਲੇ ਰੰਗ ਦਾ ਗੁਲਾਬ ਵੀ ਰਿਸ਼ਤੇ ਦੀ ਸ਼ੁਰੂਆਤ ਦਾ ਪ੍ਰਤੀਕ ਹਨ। ਵੈਸੇ ਤਾਂ ਕੋਈ ਵੀ ਰਿਸ਼ਤਾ ਉਦੋਂ ਮਜ਼ਬੂਤ ਹੁੰਦਾ ਹੈ ਜਦੋਂ ਉਸ ‘ਚ ਦੋਸਤੀ ਦੀ ਭਾਵਨਾ ਸ਼ਾਮਲ ਹੁੰਦੀ ਹੈ।
ਸੰਤਰੀ ਗੁਲਾਬ
ਜੇਕਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਦੋਸਤੀ ਤੋਂ ਅੱਗੇ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਨੂੰ ਸੰਤਰੀ ਗੁਲਾਬ ਦੇਣਾ ਚਾਹੀਦਾ ਹੈ। ਕਿਉਂਕਿ ਇਸ ਰੰਗ ਦਾ ਗੁਲਾਬ ਦੇ ਕੇ, ਤੁਸੀਂ ਉਸ ਵਿਅਕਤੀ ਨੂੰ ਦੱਸ ਸਕਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਪਸੰਦ ਕਰਦੇ ਹੋ। ਉਨ੍ਹਾਂ ਨੂੰ ਸਮਝਣਾ ਚਾਹੁੰਦੇ ਹੋ ਅਤੇ ਆਪਣੇ ਰਿਸ਼ਤੇ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦੇ ਹੋ। ਨਾਲ ਹੀ ਤੁਸੀਂ ਕਿਸੇ ਦਾ ਸਤਿਕਾਰ ਕਰਨ ਲਈ ਸੰਤਰੀ ਗੁਲਾਬ ਦੇ ਸਕਦੇ ਹੋ।
ਗੁਲਾਬੀ ਗੁਲਾਬ
ਗੁਲਾਬੀ ਗੁਲਾਬ ਨਾ ਸਿਰਫ਼ ਸੁੰਦਰ ਦਿਖਦਾ ਹੈ, ਸਗੋਂ ਇਸ ਦਾ ਰੰਗ ਵੀ ਵਿਸ਼ੇਸ਼ ਅਰਥ ਰੱਖਦਾ ਹੈ। ਦਸ ਦਈਏ ਕਿ ਗੁਲਾਬੀ ਗੁਲਾਬ ਉਨ੍ਹਾਂ ਨੂੰ ਦਿੱਤਾ ਜਾ ਸਕਦਾ ਹੈ ਜੋ ਤੁਹਾਡੀ ਜ਼ਿੰਦਗੀ ‘ਚ ਖਾਸ ਹਨ। ਨਾਲ ਹੀ ਇਹ ਰੰਗ ਪਿਆਰ ਅਤੇ ਰਿਸ਼ਤੇ ਦੀ ਗਹਿਰਾਈ ਨੂੰ ਮਹਿਸੂਸ ਕਰਨ ਦੇ ਨਾਲ ਇਸ ਦੀ ਮਹੱਤਤਾ ਨੂੰ ਪ੍ਰਗਟ ਕਰਨ ਦਾ ਪ੍ਰਤੀਕ ਹੈ। ਇਸ ਨੂੰ ਤੁਸੀਂ ਆਪਣੇ ਸਭ ਤੋਂ ਖਾਸ ਦੋਸਤ ਨੂੰ ਗੁਲਾਬੀ ਗੁਲਾਬ ਦੇ ਸਕਦੇ ਹੋ।
ਲਾਲ ਗੁਲਾਬ
ਲਾਲ ਰੰਗ ਪਿਆਰ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਲਾਲ ਰੰਗ ਦੀ ਜੁੱਤੀ, ਲਾਲ ਸਿੰਦੂਰ ਅਤੇ ਲਾਲ ਚੂੜੀਆਂ ਪਹਿਨਦੀਆਂ ਹਨ। ਇਸੇ ਤਰਾਂ ਲਾਲ ਗੁਲਾਬ ਵੀ ਪਿਆਰ ਨੂੰ ਦਰਸਾਉਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਰੋਜ਼ ਡੇਅ ‘ਤੇ ਆਪਣੇ ਪਾਰਟਨਰ ਨੂੰ ਗੁਲਾਬ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਲਾਲ ਰੰਗ ਦਾ ਗੁਲਾਬ ਦੇ ਸਕਦੇ ਹੋ। ਲਾਲ ਰੰਗ ਦਾ ਗੁਲਾਬ ਪਿਆਰ ਦੀ ਗਹਿਰਾਈ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਜੇਕਰ ਤੁਸੀਂ ਕਿਸੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਤੁਸੀਂ ਲਾਲ ਗੁਲਾਬ ਦੇ ਸਕਦੇ ਹੋ।