Thursday, February 29, 2024
More

  Latest Posts

  ਉੱਤਰਾਖੰਡ ਸਰਕਾਰ ‘ਯੂਨੀਫਾਰਮ ਸਿਵਲ ਕੋਡ’ ਬਿੱਲ ਪਾਰਿਤ ਕਰਨ ਵਾਲਾ ਪਹਿਲਾ ਸੂਬਾ ਬਣਿਆ | Action Punjab


  UCC passed in Uttrakhand: ਉੱਤਰਾਖੰਡ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ‘ਯੂਨੀਫਾਰਮ ਸਿਵਲ ਕੋਡ ਉੱਤਰਾਖੰਡ 2024 ਬਿੱਲ’ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਪਾਸ ਹੋ ਗਿਆ। ਵਿਧਾਨ ਸਭਾ ਵਿੱਚ ਯੂ.ਸੀ.ਸੀ. ਬਿੱਲ ਪਾਸ ਹੋਣ ਤੋਂ ਬਾਅਦ ਉੱਤਰਾਖੰਡ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ।

  ‘ਵਿਰੋਧੀ ਧਿਰ ਸਮੇਤ ਸਾਰੇ ਵਿਧਾਨ ਸਭਾ ਮੈਂਬਰਾਂ ਦਾ ਧੰਨਵਾਦ’

  ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਯੂ.ਸੀ.ਸੀ. ਕੋਈ ਆਮ ਬਿੱਲ ਨਹੀਂ ਸਗੋਂ ਬਕਾਇਆ ਬਿੱਲ ਹੈ। ਇਹ ਇਕ ਸੁਪਨਾ ਹੈ ਜੋ ਹਕੀਕਤ ਬਣਨ ਜਾ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਉਤਰਾਖੰਡ ਤੋਂ ਹੋਵੇਗੀ। ਉਨ੍ਹਾਂ ਨੇ ਯੂ.ਸੀ.ਸੀ. ਬਿੱਲ ਦੇ ਪਾਸ ਹੋਣ ‘ਤੇ ਉੱਤਰਾਖੰਡ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਇਤਿਹਾਸ ਰਚਿਆ ਜਾ ਰਿਹਾ ਹੈ। ਇਹ ਭਾਰਤ ਦੇ ਹੋਰ ਰਾਜਾਂ ਲਈ ਇੱਕ ਮਿਸਾਲ ਕਾਇਮ ਕਰੇਗਾ। ਸੀ.ਐਮ ਧਾਮੀ ਨੇ ਯੂ.ਸੀ.ਸੀ. ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਵਿਰੋਧੀ ਧਿਰ ਸਮੇਤ ਸਾਰੇ ਵਿਧਾਨ ਸਭਾ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਇੰਨੀ ਲੰਮੀ ਚਰਚਾ ਹੋਈ।

  ਸਰਕਾਰ ਨੂੰ 2,72,000 ਸੁਝਾਅ ਹੋਏ ਪ੍ਰਾਪਤ 

  ਧਾਮੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਅਤੇ ਦੁਬਾਰਾ ਸੱਤਾ ‘ਚ ਆਉਂਦੀ ਹੈ ਤਾਂ ਉਹ ਯੂ.ਸੀ.ਸੀ. ਦਾ ਖਰੜਾ ਤਿਆਰ ਕਰਨ ਲਈ ਇੱਕ ਕਮੇਟੀ ਬਣਾਉਣਗੇ। ਇਸ ਨੂੰ ਰਾਜ ਵਿਧਾਨ ਸਭਾ ਵਿੱਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ ਅਤੇ ਫਿਰ ਇਸ ਨੂੰ ਲਾਗੂ ਕੀਤਾ ਜਾਵੇਗਾ। ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਨੇ ਯੂ.ਸੀ.ਸੀ. ਬਾਰੇ ਉੱਤਰਾਖੰਡ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਕਿ ਜਨਤਾ ਦੇ ਸੁਝਾਅ ਕੀ ਹਨ। ਇਸ ਦੀ ਸ਼ੁਰੂਆਤ ਮਾਨਾ ਪਿੰਡ ਤੋਂ ਕੀਤੀ ਗਈ। UCC ‘ਤੇ ਉੱਤਰਾਖੰਡ ਦੇ ਲੋਕਾਂ ਤੋਂ ਸਰਕਾਰ ਨੂੰ 2,72,000 ਸੁਝਾਅ ਪ੍ਰਾਪਤ ਹੋਏ ਹਨ।

  ਇਹ ਵੀ ਪੜ੍ਹੋ:
  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.