Sunday, February 25, 2024
More

  Latest Posts

  ਮੋਹਾਲੀ ‘ਚ ਗਾਇਕ ਬਾਬੂ ਮਾਨ ਦੇ ਘਰ ਨੇੜੇ ਪੁਲਿਸ ਨੇ ਗੈਂਗਸਟਰ ਨੂੰ ਗੋਲੀ ਮਾਰ ਦਬੋਚਿਆ | Action Punjab


  Firing near Babbu Mann’s house in Mohali: ਮੋਹਾਲੀ ਪੁਲਿਸ ਨੇ ਇੱਕ ਗੈਂਗਸਟਰ ਨੂੰ ਗੋਲੀ ਮਾਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲਿਸ ਸੂਤਰਾਂ ਦਾ ਕਹਿਣਾ ਕਿ ਪੁਲਿਸ ਕਾਫੀ ਚਿਰਾਂ ਤੋਂ ਇਸ ਫਰਾਰ ਗੈਂਗਸਟਰ ਦੀ ਭਾਲ ਵਿੱਚ ਸੀ, ਜਿਸਦੇ ਪਿੱਛੇ ਸਿਵਲ ਡਰੈੱਸ ‘ਚ ਪੁਲਿਸ ਟੀਮਾਂ ਇਸ ਦੀ ਗ੍ਰਿਫ਼ਤਾਰੀ ਲਈ ਤਾਇਨਾਤ ਕੀਤੀਆਂ ਹੋਈਆਂ ਸਨ।

  ਇਹ ਵੀ ਪੜ੍ਹੋ:

  ਬਾਬੂ ਮਾਨ ਦੀ ਕੋਠੀ ਨੇੜੇ ਦਾ ਸਾਰਾ ਮਾਮਲਾ 

  ਅੱਜ ਆਪਣੇ ਆਪ ਨੂੰ ਘਿਰਿਆ ਦੇਖ ਸ਼ੱਕ ਹੋਣ ‘ਤੇ ਇਹ ਗੈਂਗਸਟਰ ਸੈਕਟਰ-71 ਦੇ ਇਕ ਘਰ ਵਿਚ ਦਾਖਲ ਹੋ ਗਿਆ। ਜਦੋਂ ਪੁਲਿਸ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਕੇ ਇੱਕ ਦੂਜੇ ਘਰ ਦੀ ਛੱਤ ’ਤੇ ਚੜ੍ਹ ਗਿਆ। ਦੱਸ ਦੇਈਏ ਕਿ ਮੋਹਾਲੀ ਦੇ ਇਸ ਸੈਕਟਰ ‘ਚ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੀ ਕੋਠੀ ਵੀ ਸਥਿਤ ਹੈ। ਕਾਬਲੇਗੌਰ ਹੈ ਕਿ ਬੱਬੂ ਮਾਨ ਨੂੰ ਵੀ ਪਿਛਲੇ ਸਾਲ ਵੱਖ-ਵੱਖ ਸ਼ਰਾਰਤੀ ਅਨਸਰਾਂ ਵੱਲੋਂ ਧਮਕੀਆਂ ਮਿਲੀਆਂ ਸਨ। 

  ਭੱਜਣ ਦੀ ਕੋਸ਼ਿਸ਼ ਕਰਨ ‘ਤੇ ਕੀਤਾ ਫਾਇਰ

  ਪਹਿਲਾਂ ਤਾਂ ਪੁਲਿਸ ਨੇ ਹਵਾ ‘ਚ ਫਾਇਰ ਕਰ ਗੈਂਗਸਟਰ ਨੂੰ ਆਤਮ-ਸਮਰਪਣ ਦੀ ਚੇਤਾਵਨੀ ਦਿੱਤੀ, ਪਰ ਫਿਰ ਵੀ ਉਹ ਹੇਠਾਂ ਨਹੀਂ ਆਇਆ। ਇਸ ’ਤੇ ਪੁਲਿਸ ਮੁਲਾਜ਼ਮਾਂ ਨੇ ਛੱਤ ’ਤੇ ਚੜ੍ਹ ਕੇ ਉਸ ਨੂੰ ਘੇਰ ਲਿਆ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਦੇ ਪਰਾਂ ਵੱਲ ਗੋਲੀਆਂ ਚਲਾ ਦਿੱਤੀਆਂ। ਨਤੀਜੇ ਵਜੋਂ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗ ਗਈ। ਇਸ ਕਾਰਨ ਉਹ ਉਥੇ ਹੀ ਡਿੱਗ ਗਿਆ ਅਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ।

  ਇਹ ਵੀ ਪੜ੍ਹੋ:


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.