Tax On Wedding Gifts: ਜਿਵੇ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਵਿਆਹ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਆਹ ‘ਤੇ ਲੋਕ ਵੱਡੀ ਰਕਮ ‘ਚ ਖਰਚਾ ਕਰਦੇ ਹਨ। ਉਥੇ ਹੀ ਮਾਪੇ, ਰਿਸਤੇਦਾਰ ਅਤੇ ਲੋਕ ਲਾੜਾ-ਲਾੜੀ ਨੂੰ ਲੱਖਾਂ ਅਤੇ ਕਰੋੜਾਂ ਦੇ ਤੋਹਫ਼ੇ ਵੀ ਦੇ ਛੱਡੇ ਦੇ ਹਨ। ਜਿਵੇ ਪੈਸੇ, ਗੱਡੀਆਂ, ਜਾਇਦਾਦ ਅਤੇ ਹੋਰ ਕਈ ਕੀਮਤੀ ਚੀਜ਼ਾਂ ਤੋਹਫ਼ੇ ‘ਚ ਦਿੰਦੇ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ‘ਤੇ ਕਿੰਨਾ ਟੈਕਸ ਦੇਣਾ ਪਵੇਗਾ, ਤਾਂ ਆਉ ਜਾਣਦੇ ਹਾਂ।
ਇਹ ਵੀ ਪੜ੍ਹੋ:
ਵਿਆਹ ‘ਚ ਮਿਲੇ ਤੋਹਫ਼ਿਆਂ ‘ਤੇ ਲਗਾਇਆ ਜਾਂਦਾ ਕਿੰਨਾ ਟੈਕਸ ?
ਦਸ ਦਈਏ ਕਿ ਜੇਕਰ ਵਿਆਹ ਦੌਰਾਨ ਲਾੜਾ-ਲਾੜੀ ਨੂੰ ਕਿਸੇ ਵੀ ਰਿਸ਼ਤੇਦਾਰ ਜਾਂ ਮਾਤਾ-ਪਿਤਾ ਵੱਲੋਂ ਕੋਈ ਵੀ ਤੋਹਫਾ ਦਿੱਤਾ ਜਾਂਦਾ ਹੈ ਤਾਂ ਇਹ ਆਮਦਨ ਟੈਕਸ ਤੋਂ ਮੁਕਤ ਹੁੰਦੀ ਹੈ। ਇਸ ਟੈਕਸ ਤੋਂ ਮੁਕਤ ਆਮਦਨ ‘ਚ ਕਿਸੇ ਵੀ ਤਰਾਂ ਦੀ ਚੀਜ ਹੋ ਸਕਦੀ ਹੈ, ਜਿਵੇ ਚਾਹੇ ਉਹ ਜ਼ਮੀਨ, ਸੋਨਾ, ਫਰਨੀਚਰ ਅਤੇ ਇਲੈਕਟ੍ਰੋਨਿਕਸ ਵਰਗੀਆਂ ਚੀਜ਼ਾਂ ਹੀ ਕਿਉਂ ਨਾ ਹੋਣ।
ਕੀ ਤੋਹਫ਼ਿਆਂ ਦੀ ਕੋਈ ਸੀਮਾ ਹੈ?
ਕੋਈ ਵੀ ਵਿਅਕਤੀ ਲਾੜਾ-ਲਾੜੀ ਨੂੰ ਕਿਸੇ ਵੀ ਕੀਮਤ ਦਾ ਤੋਹਫ਼ਾ ਦੇ ਸਕਦਾ ਹੈ ਕਿਉਂਕਿ ਵਿਆਹ ‘ਚ ਤੋਹਫ਼ਿਆਂ ਦੀ ਕੀਮਤ ਤੇ ਕੋਈ ਸੀਮਾ ਨਹੀਂ ਹੁੰਦੀ। ਵਿਆਹ ‘ਚ ਦਿੱਤੇ ਤੋਹਫ਼ੇ ਪੂਰੀ ਤਰ੍ਹਾਂ ਟੈਕਸ ਮੁਕਤ ਹੁੰਦੇ ਹੈ।
ਕੀ ਵਿਆਹ ਤੋਂ ਬਾਅਦ ਤੋਹਫ਼ੇ ਵਜੋਂ ਮਿਲੇ ਸੋਨੇ ‘ਤੇ ਟੈਕਸ ਲਗਾਇਆ ਜਾਂਦਾ ਹੈ?
ਦਸ ਦਈਏ ਕਿ ਆਮਦਨ ਘਰ ਟੈਕਸ ਨਿਯਮਾਂ ਦੇ ਮੁਤਾਬਕ ਜੇਕਰ ਕਿਸੇ ਔਰਤ ਨੂੰ ਵਿਆਹ ਤੋਂ ਬਾਅਦ ਉਸਦੇ ਪਤੀ, ਭਰਾ, ਭੈਣ ਜਾਂ ਉਸਦੇ ਮਾਤਾ-ਪਿਤਾ ਜਾਂ ਸਹੁਰੇ ਅਤੇ ਸੱਸ ਦੁਆਰਾ ਕੋਈ ਵੀ ਸੋਨਾ ਜਾਂ ਗਹਿਣਾ ਤੋਹਫੇ ਵਜੋਂ ਦਿੱਤਾ ਜਾਂਦਾ ਹੈ ਤਾਂ ਇਹ ਟੈਕਸ ਮੁਕਤ ਹੁੰਦਾ ਹੈ।
ਤੁਸੀਂ ਬਿਨਾਂ ਸਬੂਤ ਦੇ ਕਿੰਨਾ ਸੋਨਾ ਰੱਖ ਸਕਦੇ ਹੋ?
ਜੇਕਰ ਭਾਰਤੀ ਕਾਨੂੰਨ ਦੇ ਮੁਤਾਬਕ ਗੱਲ ਕਰੀਏ ਤਾਂ ਕੋਈ ਵੀ ਵਿਆਹਿਆ ਵਿਅਕਤੀ ਬਿਨਾਂ ਕਿਸੇ ਦਸਤਾਵੇਜ਼ ਦੇ ਇੱਕ ਮਹੀਨੇ ਵਿੱਚ 500 ਗ੍ਰਾਮ ਤੱਕ ਸੋਨਾ ਰੱਖ ਸਕਦਾ ਹੈ। ਇਸ ਤੋਂ ਇਲਾਵਾ ਅਣਵਿਆਹੀ ਔਰਤ ਬਿਨਾਂ ਕਿਸੇ ਦਸਤਾਵੇਜ਼ ਦੇ 250 ਗ੍ਰਾਮ ਤੱਕ ਸੋਨਾ ਆਪਣੇ ਕੋਲ ਰੱਖ ਸਕਦੀਆਂ ਹਨ। ਨਾਲ ਹੀ ਕੋਈ ਵੀ ਵਿਅਕਤੀ ਬਿਨਾਂ ਕਿਸੇ ਦਸਤਾਵੇਜ਼ ਦੇ 100 ਗ੍ਰਾਮ ਤੱਕ ਸੋਨਾ ਆਪਣੇ ਕੋਲ ਰੱਖ ਸਕਦਾ ਹੈ।
ਇਹ ਵੀ ਪੜ੍ਹੋ: