Monday, February 26, 2024
More

    Latest Posts

    ਫੇਸਬੁੱਕ ਲਾਈਵ ਦੌਰਾਨ ਊਧਵ ਗਰੁੱਪ ਦੇ ਨੇਤਾ ‘ਤੇ ਫਾਇਰਿੰਗ, ਹੋਈ ਮੌਤ, ਹਮਲਾਵਰ ਨੇ ਵੀ ਕੀਤੀ ਖੁਦਕੁਸ਼ੀ | Action Punjab


    Firing on Shiv Sena UBT leader: ਸ਼ਿਵ ਸੈਨਾ UBT ਨੇਤਾ ਅਭਿਸ਼ੇਕ ਘੋਸਾਲਕਰ ‘ਤੇ ਮੁੰਬਈ ‘ਚ ਜਾਨਲੇਵਾ ਹਮਲਾ ਹੋਇਆ। ਇਸ ਹਮਲੇ ਦੌਰਾਨ ਅਭਿਸ਼ੇਕ ‘ਤੇ ਫਾਇਰਿੰਗ ਕੀਤੀ ਗਈ। ਜਿਸ ਵਿਚ ਉਸ ਨੂੰ ਤਿੰਨ ਗੋਲੀਆਂ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ। ਜਦੋਂ ਕਿ ਅਭਿਸ਼ੇਕ ‘ਤੇ ਹਮਲਾ ਕਰਨ ਦੇ ਕੁਝ ਸਮੇਂ ਬਾਅਦ ਹਮਲਾਵਰ ਨੇ ਵੀ ਖ਼ੁਦਕੁਸ਼ੀ ਕਰ ਲਈ। ਘਟਨਾ ਦੇ ਸਮੇਂ ਅਭਿਸ਼ੇਕ ਉਸੇ ਹਮਲਾਵਰ ਨਾਲ ਬੈਠ ਕੇ ਫੇਸਬੁੱਕ ਲਾਈਵ ਕਰ ਰਿਹਾ ਸੀ। ਹੁਣ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਮੁੰਬਈ ਦੇ ਦਹਿਸਰ ਇਲਾਕੇ ‘ਚ ਵੀਰਵਾਰ ਦੇਰ ਸ਼ਾਮ ਸ਼ਿਵ ਸੈਨਾ UBT ਨੇਤਾ ਅਭਿਸ਼ੇਕ ਘੋਸਾਲਕਰ ‘ਤੇ ਗੋਲੀਬਾਰੀ ਕੀਤੀ ਗਈ। ਮੌਕੇ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਅਭਿਸ਼ੇਕ ਨੂੰ ਤਿੰਨ ਗੋਲੀਆਂ ਲੱਗੀਆਂ। ਜਿਸ ਤੋਂ ਬਾਆਦ ਉਸ ਨੂੰ ਇਲਾਕੇ ਦੇ ਕਰੁਣਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਹ ਘਟਨਾ ਮੁੰਬਈ ਦੇ MHB ਥਾਣਾ ਖੇਤਰ ਦੀ ਹੈ। ਜਾਣਕਾਰੀ ਮੁਤਾਬਕ ਗੋਲੀਆਂ ਦਾ ਸ਼ਿਕਾਰ ਹੋਏ ਅਭਿਸ਼ੇਕ ਘੋਸ਼ਾਲਕਰ ਸਾਬਕਾ ਕਾਰਪੋਰੇਟਰ ਹਨ। ਉਹ ਸ਼ਿਵ ਸੈਨਾ ਊਧਵ ਧੜੇ ਦੇ ਆਗੂ ਵਿਨੋਦ ਘੋਸਾਲਕਰ ਦੇ ਪੁੱਤਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਆਪਸੀ ਵਿਵਾਦ ਕਾਰਨ ਕੀਤੀ ਗਈ ਹੈ।

    ਇਹ ਵੀ ਪੜ੍ਹੋ:

    ਊਧਵ ਧੜੇ ਦੇ ਵਰਕਰ ਹਸਪਤਾਲ ਦੇ ਬਾਹਰ ਹੋਏ ਇਕੱਠੇ

    ਦੂਜੇ ਪਾਸੇ ਸ਼ਿਵ ਸੈਨਾ ਊਧਵ ਧੜੇ ਦੇ ਵਰਕਰ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਹਨ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਹਮਲੇ ‘ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਬੁਲਾਰੇ ਆਨੰਦ ਦੂਬੇ ਨੇ ਕਿਹਾ ਕਿ ਮਹਾਰਾਸ਼ਟਰ ‘ਚ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਧਾਇਕ ਹੋਵੇ ਜਾਂ ਸਾਂਸਦ ਕੋਈ ਵੀ ਸੁਰੱਖਿਅਤ ਨਹੀਂ ਜਾਪਦਾ। ਕੀ ਵਿਰੋਧੀ ਧਿਰ ਦੇ ਲੋਕਾਂ ਨੂੰ ਚੋਣਵੇਂ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਮੁੱਖ ਮੰਤਰੀ ਤੋਂ ਸ਼ੁਰੂ ਹੋ ਕੇ ਸਮੁੱਚੀ ਐਨ.ਡੀ.ਏ. ਸਰਕਾਰ ਅਮਨ-ਕਾਨੂੰਨ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਹ ਸਰਕਾਰ ਰਾਮ ਰਾਜ ਲਿਆਉਣ ਦਾ ਵਾਅਦਾ ਕਰਦੀ ਹੈ। ਅਸੀਂ ਅਜਿਹੀ ਸਰਕਾਰ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਾਂਗੇ।

    ਦੋਸ਼ੀ ਮੌਰਿਸ ਨੇ ਵੀ ਕਰ ਲਈ ਖ਼ੁਦਕੁਸ਼ੀ

    ਦਰਅਸਲ ਅਭਿਸ਼ੇਕ ਨੂੰ ਗੋਲੀ ਮਾਰਨ ਵਾਲਾ ਕੋਈ ਹੋਰ ਨਹੀਂ ਸਗੋਂ ਮੌਰਿਸ ਸੀ। ਜਿਸ ਨਾਲ ਬੈਠ ਕੇ ਉਹ ਫੇਸਬੁੱਕ ਲਾਈਵ ਕਰ ਰਿਹਾ ਸੀ। ਲਾਈਵ ਦੌਰਾਨ ਮੌਰਿਸ ਉਸ ਤੋਂ ਦੂਰ ਚਲਿਆ ਜਾਂਦਾ ਹੈ, ਫਿਰ ਜਿਵੇਂ ਹੀ ਉਹ ਵਾਪਸ ਆਉਂਦਾ ਹੈ, ਉਹ ਅਭਿਸ਼ੇਕ ‘ਤੇ ਫਾਇਰ ਕਰਦਾ ਹੈ। ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਦੋਸ਼ੀ ਮੌਰਿਸ ਨੇ ਅਭਿਸ਼ੇਕ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਉਸਦੀ ਲਾਸ਼ ਬਰਾਮਦ ਕਰ ਲਈ ਹੈ।

    ਇਹ ਵੀ ਪੜ੍ਹੋ:


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.