Wednesday, October 9, 2024
More

    Latest Posts

    ਹਲਦਵਾਨੀ ‘ਚ ‘ਗੈਰ-ਕਾਨੂੰਨੀ’ ਮਦਰੱਸਾ ਢਾਹੇ ਜਾਣ ਤੋਂ ਬਾਅਦ ਹਿੰਸਾ, ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ | Action Punjab


    Haldwani Violence: ਉੱਤਰਾਖੰਡ ਦੇ ਹਲਦਵਾਨੀ ਵਿੱਚ ਵੀਰਵਾਰ ਨੂੰ ਵੱਡੇ ਪੱਧਰ ‘ਤੇ ਫਿਰਕੂ ਝੜਪਾਂ ਫੇਲ ਗਈਆਂ ਜਦੋਂ ਰਾਜ ਦੇ ਅਧਿਕਾਰੀਆਂ ਨੇ ਇੱਕ ‘ਗੈਰ-ਕਾਨੂੰਨੀ’ ਮਦਰੱਸੇ ਨੂੰ ਢਾਹ ਦਿੱਤਾ। ਵੱਖ-ਵੱਖ ਰਿਪੋਰਟਾਂ ਮੁਤਾਬਕ ਸ਼ਰਾਰਤੀ ਅਨਸਰਾਂ ਨੇ ਪੁਲਿਸ ਅਧਿਕਾਰੀਆਂ ‘ਤੇ ਪਥਰਾਅ ਕੀਤਾ ਅਤੇ ਪੁਲਿਸ ਦੀ ਇੱਕ ਕਾਰ ਸਮੇਤ ਵਾਹਨਾਂ ਨੂੰ ਅੱਗ ਲਗਾ ਦਿੱਤੀ। 

    ਦੱਸਿਆ ਜਾ ਰਿਹਾ ਹੈ ਕਿ ਹਲਦਵਾਨੀ ਨਗਰ ਨਿਗਮ ਵੱਲੋਂ ਬਨਭੁਲਪੁਰਾ ਥਾਣੇ ਦੇ ਨੇੜੇ ਇੱਕ ਗੈਰ-ਕਾਨੂੰਨੀ ਤੌਰ ‘ਤੇ ਬਣੇ ਮਦਰੱਸੇ ਨੂੰ ਢਾਹੁਣ ਦੀ ਕਾਰਵਾਈ ਤੋਂ ਬਾਅਦ ਉੱਥੇ ਹਿੰਸਾ ਭੜਕ ਗਈ। ਗੁੱਸੇ ਵਿੱਚ ਆਈ ਭੀੜ ਨੇ ਪੁਲਿਸ ਪ੍ਰਸ਼ਾਸਨ ਅਤੇ ਪੱਤਰਕਾਰਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਵਿੱਚ ਐਸ.ਡੀ.ਐਮ. ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। 

    ਮੀਡੀਆ ਰਿਪੋਰਟਾਂ ਮੁਤਾਬਕ ਇਕ ਟਰਾਂਸਫਾਰਮਰ ਨੂੰ ਵੀ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਇਲਾਕੇ ਵਿੱਚ ਬਿਜਲੀ ਗੁੱਲ ਹੋ ਗਈ ਹੈ। ਭੀੜ ਨੇ ਬਨਭੁਲਪੁਰਾ ਥਾਣੇ ਨੂੰ ਵੀ ਘੇਰ ਲਿਆ, ਜਿਸ ਕਾਰਨ ਕਈ ਪੱਤਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਥਾਣੇ ਅੰਦਰ ਫਸ ਗਏ ਸਨ।

    ਇਹ ਵੀ ਪੜ੍ਹੋ:

    ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ 

    ਨਿਊਜ਼ ਏਜੰਸੀ ਏ.ਐਨ.ਆਈ. ਦੀ ਰਿਪੋਰਟ ਦੇ ਮੁਤਾਬਕ ਰਾਜ ਸਰਕਾਰ ਨੇ ਸੁਰੱਖਿਆ ਕਰਮਚਾਰੀਆਂ ਨੂੰ ਕਿਸੇ ਵੀ ਬੇਕਾਬੂ ਤੱਤ ਦੇ ਖਿਲਾਫ ਤਾਕਤ ਦੀ ਵਰਤੋਂ ਕਰਨ ਦੀਆਂ ਸ਼ਕਤੀਆਂ ਵੀ ਦਿੱਤੀਆਂ ਹਨ ਅਤੇ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ।

    ਹਿੰਸਾ ਦੀ ਵਧਦੀ ਸਥਿਤੀ ਨੂੰ ਦੇਖਦੇ ਹੋਏ ਹਲਦਵਾਨੀ ‘ਚ ਵਾਧੂ ਸੁਰੱਖਿਆ ਬਲਾਂ ਨੂੰ ਬੁਲਾਇਆ ਗਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੁੱਖ ਸਕੱਤਰ ਰਾਧਾ ਰਤੂਰੀ, ਉੱਤਰਾਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਅਭਿਨਵ ਕੁਮਾਰ ਅਤੇ ਏ.ਡੀ.ਜੀ. (ਕਾਨੂੰਨ ਅਤੇ ਵਿਵਸਥਾ) ਏ.ਪੀ. ਅੰਸ਼ੁਮਨ ਨਾਲ ਇੱਕ ਉੱਚ ਪੱਧਰੀ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ।

    ਇਲਾਕੇ ‘ਚ ਲਗਾਇਆ ਗਿਆ ਕਰਫਿਊ

    ਅਧਿਕਾਰੀਆਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਵੀਰਵਾਰ ਨੂੰ ਸ਼ਹਿਰ ਦੇ ਬਨਭੁਲਪੁਰਾ ਇਲਾਕੇ ‘ਚ ਹਿੰਸਾ ਭੜਕਣ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਸਰਕਾਰੀ ਜ਼ਮੀਨ ’ਤੇ ਬਣੇ ਮਦਰੱਸੇ ਨੂੰ ਢਾਹ ਦਿੱਤਾ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ‘ਤੇ ਪਥਰਾਅ ਕੀਤਾ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ।

    ਐਸ.ਐਸ.ਪੀ ਪ੍ਰਹਿਲਾਦ ਮੀਨਾ ਮੁਤਾਬਕ ਮਦਰੱਸੇ ਨੂੰ ਢਾਹੁਣ ਤੋਂ ਪਹਿਲਾਂ ਇਲਾਕਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀ। ਮੀਨਾ ਨੇ ਕਿਹਾ, “ਮਦਰੱਸੇ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੇ ਪੁਲਿਸ ਕਰਮਚਾਰੀਆਂ ਅਤੇ ਪੱਤਰਕਾਰਾਂ ‘ਤੇ ਪਥਰਾਅ ਕੀਤਾ, ਜਿਸ ਵਿਚ ਕੁਝ ਲੋਕ ਜ਼ਖਮੀ ਹੋ ਗਏ।”

    ਐਸ.ਐਸ.ਪੀ. ਨੇ ਕਿਹਾ ਕਿ ਮਦਰੱਸਾ “ਨਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ” ‘ਤੇ ਖੜ੍ਹਾ ਸੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਪੰਕਜ ਉਪਾਧਿਆਏ, ਸਿਟੀ ਮੈਜਿਸਟਰੇਟ ਰਿਚਾ ਸਿੰਘ, ਐਸ.ਡੀ.ਐਮ. ਪਰਿਤੋਸ਼ ਵਰਮਾ ਦੀ ਹਾਜ਼ਰੀ ਵਿੱਚ ਮਦਰੱਸਾ ਢਾਹੁਣ ਦੀ ਕਾਰਵਾਈ ਕੀਤੀ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵਣਭੁਲਪੁਰਾ ਵਿੱਚ ਕਰਫਿਊ ਲਗਾ ਦਿੱਤਾ ਹੈ, ਜਦੋਂ ਕਿ ਸੜਕਾਂ ‘ਤੇ ਵੀ ਬੈਰੀਕੇਡ ਲਗਾ ਦਿੱਤੇ ਗਏ ਹਨ।

    ਇਹ ਵੀ ਪੜ੍ਹੋ:




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.