Monday, February 26, 2024
More

    Latest Posts

    ਅੱਜ ਹੈ Chocolate Day, ਇਸ ਮੌਕੇ ਜਾਣੋ ਚਾਕਲੇਟ ਖਾਣ ਦੇ ਫਾਇਦੇ ਤੇ ਨੁਕਸਾਨ | Action Punjab


    Chocolate Benefits: ਤੁਸੀਂ ਇਹ ਤਾਂ ਜਾਣਦੇ ਹੀ ਹੋਵੋਗੇ ਕੀ ਚਾਕਲੇਟ ਡੇ ਹਰ ਸਾਲ 9 ਫਰਵਰੀ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਦਸ ਦਈਏ ਕੀ ਇਸ ਦਿਨ ਹਰ ਕੋਈ ਆਪਣੇ ਸਾਥੀ ਨੂੰ ਚਾਕਲੇਟ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੈ ਜੋ ਮਿੱਠੀ ਅਤੇ ਸਵਾਦਿਸ਼ਟ ਹੁੰਦੀ ਹੈ। ਪਰ ਦਿਲ ਨੂੰ ਸਕੂਨ ਦੇਣ ਵਾਲੀ ਚਾਕਲੇਟ ਸ਼ਾਇਦ ਹੀ ਕਿਸੇ ਨੂੰ ਪਸੰਦ ਨਾ ਹੋਵੇ।

    ਅਜਿਹੇ ‘ਚ ਜੇਕਰ ਤੁਸੀਂ ਸ਼ੇਪ ‘ਚ ਬਣੇ ਰਹਿਣ ਦੀ ਕੋਸ਼ਿਸ਼ ‘ਚ ਚਾਕਲੇਟ ਤੋਂ ਦੂਰ ਰਹਿ ਰਹੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ ਕਿਉਂਕਿ ਅੱਜ ਅਸੀਂ ਇਸ ਲੇਖ ‘ਚ ਚਾਕਲੇਟ ਖਾਣ ਦੇ ਫਾਇਦੇ ਅਤੇ ਨੁਕਸਾਨ ਬਾਰੇ  ਦੱਸ ਰਹੇ ਹਾਂ, ਜੋ ਨਾ ਸਿਰਫ ਤੁਹਾਨੂੰ ਸਿਹਤਮੰਦ ਰੱਖਣਗੇ ਸਗੋਂ ਕਈ ਬੀਮਾਰੀਆਂ ਤੋਂ ਵੀ ਬਚਾਏਗਾ। ਤਾਂ ਆਓ ਜਾਣਦੇ ਹੈ ਉਨ੍ਹਾਂ ਬਾਰੇ 

    ਚਾਕਲੇਟ ਖਾਣ ਦੇ ਫਾਇਦੇ 

    ਭਾਰ ਘਟਾਉਣ ‘ਚ ਮਦਦਗਾਰ : 

    ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ। ਤਾਂ ਤੁਹਾਨੂੰ ਡਾਰਕ ਚਾਕਲੇਟ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਮਾਹਿਰਾਂ ਮੁਤਾਬਕ ਇਸਦੇ ਸੇਵਨ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। 

    ਦਿਲ ਦੀ ਸਿਹਤ ਨੂੰ ਸੁਧਾਰਨ ਲਈ ਫਾਇਦੇਮੰਦ : 

    ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਸੁਧਾਰਨ ਲਈ ਵੀ ਡਾਰਕ ਚਾਕਲੇਟ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ, ਐਲਡੀਐਲ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ, ਐਚਡੀਐਲ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾਉਣ ਅਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ। 

    ਤਣਾਅ ਨੂੰ ਘਟਾਉਣ ‘ਚ ਮਦਦਗਾਰ: 

    ਮਾਹਿਰਾਂ ਮੁਤਾਬਕ ਚਾਕਲੇਟ ਇੱਕ ਮੂਡ ਲਿਫਟਰ ਹੈ, ਜੋ ਤਣਾਅ, ਚਿੰਤਾ ਨੂੰ ਘਟਾਉਂਦਾ ਹੈ। ਦਸ ਦਈਏ ਕਿ ਡਾਰਕ ਚਾਕਲੇਟ ਦਾ ਇੱਕ ਛੋਟਾ ਜਿਹਾ ਟੁਕੜਾ ਦਿਮਾਗ ‘ਚ ਡੋਪਾਮਾਈਨ ਨਾਮਕ ਖੁਸ਼ੀ ਦਾ ਹਾਰਮੋਨ ਛੱਡਦਾ ਹੈ, ਜੋ ਮੂਡ ਨੂੰ ਸੁਧਾਰਨ ‘ਚ ਮਦਦ ਕਰਦਾ ਹੈ। 

    ਚਮੜੀ ਦੀ ਸਿਹਤ ਨੂੰ ਸੁਧਾਰਨ ਲਈ ਫਾਇਦੇਮੰਦ : 

    ਦਸ ਦਈਏ ਕੀ ਡਾਰਕ ਚਾਕਲੇਟ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ ਜੋ ਚਮੜੀ ਨੂੰ ਯੂਵੀ ਨੁਕਸਾਨ ਤੋਂ ਬਚਾਉਣ, ਡੀਹਾਈਡਰੇਸ਼ਨ ਨੂੰ ਰੋਕਣ ਅਤੇ ਕੋਲੇਜਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ‘ਚ ਮਦਦ ਕਰਦੇ ਹਨ। ਨਾਲ ਹੀ ਇਹ ਬੁਢਾਪੇ ਦੇ ਲੱਛਣਾਂ ਨੂੰ ਘਟਾਉਣ ‘ਚ ਮਦਦ ਕਰਦਾ ਹੈ। 

    ਕੈਂਸਰ ਨੂੰ ਰੋਕਣ ‘ਚ ਮਦਦਗਾਰ : 

    ਮਾਹਿਰਾਂ ਮੁਤਾਬਕ ਜੇਕਰ ਤੁਸੀਂ ਰੋਜ਼ਾਨਾ ਚਾਕਲੇਟ ਦਾ ਇੱਕ ਟੁਕੜਾ ਖਾਂਦੇ ਹੋ, ਤਾਂ ਇਹ ਕੈਂਸਰ ਨੂੰ ਦੂਰ ਰੱਖਣ ‘ਚ ਮਦਦ ਕਰ ਸਕਦਾ ਹੈ। ਕਿਉਂਕਿ ਚਾਕਲੇਟ ਦੀ ਮੁੱਖ ਸਮੱਗਰੀ – ਕੋਕੋ ‘ਚ ਇੱਕ ਮਿਸ਼ਰਣ ਹੁੰਦਾ ਹੈ ਜਿਸਨੂੰ ਪੈਂਟਾਮੇਰਿਕ ਪ੍ਰੋਸਾਈਨਾਈਡਿਨ ਜਾਂ ਪੈਂਟਾਮਰ ਕਿਹਾ ਜਾਂਦਾ ਹੈ, ਜੋ ਕੈਂਸਰ ਸੈੱਲਾਂ ਦੇ ਫੈਲਣ ਦੀ ਸਮਰੱਥਾ ਨੂੰ ਘਟਾਉਣ ‘ਚ ਮਦਦ ਕਰਦਾ ਹੈ। 

    ਦਿਮਾਗ ਦੇ ਕੰਮ ਨੂੰ ਸੁਧਾਰਨ ਲਈ ਫਾਇਦੇਮੰਦ : 

    ਤੁਸੀਂ ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਯਾਦਦਾਸ਼ਤ ਨੂੰ ਸੁਧਾਰਨ ਲਈ ਵੀ ਚਾਕਲੇਟ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕੀ ਕੋਕੋ ਪੀਣ ਜਾਂ ਕੋਕੋ ਨਾਲ ਭਰਪੂਰ ਚਾਕਲੇਟ ਦਾ ਸੇਵਨ ਕਰਨ ਨਾਲ ਦਿਮਾਗ ‘ਚ ਖੂਨ ਦਾ ਪ੍ਰਵਾਹ ਠੀਕ ਹੁੰਦਾ ਹੈ। 

    ਚਾਕਲੇਟ ਖਾਣ ਦੇ ਨੁਕਸਾਨ 

    ਭਾਰ ਵਧਣਾ : 

    ਦਸ ਦਈਏ ਕੀ ਜੇਕਰ ਤੁਸੀਂ ਆਪਣਾ ਭਾਰ ਨਹੀਂ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਕ ਚਾਕਲੇਟ ਖਾਣਾ ਬੰਦ ਕਰਨਾ ਚਾਹੀਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਫੈਟ ਅਤੇ ਕੈਲੋਰੀ ਹੁੰਦੀ ਹੈ, ਜੋ ਬਹੁਤ ਤੇਜ਼ੀ ਨਾਲ ਤੁਹਾਡਾ ਭਾਰ ਵਧਾਉਂਦਾ ਹੈ। 

    ਬਲੱਡ ਪ੍ਰੈਸ਼ਰ ’ਚ ਹੁੰਦਾ ਹੈ ਵਾਧਾ : 

    ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਚਾਕਲੇਟ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਕੈਫੀਨ ਪਾਈ ਜਾਂਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਪੀੜਤ ਲੋਕਾਂ ਲਈ ਨੁਕਸਾਨਦੇਹ ਹੈ। 

    ਨੀਂਦ ਨਾ ਆਉਣ ਅਤੇ ਸਿਰ ਦਰਦ ਦੀ ਸਮੱਸਿਆ 

    ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੇਕਰ ਤੁਹਾਨੂੰ ਚੰਗੀ ਨੀਂਦ ਰਹੀ ਆਉਂਦੀ ਤਾਂ ਤੁਹਾਨੂੰ ਚਾਕਲੇਟ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟ, ਵਿਟਾਮਿਨ,ਕੈਫੀਨ, ਖੁਰਾਕੀ ਖਣਿਜ ਅਤੇ ਫੈਟੀ ਐਸਿਡ ਮੌਜੂਦ ਹੁੰਦੇ ਹਨ। ਜੋ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਵਧਾਉਂਦਾ ਹੈ। ਦਸ ਦਈਏ ਕਿ ਇਸ ‘ਚ ਮੌਜੂਦ ਥੀਓਫਾਈਲਾਈਨ ਕਾਰਨ ਤੁਹਾਨੂੰ ਸਿਰ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ। 

    ਦਸਤ ਦੀ ਸਮੱਸਿਆ : 

    ਚਾਕਲੇਟ ਖਾਣ ਨਾਲ ਤੁਹਾਨੂੰ ਦਸਤ ਵਰਗੀਆਂ ਸਮਸਿਆਵਾਂ ਵੀ ਹੋ ਸਕਦੀਆਂ ਹਨ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਕੈਫੀਨ ਪਾਇਆ ਜਾਂਦਾ ਹੈ। ਜੋ ਪੇਟ ਨਾਲ ਜੁੜੀਆਂ ਸਮੱਸਿਆ ਨੂੰ ਵਧਾਉਂਦਾ ਹੈ। 

    (ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.