Wednesday, October 9, 2024
More

    Latest Posts

    ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਬਦਲਿਆ ਮੌਸਮ ਦਾ ਮਿਜ਼ਾਜ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ | ActionPunjab


    Punjab Weather Today: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਸਾਫ਼ ਹੋਣ ਤੋਂ ਬਾਅਦ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ, ਜਦਕਿ ਰਾਤਾਂ ਠੰਢੀਆਂ ਹਨ ਅਤੇ ਘੱਟੋ-ਘੱਟ ਤਾਪਮਾਨ ਡਿੱਗ ਰਿਹਾ ਹੈ। ਇਸ ਦੌਰਾਨ ਮਾਚਲ ਵਿੱਚ ਮੌਸਮ ਅਤੇ ਆਫ਼ਤ ਪ੍ਰਬੰਧਨ ਨੇ ਹੁਣ ਕੁਝ ਖੇਤਰਾਂ ਵਿੱਚ ਬਰਫ਼ ਦੇ ਤੂਫ਼ਾਨ ਦਾ ਖਤਰਾ ਪ੍ਰਗਟਾਇਆ ਹੈ।

    ਮੌਸਮ ਵਿਭਾਗ ਦੀ ਭਵਿੱਖਬਾਣੀ

    ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸਵੇਰੇ ਕੁੱਝ ਖੁੱਲੇ ਇਲਾਕਿਆਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲੀ ਹੈ। ਹਾਲਾਂਕਿ ਪੰਜਾਬ ਵਿੱਚ ਸੀਤ ਲਹਿਰ ਜਾਰੀ ਹੈ। ਠੰਡੀਆਂ ਹਵਾਵਾਂ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਇਸਨੂੰ ਆਮ ਨਾਲੋਂ 1.9 ਡਿਗਰੀ ਹੇਠਾਂ ਲੈ ਗਿਆ।

    ਜਾਣੋ ਆਉਣ ਵਾਲੇ ਦਿਨਾਂ ’ਚ ਮੌਸਮ ਦਾ ਹਾਲ

    ਇਸ ਦੇ ਨਾਲ ਹੀ ਸ਼ਹਿਰਾਂ ਵਿੱਚ ਦਿਨ ਅਤੇ ਰਾਤ ਵਿੱਚ ਅਸਮਾਨ ਪੂਰੀ ਤਰ੍ਹਾਂ ਸਾਫ਼ ਰਿਹਾ। ਦਿਨ ਵਧਣ ਦੇ ਨਾਲ-ਨਾਲ ਚੰਗੀ ਧੁੱਪ ਦੀ ਉਮੀਦ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਆਉਣ ਵਾਲੇ 7 ਦਿਨਾਂ ‘ਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।

    ਤਿੰਨਾਂ ਸੂਬਿਆਂ ‘ਚ ਦਿਨ ਦੇ ਤਾਪਮਾਨ ‘ਚ ਕਾਫੀ ਸੁਧਾਰ ਹੋਇਆ ਹੈ। ਇਸ ਦੇ ਨਾਲ ਹੀ ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

    ਇਹ ਵੀ ਪੜ੍ਹੋ: Haldwani Violence: ਹਲਦਵਾਨੀ ਦੰਗਿਆਂ ‘ਚ 6 ਦੀ ਮੌਤ; ਬਦਮਾਸ਼ਾਂ ਨੂੰ ਗੋਲੀ ਮਾਰਨ ਦੇ ਹੁਕਮ, ਬਾਜ਼ਾਰ ਸਕੂਲ ਬੰਦ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.