Thursday, February 29, 2024
More

    Latest Posts

    ਕੁਰਾਲੀ ਨੇੜਲੇ ਪਿੰਡ ਚਟੌਲੀ ਵਿਖੇ ਸੱਤ ਸਾਲਾਂ ਬੱਚੀ ਨਾਲ ਸ਼ਰਮਨਾਕ ਘਟਨਾ | Action Punjab


    ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ਨੇੜਲੇ ਪਿੰਡ ਚਟੌਲੀ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਬੀਤੀ ਰਾਤ ਤੋਂ ਗਾਇਬ ਸੱਤ ਸਾਲਾਂ ਬੱਚੀ ਸਵੇਰੇ ਖੂਨ ਨਾਲ ਲੱਥ-ਪੱਥ ਆਪਣੀਆਂ ਮਾਪਿਆਂ ਨੂੰ ਮਿਲੀ। ਇਸ ਘਟਨਾ ਦਾ ਪਤਾ ਚਲਦਿਆਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਲੜਕੀ ਜੋ ਕਿ ਰਾਤ 7 ਵਜੇ ਤੋਂ ਗਾਇਬ ਸੀ, ਉਸ ਨਾਲ ਕਿਸੇ ਵਿਅਕਤੀ ਵੱਲੋਂ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਬੱਚੀ ਨੂੰ ਚੁੱਕ ਕੇ ਖੇਤਾਂ ਵਿੱਚ ਲੈ ਗਿਆ, ਜਿੱਥੇ ਉਸ ਵੱਲੋਂ ਬੱਚੀ ਨਾਲ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬੱਚੀ ਦੇ ਸੱਟਾਂ ਵੀ ਮਾਰੀਆਂ ਗਈਆਂ, ਇਸ ਤੋਂ ਬਾਅਦ ਬੱਚੀ ਨੂੰ ਛੱਡ ਕੇ ਉਹ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। 

    ਇਹ ਵੀ ਪੜ੍ਹੋ:

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.