Sunday, February 25, 2024
More

    Latest Posts

    ਅੱਜ ਹੈ Teddy Day, ਸਾਥੀ ਨੂੰ ਦਿਓ ਇਹ ਤੋਹਫ਼ਾ, ਜ਼ੁਬਾਨ ‘ਤੇ ਰਹੇਗਾ ਤੁਹਾਡਾ ਹੀ ਗੁਨਗਾਣ | ActionPunjab


    valentines week 2024ਸਾਨੂੰ ਇਹ ਤਾਂ ਪਤਾ ਹੀ ਹੈ ਕੀ ਫਰਵਰੀ ਦਾ ਮਹੀਨਾ ਜੋੜਿਆਂ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਵੈਸੇ ਚਾਹੇ ਇਹ ਮਹੀਨਾ ਛੋਟਾ ਹੋ ਸਕਦਾ ਹੈ ਪਰ ਇਸ ਮਹੀਨੇ ‘ਚ ਕੁਝ ਦਿਨ ਅਜਿਹੇ ਹੁੰਦੇ ਹਨ, ਜੋ ਸਿਰਫ਼ ਜੋੜਿਆਂ ਲਈ ਹੁੰਦੇ ਹਨ। ਟੈਡੀ ਡੇ (Teddy Day 2024) ਹਰ ਸਾਲ 10 ਫਰਵਰੀ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਦਸ ਦਈਏ ਕੀ ਕੁੜੀਆਂ ਨੂੰ ਛੋਟੇ ਤੋਹਫ਼ੇ ਕਾਫ਼ੀ ਪਸੰਦ ਹੁੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਵੀ ਇਸ ਸਾਲ ਟੈਡੀ ਡੇ ‘ਤੇ ਆਪਣੇ ਸਾਥੀ ਨੂੰ ਇੰਪ੍ਰੈਸ ਕਰਨ ਚਾਹੁੰਦਾ ਹੋ, ਤਾਂ ਆਉ ਜਾਣਦੇ ਹਾਂ ਤੁਸੀਂ ਟੈਡੀ ਬੀਅਰ ਦੇ ਨਾਲ ਕਿਹੜਾ ਤੋਹਫਾ ਦੇ ਕੇ ਆਪਣੇ ਸਾਥੀ ਨੂੰ ਇੰਪ੍ਰੈਸ ਕਰ ਸਕਦੇ ਹੋ।

    ਟੈਡੀ ਦੇ ਨਾਲ ਚਾਕਲੇਟ ਦਿਓ: ਟੈਡੀ ਡੇ ਨੂੰ ਖਾਸ ਬਣਾਉਣ ਲਈ ਤੁਸੀਂ ਆਪਣੇ ਸਾਥੀ ਨੂੰ ਟੈਡੀ ਬੀਅਰ ਦੇ ਨਾਲ ਚਾਕਲੇਟ ਨੂੰ ਤੋਹਫ਼ੇ ਵਜੋਂ ਦੇ ਸਕਦੇ ਹੋ। ਕਿਉਂਕਿ ਅੱਜਕੱਲ੍ਹ ਚਾਕਲੇਟ ਅਤੇ ਟੈਡੀ ਦਾ ਬਣਿਆ ਹੈਂਪਰ ਬਾਜ਼ਾਰ ‘ਚ ਮਿਲਦਾ ਹੈ, ਜਿਸ ਨੂੰ ਤੁਸੀਂ ਆਪਣੇ ਸਾਥੀ ਨੂੰ ਤੋਹਫੇ ਵਜੋਂ ਦੇ ਸਕਦੇ ਹੋ।

    ਟੈਡੀ ਦੇ ਨਾਲ ਰਿੰਗ ਦਿਓ: ਜੇਕਰ ਤੁਹਾਡਾ ਬਜਟ ਵਧੀਆ ਹੈ ਅਤੇ ਤੁਸੀਂ ਆਪਣੇ ਸਾਥੀ ਨੂੰ ਇੰਪ੍ਰੈਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਟੈਡੀ ਬੀਅਰ ਦੇ ਨਾਲ ਗੋਲਡ ਜਾਂ ਆਰਟੀਫਿਸ਼ੀਅਲ ਰਿੰਗ ਤੋਹਫ਼ੇ ਵਜੋਂ ਦੇ ਸਕਦੇ ਹੋ। ਕਿਉਂਕਿ ਉਸ ਨੂੰ ਇਹ ਤੋਹਫ਼ਾ ਬਹੁਤ ਪਸੰਦ ਆਵੇਗਾ।

    ਟੈਡੀ ਦੇ ਨਾਲ ਫੁੱਲਾਂ ਦਾ ਗੁਲਦਸਤਾ: ਦਸ ਦਈਏ ਕੀ ਕੁੜੀਆਂ ਨੂੰ ਫੁੱਲਾਂ ਦੇ ਗੁਲਦਸਤੇ ਬਹੁਤ ਪਸੰਦ ਹੁੰਦੇ ਹਨ। ਟੈਡੀ ਡੇਅ ਦੇ ਖਾਸ ਮੌਕੇ ‘ਤੇ ਤੁਸੀਂ ਆਪਣੀ ਸਾਥੀ ਨੂੰ ਉਸ ਦੇ ਪਸੰਦੀਦਾ ਫੁੱਲਾਂ ਦਾ ਗੁਲਦਸਤਾ ਤੋਹਫ਼ੇ ਵਜੋਂ ਦੇ ਸਕਦੇ ਹੋ। ਕਿਉਂਕਿ ਕੁੜੀਆਂ ਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਹਨ ਅਤੇ ਉਹ ਇਨ੍ਹਾਂ ਤੋਂ ਤੁਰੰਤ ਪ੍ਰਭਾਵਿਤ ਹੋ ਜਾਂਦੀਆਂ ਹਨ। ਨਾਲ ਹੀ ਇਹ ਵੀ ਦਸ ਦਈਏ ਕੀ ਕੁੜੀਆਂ ਨੂੰ ਤੁਹਾਡੇ ਸਮੇਂ ਦੀ ਲੋੜ ਹੈ, ਮਹਿੰਗੇ ਤੋਹਫ਼ਿਆਂ ਦੀ ਨਹੀਂ। ਕਿਉਂਕਿ ਉਹ ਦੇਖਦੀ ਹੈ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਮਹੱਤਵ ਦੇ ਰਹੇ ਹੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.