Sunday, February 25, 2024
More

  Latest Posts

  ਜੇਕਰ ਤੁਹਾਡੇ ਪੈਨ ਕਾਰਡ ‘ਚ ਕੋਈ ਗਲਤੀ ਹੈ ਤਾਂ ਅਪਣਾਉ ਇਹ ਆਸਾਨ ਤਰੀਕਾ | Action Punjab


  PAN Card Update: ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਪੈਨ ਕਾਰਡ ਸਾਰੇ ਜ਼ਰੂਰੀ ਦਸਤਾਵੇਜ਼ਾਂ ‘ਚੋ ਇਕ ਹੈ। ਜੋ ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ। ਦੱਸ ਦਈਏ ਕਿ ਵਿਭਾਗ ਦੁਆਰਾ ਇੱਕ ਵਿਲੱਖਣ 10-ਅੰਕ ਦਾ ਅਲਫਾਨਿਊਮੇਰਿਕ ਨੰਬਰ ਜਾਰੀ ਕੀਤਾ ਜਾਂਦਾ ਹੈ ਜੋ ਤੁਹਾਡੀ ਵਿੱਤੀ ਪਛਾਣ ਦਰਸਾਉਂਦਾ ਹੈ। ਅਜਿਹੇ ‘ਚ ਜੇਕਰ ਤੁਹਾਡੇ ਪੈਨ ਕਾਰਡ ‘ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਤੁਹਾਨੂੰ ਬਾਅਦ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
   
  ਇਸ ਲਈ ਜੇਕਰ ਤੁਹਾਡੇ ਪੈਨ ਕਾਰਡ ‘ਚ ਤੁਹਾਡਾ ਨਾਮ, ਜਨਮ ਮਿਤੀ ਸਮੇਤ ਕੋਈ ਗਲਤੀ ਹੈ, ਤਾਂ ਉਸਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ। ਵੈਸੇ ਤਾਂ ਪੈਨ ਕਾਰਡ ਦੀਆਂ ਗਲਤੀਆਂ ਨੂੰ ਠੀਕ ਕਰਵਾਉਣ ਲਈ ਤੁਹਾਨੂੰ ਕੀਤੇ ਵੀ ਜਾਣ ਦੀ ਲੋੜ ਨਹੀਂ ਹੈ। ਕਿਉਂਕਿ ਤੁਸੀਂ ਘਰ ਬੈਠੇ ਹੀ ਆਪਣੇ ਪੈਨ ਕਾਰਡ ਦੀਆਂ ਗਲ਼ਤੀਆਂ ਨੂੰ ਆਸਾਨੀ ਨਾਲ ਠੀਕ ਕਰਵਾ ਸਕਦੇ ਹੋ, ਤਾਂ ਆਉ ਜਾਣਦੇ ਹਾਂ ਘਰ ਬੈਠੇ ਪੈਨ ਕਾਰਡ ਦੀਆਂ ਗਲਤੀਆਂ ਨੂੰ ਠੀਕ ਕਰਵਾਉਣ ਦਾ ਆਸਾਨ ਤਰੀਕਾ 
   
  ਪੈਨ ਕਾਰਡ ‘ਚ ਗਲਤੀਆਂ ਨੂੰ ਠੀਕ ਕਰਵਾਉਣ ਦਾ ਆਸਾਨ ਤਰੀਕਾ
  ਦੱਸ ਦਈਏ ਕਿ ਪੈਨ ਕਾਰਡ ‘ਚ ਕੋਈ ਗਲਤੀ ਨੂੰ ਠੀਕ ਕਰਵਾਉਣ ਲਈ ਤੁਹਾਨੂੰ ਸਭ ਤੋਂ ਪਹਿਲਾ NSDL ਦੇ ਅਧਿਕਾਰਤ ਪੋਰਟਲ ‘ਤੇ ਜਾਣਾ ਹੋਵੇਗਾ। ਫਿਰ ਤੁਸੀਂ ਔਨਲਾਈਨ ਐਪਲੀਕੇਸ਼ਨ ਤੱਕ ਪਹੁੰਚ ਜਾਵੋਗੇ। ਜਿੱਥੇ ਤੁਹਾਨੂੰ ਦੋ ਵਿਕਲਪ ਦਿਖਾਏ ਜਾਣਗੇ, ਜਿਨ੍ਹਾਂ ‘ਚੋ ਤੁਹਾਨੂੰ ਇਕ ਨੂੰ ਚੁਣਨਾ ਹੋਵੇਗਾ।
  ਇਸ ਤੋਂ ਬਾਅਦ ਤੁਹਾਨੂੰ ਆਪਣੀ ਕੈਟੇਗਰੀ ਦੇ ਨਾਲ ਕੁਝ ਜਾਣਕਾਰੀ ਭਰਨੀ ਹੋਵੇਗੀ। ਫਿਰ ਕੈਪਚਾ ਕੋਡ ਦਰਜ ਅਤੇ ਫਿਰ ਇਸ ਨੂੰ ਪੜ੍ਹ ਕੇ ਫਾਰਮ ਜਮ੍ਹਾਂ ਕਰਨਾ ਹੋਵੇਗਾ। ਦੱਸ ਦਈਏ ਕਿ ਇਸ ਤਰ੍ਹਾਂ ਤੁਹਾਡੀ ਅਰਜ਼ੀ ਰਜਿਸਟਰ ਹੋ ਜਾਵੇਗੀ ਅਤੇ ਵਿਭਾਗ ਦੁਆਰਾ ਤੁਹਾਡੀ ਈਮੇਲ ਆਈਡੀ ‘ਤੇ ਇੱਕ ਟੋਕਨ ਨੰਬਰ ਅਤੇ ਲਿੰਕ ਭੇਜਿਆ ਜਾਵੇਗਾ।
  ਫਿਰ ਲਿੰਕ ਨੂੰ ਖੋਲਣ ਤੋਂ ਬਾਅਦ ਪੈੱਨ ਕਾਰਡ ਨੂੰ ਅਪਡੇਟ ਕਰਨ ਲਈ ਇੱਕ ਪੇਜ ਖੁੱਲ੍ਹੇਗਾ, ਜਿੱਥੇ ਤੁਹਾਡੇ ਤੋਂ ਕੁਝ ਜਾਣਕਾਰੀ ਮੰਗੀ ਜਾਵੇਗੀ, ਜਿਸ ਨੂੰ ਭਰਨ ਤੋਂ ਬਾਅਦ ਤੁਹਾਨੂੰ ਅਗਲੇ ਵਿਕਲਪ ਨੂੰ ਚੁਣਨਾ ਹੋਵੇਗਾ। ਨਾਲ ਹੀ ਉੱਥੇ ਕੁਝ ਦਸਤਾਵੇਜ਼ ਪੁੱਛੇ ਜਾਣਗੇ, ਜਿਨ੍ਹਾਂ ਦੀ ਸਾਫਟ ਕਾਪੀ ਤੁਹਾਨੂੰ ਅਪਲੋਡ ਕਰਨੀ ਹੋਵੇਗੀ ਅਤੇ ਭੁਗਤਾਨ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਹੋਵੇਗਾ।
  ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਸਲਿੱਪ ਦਿੱਤੀ ਜਾਵੇਗੀ, ਜਿਸਨੂੰ ਤੁਹਾਨੂੰ ਸੁਰੱਖਿਅਤ ਰੱਖਣਾ ਹੋਵੇਗਾ। ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ, ਤੁਹਾਨੂੰ NSDL ਈ-ਗਵਰਨੈਂਸ ਕਾਰਡ ‘ਤੇ ਡਾਕ ਰਾਹੀਂ ਕੁਝ ਲੋੜੀਂਦੀ ਜਾਣਕਾਰੀ ਭੇਜਣੀ ਪਵੇਗੀ। ਅੰਤ ‘ਚ ਤੁਹਾਡੀ ਜਾਣਕਾਰੀ ਦੀ ਤਸਦੀਕ ਕੀਤੀ ਜਾਵੇਗੀ ਅਤੇ ਫਿਰ ਸਭ ਕੁਝ ਸਹੀ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ, ਤੁਹਾਨੂੰ ਠੀਕ ਕੀਤਾ ਪੈਨ ਕਾਰਡ ਭੇਜਿਆ ਜਾਵੇਗਾ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.