Sunday, February 25, 2024
More

  Latest Posts

  ਬੰਬੀਹਾ ਗੈਂਗ ਦੇ ਦੋ ਫਰਾਰ ਸ਼ਾਰਪ ਸ਼ੂਟਰ ਹਥਿਆਰਾਂ ਸਮੇਤ ਪੁਲਿਸ ਨੇ ਕੀਤਾ ਗ੍ਰਿਫਤਾਰ | ActionPunjab


  ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਵਾਰਦਾਤ ਚ ਵਰਤੇ ਗਈ ਸ਼ਿਫਟ ਕਾਰ ਦੋ ਪਿਸਟਲ ਸਮੇਤ ਪੰਜ ਰੌਂਦ ਬਰਾਮਦ ਕਰਕੇ ਪੁਲਿਸ ਨੇ ਪੇਸ਼ ਕੀਤਾ ਹੈ।

  ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਰਵਿੰਦਰ ਸਿੰਘ ਉਰਫ ਹੈਰੀ ਰਾਜਪੂਰਾ , ਹਰਜੀਤ ਸਿੰਘ ਉਰਫ ਹੈਰੀ ਮੋੜ ਨੂੰ ਜਿਲਾ ਬਠਿੰਡਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।

  ਮਲੀਆ ਖੁਰਦ ਵਿੱਚ ਕਬੱਡੀ ਮੈਚ ਦੇ ਦੌਰਾਨ ਸੰਦੀਪ ਨੰਗਲ ਅੰਬੀਆਂ ਨੂੰ ਵੱਖ ਵੱਖ ਜੇਲਾਂ ਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਅਮਿਤ ਡਾਗਰ ਫਤਿਹ ਨਗਰ ਜੁਝਾਰ ਸਿੰਘ ਜੇਲ ਅਤੇ ਵਿਦੇਸ਼ ਚ ਬੈਠੇ ਪ੍ਰਮੋਟਰ ਸਨਾਵਟ ਢਿੱਲੋ ਗੈਂਗਸਟਰ ਲੱਕੀ ਪਟਿਆਲਾ ਵੈਂਸਰ ਸੁੱਖਾ ਦੁਨੀਕੇ ਨੇ ਰਲ ਕੇ ਸਾਜ਼ਿਸ਼ ਬਣਾਈ ਸੀ।

  ਪੁੱਛਗਿੱਛ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੁੱਖਾ ਦੋਨੇਕੇ ਦੇ ਕਹਿਣ ਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਦੇ ਵਿੱਚ ਰਵਿੰਦਰ ਸਿੰਘ ਉਰਫ ਹੈਰੀ ਅਤੇ ਸੁੱਕਾ ਦੋਨਕੇ ਦੇ ਕਹਿਣ ਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਇਸ ਵਾਰਦਾਤ ਵਿੱਚ ਸ਼ਾਮਿਲ ਹੋਇਆ ਸੀ।

  ਮਾਮਲੇ ਦਾ ਪਿਛੋਕੜ

  14 ਮਾਰਚ 2022 ਨੂੰ ਪਿੰਡ ਮਲੀਆਂ ਖੁਰਦ ਵਿਖੇ ਸਿੱਧ ਬਾਬਾ ਲਛਮਣ ਜਤੀ ਸਪੋਰਟਸ ਕਲੱਬ ਮਲੀਆ ਖੁਰਦ ਵੱਲੋਂ ਬਾਰਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਜਿੱਥੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸ਼ਾਹਕੋਟ 38 ਸਾਲ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਕਈ ਰਾਊਂਡ ਫਾਇਰ ਕੀਤੇ ਗਏ ਤੇ ਉਹ ਸ਼ਿਫਟ  ਕਈ ਰਾਊਂਡ ਫਾਇਰ ਕੀਤੇ ਗਏ ਸਨ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.