Monday, February 26, 2024
More

  Latest Posts

  ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਚੌਕਸ ਪ੍ਰਸ਼ਾਸਨ, ਰਾਜਪੁਰਾ ’ਚ ਕੀਤੀ ਗਈ ਬੈਰੀਕੈਡਿੰਗ | Action Punjab


  Farmer Protest Update: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਸੰਤਪੁਰਾ ਤੋਂ ਬਹਾਦਰਗੜ੍ਹ ਤੋਂ ਅਤੇ ਧਨੌਰ ਤੋਂ ਸੰਭੂ ਬਾਰਡਰ ਤੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਪਰ ਰਾਜਪੁਰਾ ਦੀ ਟਰੈਫਿਕ ਪੁਲਿਸ ਅਤੇ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਵੱਲੋਂ ਰਾਜਪੁਰਾ ਦੇ ਗਗਨ ਚੌਂਕ ਤੇ ਅੰਬਾਲਾ ਨੂੰ ਜਾਣ ਵਾਲੇ ਰਸਤਾ ਕਰੇਨਾ ਲਾ ਕੇ ਰੋਕ ਦਿੱਤਾ ਗਿਆ ਹੈ। 

  ਕਰੇਨਾ ਲਾ ਕੇ ਰਸਤਾ ਰੋਕਿਆ 

  ਮਿਲੀ ਜਾਣਕਾਰੀ ਮੁਤਾਬਿਕ ਰਾਜਪੁਰਾ ਦੇ ਗਗਨ ਚੌਂਕ ਤੋਂ ਅੰਬਾਲਾ ਨੂੰ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਹਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਬਾਇਆ ਜੀਰਕਪੁਰ ਗਗਨ ਚੌਂਕ ਤੋਂ ਸਾਰੀ ਟਰੈਫਿਕ ਮੋੜ ਦਿੱਤੀ ਗਈ ਹੈ। 

  ਕਿਸਾਨਾਂ ਨੂੰ ਵੀ ਰੋਕਿਆ ਜਾਵੇਗਾ- ਟਰੈਫਿਕ ਇੰਚਾਰਜ

  ਟਰੈਫਿਕ ਇੰਚਾਰਜ ਗੁਰਬਚਨ ਸਿੰਘ ਇੰਚਾਰਜ ਰਾਜਪੁਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਕਿਸਾਨ ਸ਼ੰਭੂ ਬਾਰਡਰ ’ਤੇ ਜਾ ਰਹੇ ਹਨ ਅਤੇ ਸ਼ੰਭੂ ਬਾਰਡਰ ’ਤੇ ਉੱਪਰ ਹਰਿਆਣਾ ਵਾਲਿਆਂ ਨੇ ਬੈਰੀਗੇਟ ਲਗਾ ਕੇ ਰੋਕਿਆ ਹੋਇਆ ਹੈ। ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਰਸਤੇ ਰੋਕ ਦਿੱਤੇ ਗਏ ਹਨ ਅਤੇ ਕਿਸਾਨਾ ਨੂੰ ਵੀ ਰੋਕਿਆ ਜਾਵੇਗਾ। 

  ਰਸਤਾ ਬੰਦ ਹੋਣ ਕਾਰਨ ਲੱਗਿਆ ਲੰਬਾ ਜਾਮ 

  ਦੂਜੇ ਪਾਸੇ ਰਾਜਪੁਰਾ ਦੇ ਗਗਨ ਚੌਂਕ ਤੇ ਟਰੈਫਿਕ ਪੁਲਿਸ ਵੱਲੋਂ ਅਤੇ ਬੱਸ ਸਟੈਂਡ ਪੁਲਿਸ ਵੱਲੋਂ ਕਰੇਨਾਂ ਲਾ ਕੇ ਅੰਬਾਲਾ ਨੂੰ ਜਾਣ ਵਾਲਾ ਰਸਤਾ ਰੋਕਣ ਮਗਰੋਂ ਕਾਫੀ ਜਾਮ ਲੱਗਿਆ ਹੋਇਆ ਹੈ। ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

  ਇਹ ਵੀ ਪੜ੍ਹੋ: ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਲਈ 10 ਫਰਵਰੀ ਤੋਂ ਬਦਲਵਾਂ ਰੂਟ ਜਾਰੀ


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.