Monday, February 26, 2024
More

  Latest Posts

  ਥਾਣੇਦਾਰ ਤੇ ਸਰਕਾਰੀ ਅਧਿਆਪਕ ਦੇ ਚੋਰ ਪੁੱਤਰਾਂ ਨੇ ਰਿਟਾਇਰਡ ਫੌਜੀ ਸ਼ੌਅ ਰੂਮ ਨੂੰ ਬਣਾਇਆ ਨਿਸ਼ਾਨਾ | Action Punjab


  Batala News: ਪੰਜਾਬ ਇੱਕ ਪਾਸੇ ਜਿੱਥੇ ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉੱਥੇ ਹੀ ਦੂਜੇ ਪਾਸੇ ਨਸ਼ਾ ਵੀ ਪੰਜਾਬ ਦੀ ਪੰਜਾਬੀ ਨੂੰ ਸਾੜ ਰਿਹਾ ਹੈ। ਨਾਲ ਹੀ ਇਸ ਕਾਰਨ ਅਪਰਾਧਿਕ ਵਾਰਦਾਤਾਂ ਵੀ ਵਧ ਰਹੀਆਂ ਹਨ। ਇਸੇ ਤਰ੍ਹਾਂ ਹੀ ਬਟਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ। 

  ਚੋਰ ਪੁੱਤਰਾਂ ਦੀ ਜੋੜੀ ਨੇ ਰਿਟਾਇਰਡ ਫੌਜ਼ੀ ਨੂੰ ਬਣਾਇਆ ਨਿਸ਼ਾਨਾ

  ਬਟਾਲਾ ਦੇ ਹਰਚੋਵਾਲ ਕਸਬੇ ਵਿੱਚ ਥਾਣੇਦਾਰ ’ਤੇ ਸਰਕਾਰੀ ਅਧਿਆਪਕ ਦੇ ਚੋਰ ਪੁੱਤਰਾਂ ਦੀ ਜੋੜੀ ਨੇ ਰਿਟਾਇਰਡ ਫੌਜ਼ੀ ਅਮਰੀਕ ਸਿੰਘ ਦੇ ਕਪੜੇ ਅਤੇ ਮੁਨੀਆਰੀ ਦੇ ਸੋਅ ਰੂਮ ਦੀ ਕੰਧ ਪਾੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ।

  ਦੱਸ ਦਈਏ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ। ਪੀੜਤ ਫੌਜੀ ਵਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਅਜੇ ਇਸ ਚੋਰ ਜੋੜੀ ਨੂੰ ਕਾਬੂ ਨਹੀਂ ਕਰ ਸਕੀ।

  ਇੱਕ ਥਾਣੇਦਾਰ ਦਾ ਤੇ ਦੂਜਾ ਅਧਿਆਪਕ ਦਾ ਪੁੱਤਰ

  ਉੱਥੇ ਹੀ ਪੀੜਤ ਰਿਟਾਇਰਡ ਫੌਜੀ ਅਮਰੀਕ ਸਿੰਘ ਅਤੇ ਉਸਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਕਿ ਇਸ ਚੋਰ ਜੋੜੀ ਦੀ ਪਹਿਚਾਣ ਹੋ ਚੁੱਕੀ ਹੈ ਇਸ ਵਿਚੋਂ ਇਕ ਥਾਣੇਦਾਰ ਦਾ ਪੁੱਤਰ ਹੈ ਅਤੇ ਦੂਜਾ ਸਰਕਾਰੀ ਅਧਿਆਪਕ ਦਾ ਪੁੱਤਰ ਹੈ, ਇਹ ਦੋਵੇਂ ਨਸ਼ੇੜੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

  ਪਹਿਲਾਂ ਵੀ ਹਨ ਇਨ੍ਹਾਂ ’ਤੇ ਮਾਮਲੇ ਦਰਜ-ਅਮਰੀਕ ਸਿੰਘ

  ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਉੱਤੇ ਪਹਿਲਾਂ ਵੀ ਕੇਸ ਦਰਜ ਹਨ ਇਸ ਵਾਰ ਇਹਨਾਂ ਨੇ ਮੇਰੇ ਸ਼ੋਅ ਰੂਮ ਨੂੰ ਨਿਸ਼ਾਨਾ ਬਣਾਉਦੇ ਹੋਏ 5 ਲੱਖ 40 ਹਜਾਰ ਦਾ ਸਮਾਨ ਚੋਰੀ ਕਰ ਲਿਆ ਹੈ। ਪੁਲਿਸ ਇਸ ਜੋੜੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਾਨੂੰ ਇਨਸਾਫ ਦੇਵੇ। 

  ਉੱਥੇ ਹੀ ਸਬੰਧਿਤ ਪੁਲਿਸ ਚੌਂਕੀ ਹਰਚੋਵਾਲ ਦੇ ਇੰਚਾਰਜ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਬਾਈ ਨਾਮ ਕੇਸ ਦਰਜ ਕੀਤਾ ਗਿਆ ਹੈ। ਇਸ ਚੋਰ ਜੋੜੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ। 

  ਇਹ ਵੀ ਪੜ੍ਹੋ: ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ’ਚ ਕੇਂਦਰ ਸਰਕਾਰ, ਭਲਕੇ ਹੋਵੇਗੀ ਮੰਤਰੀਆਂ ਨਾਲ ਮੀਟਿੰਗ


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.