Monday, February 26, 2024
More

  Latest Posts

  ਰਵਿੰਦਰ ਜਡੇਜਾ ਦੇ ਪਿਤਾ ਨਾਲ ਖਰਾਬ ਸਬੰਧਾਂ ‘ਤੇ ਰਿਵਾਬਾ ਨੂੰ ਪੁੱਛਿਆ ਸਵਾਲ ਤਾਂ ਭਾਜਪਾ ਵਿਧਾਇਕ ਨੇ ਦਿੱਤਾ ਠੋਕਵਾਂ ਜਵਾਬ | Action Punjab


  Ravinder Jadeja Family Controversy: ਰਵਿੰਦਰ ਜਡੇਜਾ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਅਤੇ ਨੂੰਹ ਦਾ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਜਡੇਜਾ ਨੇ ਆਪਣੇ ਪਿਤਾ ਦੀ ਆਲੋਚਨਾ ਕੀਤੀ ਸੀ। ਹੁਣ ਰਿਵਾਬਾ ਦਾ ਇਸ ਵਿਵਾਦ ‘ਤੇ ਰਿਐਕਸ਼ਨ ਵੀ ਸਾਹਮਣੇ ਆਇਆ ਹੈ।

  ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਰਵਿੰਦਰ ਜਡੇਜਾ ਅਤੇ ਉਨ੍ਹਾਂ ਦਾ ਪਰਿਵਾਰ ਸੁਰਖੀਆਂ ‘ਚ ਹੈ। ਇਸ ਦਾ ਕਾਰਨ ਹੈ ਜਡੇਜਾ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਦਾ ਇੱਕ ਇੰਟਰਵਿਊ। ਜਾਮਨਗਰ ਤੋਂ ਭਾਜਪਾ ਵਿਧਾਇਕ ਰਿਵਾਬਾ ਨੂੰ ਇਕ ਪ੍ਰੋਗਰਾਮ ‘ਚ ਸਹੁਰੇ ਦੇ ਇਲਜ਼ਾਮਾਂ ਤੋਂ ਬਾਅਦ ਇਸ ਬਾਰੇ ਸਵਾਲ ਵੀ ਕੀਤਾ ਗਿਆ, ਜਿਸ ‘ਤੇ ਉਹ ਅਸਹਿਜ ਨਜ਼ਰ ਆਈ। ਭਾਜਪਾ ਵਿਧਾਇਕ ਨੇ ਰਿਪੋਰਟਰ ਨੂੰ ਜਨਤਕ ਖੇਤਰ ਵਿੱਚ ਅਜਿਹੇ ਸਵਾਲ ਨਾ ਪੁੱਛਣ ਦੀ ਅਪੀਲ ਕੀਤੀ ਜਿਨ੍ਹਾਂ ਦਾ ਪ੍ਰੋਗਰਾਮ ਨਾਲ ਕੋਈ ਸਬੰਧ ਨਹੀਂ ਹੈ।

  ਇਹ ਵੀ ਪੜ੍ਹੋ:
  – ਇੰਟਰਨੈੱਟ ਬੰਦ, 15 ਜ਼ਿਲ੍ਹਿਆਂ ‘ਚ ਧਾਰਾ 144 ਲਾਗੂ, 2 ਸਟੇਡੀਅਮ ‘ਚ ਬਣਾਈਆਂ ਆਰਜ਼ੀ ਜੇਲ੍ਹਾਂ
  – ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਕਿਸਾਨ ਹੋਏ ਰਵਾਨਾ, ਕਿਸਾਨਾਂ ਨੂੰ ਰੋਕਣ ਲਈ ਬਾਰਡਰ ’ਤੇ ਸਖ਼ਤ ਪ੍ਰਬੰਧ

  ਰਿਵਾਬਾ ਨੇ ਰਿਪੋਰਟਰ ਨੂੰ ਅਜਿਹੇ ਮਾਮਲਿਆਂ ਨੂੰ ਜਨਤਕ ਤੌਰ ‘ਤੇ ਉਠਾਉਣ ਦੀ ਬਜਾਏ ਨਿੱਜੀ ਤੌਰ ‘ਤੇ ਉਸ ਨਾਲ ਸੰਪਰਕ ਕਰਨ ਲਈ ਵੀ ਕਿਹਾ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਰਿਵਾਬਾ ਇਸ ਵੀਡੀਓ ਵਿੱਚ ਗੁਜਰਾਤੀ ਵਿੱਚ ਕਹਿੰਦੀ ਨੇ, “ਅਸੀਂ ਅੱਜ ਇੱਥੇ ਕਿਉਂ ਹਾਂ? ਜੇਕਰ ਤੁਸੀਂ ਇਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ।”

  ਜਡੇਜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਇੰਟਰਵਿਊ ਸਕ੍ਰਿਪਟਿਡ ਸੀ

  ਹਾਲ ਹੀ ‘ਚ ਜਡੇਜਾ ਨੇ ਤਣਾਅਪੂਰਨ ਸਬੰਧਾਂ ਨੂੰ ਲੈ ਕੇ ਆਪਣੇ ਪਿਤਾ ਅਨਿਰੁਧ ਸਿੰਘ ਦੇ ਦਾਅਵਿਆਂ ਦੀ ਆਲੋਚਨਾ ਕੀਤੀ ਸੀ। ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਕੇ ਉਨ੍ਹਾਂ ਨੇ ਆਪਣੇ ਪਿਤਾ ਦੇ ਇੰਟਰਵਿਊ ਨੂੰ ਸਕ੍ਰਿਪਟਡ ਦੱਸਿਆ ਅਤੇ ਇੰਟਰਵਿਊ ‘ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਵਾਬਾ ਜਾਮਨਗਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਗੁਜਰਾਤ ਵਿਧਾਨ ਸਭਾ ਦੀ ਮੈਂਬਰ ਹੈ।

  ਕੀ ਕਿਹਾ ਜਡੇਜਾ ਦੇ ਪਿਤਾ ਨੇ?

  ਰਵਿੰਦਰ ਜਡੇਜਾ ਦੇ ਪਿਤਾ ਨੇ ਹਾਲ ਹੀ ‘ਚ ਇਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਇਲਜ਼ਾਮ ਲਗਾਇਆ ਕਿ ਰਿਵਾਬਾ ਨੇ ਪਰਿਵਾਰ ‘ਚ ਦਰਾਰ ਪੈਦਾ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਡੇਜਾ ਦੀ ਜ਼ਿੰਦਗੀ ‘ਚ ਉਨ੍ਹਾਂ ਦੇ ਸਹੁਰਿਆਂ ਦਾ ਜ਼ਿਆਦਾ ਦਖਲ ਹੈ। 2016 ਵਿੱਚ ਜਡੇਜਾ ਦੇ ਰਿਵਾਬਾ ਨਾਲ ਵਿਆਹ ਦੇ 2-3 ਮਹੀਨਿਆਂ ਵਿੱਚ ਸਮੱਸਿਆਵਾਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਦੋਵਾਂ ਪਰਿਵਾਰਾਂ ਵਿੱਚ ਨਫ਼ਰਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਹ ਇੱਕੋ ਸ਼ਹਿਰ ਵਿੱਚ ਰਹਿ ਕੇ ਵੀ ਨਹੀਂ ਮਿਲਦੇ।

  ਇਹ ਵੀ ਪੜ੍ਹੋ:
  ਕਿਸੇ ਨੇ ਕੁੜੀ ਬਣ ਕੇ ਕਰਵਾਇਆ ਵਿਆਹ, ਕਿਸੇ ਨੇ ਪਿਆਰ ਲਈ ਛੱਡਿਆ ਦੇਸ਼, ਇਹ ਕਹਾਣੀਆਂ ਕਰਨ ਜੌਹਰ ਦੀ ‘ਲਵ ਸਟੋਰੀਜ਼’ ‘ਚ ਦੇਖਣ ਨੂੰ ਮਿਲਣਗੀਆਂ
  – ਦਿਲ ਜਿੱਤ ਲਵੇਗਾ Salman Khan ਦਾ ਅੰਦਾਜ਼, ਪੰਜਾਬ ਦੇ ਕੈਂਸਰ ਪੀੜਤ ਬੱਚੇ ਦੀ ਕੀਤੀ ਇਹ ਇੱਛਾ ਪੂਰੀ
  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.