Thursday, February 29, 2024
More

  Latest Posts

  ਬੈਂਕ ਧੋਖਾਧੜੀ ਤੋਂ ਬਚਣ ਲਈ ਕੁਝ ਸੁਰੱਖਿਆ ਸਬੰਧੀ ਨੁਸਖ਼ੇ | Action Punjab


  Bank Fraud Safety Tips: ਅੱਜਕਲ ਧੋਖਾਧੜੀ ਦੇ ਮਾਮਲੇ ਕਾਫੀ ਵੱਧ ਗਏ ਹਨ। ਅਜਿਹੇ ‘ਚ ਤੁਹਾਡੇ ਲਈ ਘਰ ਬੈਠੇ ਜਾਂ ਕਿਤੇ ਵੀ ਔਨਲਾਈਨ ਬੈਂਕਿੰਗ ਸਹੂਲਤ ਦਾ ਲਾਭ ਲੈਣਾ, ਜਿੰਨਾ ਆਸਾਨ ਹੋ ਗਿਆ ਹੈ, ਓਨਾ ਹੀ ਤੁਹਾਡੇ ਬੈਂਕ ਖਾਤੇ ਨੂੰ ਘੁਟਾਲੇ ਕਰਨ ਧੋਖੇਬਾਜ਼ਾਂ ਤੋਂ ਸੁਰੱਖਿਅਤ ਰੱਖਣਾ ਵੀ ਔਖਾ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਬੈਂਕ ਧੋਖਾਧੜੀ ਤੋਂ ਬਚਣ ਲਈ ਕੁਝ ਸੁਰੱਖਿਆ ਸੰਬੰਧੀ ਨੁਸਖਿਆਂ ਨੂੰ ਅਪਣਾਓ। ਤਾਂ ਆਉ ਜਾਂਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ ਜਿਨ੍ਹਾਂ ਰਹੀ ਤੁਸੀਂ ਆਪਣੇ ਬੈਂਕ ਖਾਤੇ ਨੂੰ ਸੁਰੱਖਿਅਤ ਰੱਖ ਸਕਦੇ ਹੋ।

  ਕ੍ਰੈਡਿਟ ਕਾਰਡ ਦੀ ਵਰਤੋਂ: ਅੱਜਕਲ ਜ਼ਿਆਦਾ ਤਰ ਹਰ ਕੋਈ ਬੈਂਕ ਖਾਤਿਆਂ ਦੀ ਵਰਤੋਂ ਦੇ ਨਾਲ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਵੀ ਵਰਤੋਂ ਕਰਦੇ ਹਨ। ਦਸ ਦਈਏ ਕਿ ਵੈਸੇ ਤਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਾਰਨ ਕਈ ਵਾਰ ਉਪਭੋਗਤਾਵਾਂ ਦੇ ਬੈਂਕ ਖਾਤੇ ਨੂੰ ਵੀ ਖਤਰਾ ਪੈਦਾ ਹੋ ਜਾਂਦਾ ਹੈ। ਇਸ ਲਈ ਆਪਣੇ ਕ੍ਰੈਡਿਟ ਕਾਰਡ ‘ਤੇ ਅਜਿਹਾ ਪਿੰਨ ਕੋਡ ਲਗਾਓ, ਜਿਸ ਦਾ ਕੋਈ ਅੰਦਾਜ਼ਾ ਨਾ ਲਗਾ ਸਕੇ ਅਤੇ OTP ਪ੍ਰਾਪਤ ਕਰਨ ਤੋਂ ਬਾਅਦ ਹੀ ਲੈਣ-ਦੇਣ ਦੀ ਪ੍ਰਕਿਰਿਆ ਕੀਤੀ ਜਾ ਸਕੇ।

  ਬੈਂਕਿੰਗ ਐਪ ਦੀ ਨਿਗਰਾਨੀ ਕਰੋ: ਤੁਹਾਨੂੰ ਸਮੇਂ-ਸਮੇਂ ‘ਤੇ ਆਪਣੇ ਬੈਂਕ ਐਪ ਦੀ ਜਾਂਚ ਕਰਨੀ ਚਾਹੀਦੀ ਹੈ। ਕਿਉਂਕਿ ਜੇਕਰ ਤੁਸੀਂ ਇਸ ‘ਚ ਕੋਈ ਅਜਿਹੀ ਗਤੀਵਿਧੀ ਦੇਖਦੇ ਹੋ ਜੋ ਤੁਸੀਂ ਨਹੀਂ ਕੀਤੀ ਹੈ, ਤਾਂ ਤੁਰੰਤ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ। ਨਾਲ ਹੀ ਤੁਹਾਨੂੰ ਆਪਣੀ ਬੈਂਕਿੰਗ ਐਪ ਨੂੰ ਲਾਕ ਰੱਖਣਾ ਚਾਹੀਦਾ ਹੈ।

  ਫ਼ੋਨ ਨਾਲ ਐਪਸ ਨੂੰ ਅੱਪਡੇਟ ਰੱਖੋ: ਅੱਜਕਲ ਔਨਲਾਈਨ ਬੈਂਕਿੰਗ ਲਈ ਇੱਕ ਐਪ ਹਰ ਕਿਸੇ ਦੇ ਮੋਬਾਈਲ ‘ਚ ਉਪਲਬਧ ਹੈ। ਦਸ ਦਈਏ ਕਿ ਬੈਂਕ ਦੀ ਐਪ ਨੂੰ ਸਮੇਂ-ਸਮੇਂ ‘ਤੇ ਅਪਡੇਟ ਕਰਨਾ ਚਾਹੀਦਾ ਹੈ। ਇਸ ਲਈ ਤੁਹਾਨੂੰ ਆਪਣੇ ਫ਼ੋਨ ਦੇ ਨਾਲ ਐਪ ਨੂੰ ਵੀ ਅੱਪਡੇਟ ਰੱਖਣਾ ਚਾਹੀਦਾ ਹੈ।

  ਕਿਸੇ ਵੀ ਸਾਈਟ ‘ਤੇ ਬੈਂਕ ਵੇਰਵੇ ਦਰਜ ਨਾ ਕਰੋ: ਤੁਸੀਂ ਜਾਣਦੇ ਹੋ ਕਿ ਅੱਜਕਲ ਹਰ ਕੋਈ ਔਨਲਾਈਨ ਭੁਗਤਾਨ ਕਰਨ ਲਈ ਵੱਖ-ਵੱਖ ਵੈੱਬਸਾਈਟਾਂ ‘ਤੇ ਆਪਣੇ ਬੈਂਕ ਵੇਰਵੇ ਦਰਜ ਕਰਦੇ ਹਨ। ਪਰ ਅਜਿਹੇ ਕਰਨਾ ਠੀਕ ਨਹੀਂ ਹੈ। ਕਿਉਂਕਿ ਕਿਸੇ ਨੂੰ ਵੀ ਔਨਲਾਈਨ ਭੁਗਤਾਨ ਲਈ ਕਿਸੇ ਵੀ ਵੈੱਬਸਾਈਟ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਆਪਣੇ ਬੈਂਕ ਵੇਰਵੇ ਦਰਜ ਕਰਨੇ ਚਾਹੀਦੇ ਹਨ।

  ਸਿੰਗਲ VPN ਵਰਤੋਂ: ਦਸ ਦਈਏ ਕਿ ਜੇਕਰ ਤੁਸੀਂ ਔਨਲਾਈਨ ਭੁਗਤਾਨ ਵੀ ਕਰਦੇ ਹੋ ਤਾਂ ਆਪਣੇ ਬੈਂਕ ਨੂੰ ਸੁਰੱਖਿਅਤ ਰੱਖਣ ਲਈ ਸਰ ਸਿੰਗਲ VPN ਦੀ ਵਰਤੋਂ ਕਰੋ। ਕਿਉਂਕਿ ਸਿੰਗਲ VPN ਵਰਤਣਾ ਹੀ ਅਕਲਮੰਦੀ ਦੀ ਗੱਲ ਹੈ।

  ਬੈਂਕ ਕਾਰਡ ਦੇ ਵੇਰਵੇ: ਤੁਹਾਨੂੰ ਆਪਣੇ ਬੈਂਕ ਕਾਰਡ ਯਾਨੀ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਨੇ ਚਾਹੀਦੇ। ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਲਈ ਸਮੱਸਿਆ ਵੱਧ ਸਕਦੀ ਹੈ। ਅਜਿਹੇ ‘ਚ ਬੈਂਕ ਖਾਤੇ ਦੀ ਜਾਣਕਾਰੀ ਵੀ ਧੋਖਾਧੜੀ ਕਰਨ ਵਾਲੇ ਤੱਕ ਪਹੁੰਚ ਸਕਦੀ ਹੈ। ਇਸ ਲਈ ਧਿਆਨ ਰੱਖੋ ਕਿ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ।

  OTP ਸ਼ੇਅਰ ਨਾ ਕਰੋ: ਤੁਹਾਨੂੰ ਕਿਸੇ ਨਾਲ OTP ਸਾਂਝਾ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਸਬੰਧੀ ਭਾਰਤੀ ਸਟੇਟ ਬੈਂਕ ਵੱਲੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਵੀ ਕਿਸੇ ਘਪਲੇ ‘ਚ ਫਸ ਸਕਦੇ ਹੋ।

  ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰੋ: ਗਲਤੀ ਨਾਲ ਵੀ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰੋ। ਅੱਜ-ਕੱਲ੍ਹ ਐਸਐਮਐਸ, ਵਟਸਐਪ ਰਾਹੀਂ ਲਿੰਕ ਵਾਲਾ ਮੈਸੇਜ ਭੇਜਿਆ ਜਾਂਦਾ ਹੈ। ਜੇਕਰ ਉਪਭੋਗਤਾ ਉਸ ‘ਤੇ ਕਲਿੱਕ ਕਰਦਾ ਹੈ ਤਾਂ ਉਹ ਵੀ ਘਪਲੇਬਾਜ਼ੀ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਧਿਆਨ ਰੱਖੋ ਕਿ ਤੁਹਾਨੂੰ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.