Thursday, February 29, 2024
More

  Latest Posts

  ਭਾਈ ਪਿੰਦਰਪਾਲ ਸਿੰਘ ਦੇ ਮਾਤਾ ਜੀ ਦੀ ਯਾਦ ‘ਚ ਸਹਿਜ ਪਾਠ ਦਾ ਪਾਇਆ ਭੋਗ | ActionPunjab


  Bhai Pinderpal Singh Mother’s demise: ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਸਤਿਕਾਰਜੋਗ ਮਾਤਾ ਬਲਵੀਰ ਕੌਰ ਜੀ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਲੁਧਿਆਣਾ ਦੇ ਦਾਣਾ ਮੰਡੀ ਦੇ ਕੋਲ ਮੁਰਦਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ।

  bhai pinderpal singh (2).jpg

  ਜਿਸ ਮਗਰੋਂ ਜਵੱਦੀ ਟਕਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਉਨ੍ਹਾਂ ਦੀ ਮਿੱਠੀ ਯਾਦ ‘ਚ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਇਸ ਦੌਰਾਨ ਪੰਥ ਪ੍ਰਸਿੱਧ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਤਾਂ ਵੀ ਸ਼ਾਮਿਲ ਹੋਈਆਂ। ਜਿਨ੍ਹਾਂ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। 

  bhai pinderpal singh (3).jpg

  ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ,  “ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਹਸਤੀ ਹਨ। ਜਿਨ੍ਹਾਂ ਸਾਰੀ ਦੁਨੀਆਂ ‘ਚ ਗੁਰਬਾਣੀ ਦਾ ਪ੍ਰਚਾਰ ਕੀਤਾ ਹੈ। ਅੱਜ ਉਸ ਮਹਾਨ ਮਾਤਾ ਜੀ ਦੇ ਅਰਦਾਸ ਹੋਈ ਹੈ ਜਿਨ੍ਹਾਂ ਨੇ ਭਾਈ ਪਿੰਦਰਪਾਲ ਸਿੰਘ ਵਰਗੀ ਸ਼ਖ਼ਸੀਅਤ ਨੂੰ ਜਨਮ, ਸੰਸਕਾਰ, ਗੁੜਤੀ ਦਿੱਤੀ ਅਤੇ ਗੁਰਬਾਣੀ ਨਾਲ ਜੋੜਿਆ। ਸੋ ਅਜਿਹੀ ਮਾਵਾਂ ਦਾ ਵਿਛੋੜਾ ਬਹੁਤ ਹੀ ਦੁਖਦਾਈ ਹੁੰਦਾ। ਸਾਡੇ ਸਾਰੀਆਂ ਦੀ ਅਰਦਾਸ ਹੈ ਕਿ ਪ੍ਰਮਾਤਮਾ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਬਖਸ਼ੇ।”

  ਸਿੱਧ ਕਥਾਵਾਚਕ Bhai Pinderpal Singh Ji ਦੇ ਮਾਤਾ Balbir Kaur ਜੀ ਦਾ ਹੋਇਆ ਸਸਕਾਰ

  ਇਹ ਖ਼ਬਰਾਂ ਵੀ ਪੜ੍ਹੋ:


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.