265 ਗ੍ਰਾਮ ਹੈਰੋਇਨ ਸਮੇਤ ਇੱਕ ਨਾਏਜੀਰੀਅਨ ਔਰਤ ਕਾਬੂ
ਪਕੜੀ ਗਈ ਹੈਰੋਇਨ ਦੀ ਕੀਮਤ ਇੰਟਰਨੈਸ਼ਨਲ ਬਾਜ਼ਾਰ ਵਿੱਚ 1 ਕਰੋੜ ਰੁਪਏ ਦੇ ਕਰੀਬ- SP ਹਰਵੀਰ ਸਿੰਘ ਅਟਵਾਲ
ਰਾਜਪੁਰਾ 28 ਜੁਲਾਈ (ਗੁਰਪ੍ਰੀਤ ਧੀਮਾਨ)
ਅੱਜ ਜਿਲ੍ਹਾ ਪਟਿਆਲਾ ਨੂੰ ਓਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੀਪਕ ਪਾਰੀਕ ਆਈ.ਪੀ.ਐਸ., ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਰੋਕਥਾਮ ਦੇ ਸਬੰਧ ਵਿੱਚ ਜਿਲਾ ਪਟਿਆਲਾ ਵਿੱਚ ਸਪੈਸ਼ਲ ਤੌਰ ਤੇ ਚੈਕਿੰਗ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਅੱਜ ਹਰਬੀਰ ਸਿੰਘ ਅਟਵਾਲ, ਐਸ.ਪੀ. ਇੰਨਵੈ: ਪਟਿਆਲਾ ਅਤੇ ਸੁਰਿੰਦਰ ਮੋਹਨ D.S.P. ਰਾਜਪੁਰਾ, ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਇੰਸਪੈਕਟਰ ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਮੇਨ ਜੀ.ਟੀ. ਰੋਡ ਸਾਹਮਣੇ ਏ.ਜੀ.ਐਮ. ਰਿਜੋਰਟ ਪਿੰਡ ਬਸੰਤਪੁਰਾ ਨਾਕਾਬੰਦੀ ਦੌਰਾਨ ਬੂਕੋਲਾ ਔਲੀਜਾਬੇਥ ਓਲਾਕੁਨਲੇ ਪੱਤਰੀ ਓਲਾਕੁਨਲੇ ਵਾਸੀ ਮਕਾਨ ਨੰਬਰ 102, ਈ ਜਾ ਸਟਰੀਟ, ਸਟੇਟ ਓਨ, ਦੇਸ਼ ਨਾਇਜੇਹੀਆ ਹਾਲ ਵਾਸੀ ਰਾਹੀਂ ਨਵੀਂ ਦਿੱਲੀ ਨੂੰ ਕਾਬੂ ਕਰਕੇ 265 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁੱਕਦਮਾ ਨੰਬਰ 55 ਅਧ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਰਾਜਪੁਰਾ ਦਰਜ ਰਜਿਸਟਰ ਕੀਤਾ ਹੈ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਬੈਕਵਰਡ ਅਤੇ ਫਾਰਵਰਡ ਸਬੰਧੀ ਪਤਾ ਕੀਤਾ ਜਾਵੇਗਾ।