ਨਿਰੰਕਾਰੀ ਮਿਸ਼ਨ ਦੁਆਰਾ ਪ੍ਰੋਜੈਕਟ ਅਮ੍ਰਿਤ ਦੇ ਤਹਿਤ ਸਵੱਛ ਪਾਣੀ ਸਵੱਛ ਮਨ ਪ੍ਰੋਜੈਕਟ ਦੇ ਦੂਜੇ ਪੜਾਵ ਦੇ ਸ਼ੁਭ ਆਰੰਭ
ਭਾਰਤ ਵਿੱਚ 1500 ਤੋਂ ਵੱਧ ਥਾਵਾਂ, 27 ਰਾਜਾਂ – ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 900 ਸ਼ਹਿਰਾਂ ਵਿੱਚ ਇੱਕੋ ਸਮੇਂ ਆਯੋਜਿਤ ਕੀਤਾ ਪ੍ਰੋਗਰਾਮ
ਘਨੌਰ 25 ਫਰਵਰੀ (ਗੁਰਪ੍ਰੀਤ ਧੀਮਾਨ)
ਨਿਰੰਕਾਰੀ ਮਿਸ਼ਨ ਦੁਆਰਾ ਪ੍ਰੋਜੈਕਟ ਅਮ੍ਰਿਤ ਦੇ ਤਹਿਤ ਸਵੱਛ ਪਾਣੀ ਸਵੱਛ ਮਨ ਪ੍ਰੋਜੈਕਟ ਦੇ ਦੂਜੇ ਪੜਾਵ ਦੇ ਸ਼ੁਭ ਆਰੰਭ ਅੱਜ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸਵੱਛ ਪਾਣੀ ਸਵੱਛ ਮਨ ਪ੍ਰੋਜੈਕਟ ਦਾ ਦੂਜਾ ਪੜਾ ਅੱਜ ਐਤਵਾਰ ਨੂੰ ਸਵੇਰੇ 8 ਵਜੇ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਰਾਜਪਿਤਾ ਰਮਿਤ ਜੀ ਦੀ ਪਾਵਨ ਹਜੂਰੀ ਵਿੱਚ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਭਲਾਈ ਇੰਚਾਰਜ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਭਾਰਤ ਵਿੱਚ 1500 ਤੋਂ ਵੱਧ ਥਾਵਾਂ ਅਤੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 900 ਸ਼ਹਿਰਾਂ ਵਿੱਚ ਇੱਕੋ ਸਮੇਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਸੰਤ ਨਿਰੰਕਾਰੀ ਸਾਧ ਸੰਗਤ ਭਵਨ ਘਨੌਰ ਵੱਲੋਂ ਘਨੌਰ ਦੇ ਕੋਲੋਂ ਲੰਘਦੀ ਨਹਿਰ (ਨਿਰਵਣਾ- ਭਾਖੜਾ ਬ੍ਰਾਂਚ ਘਨੌਰ)ਤੇ ਸਫਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਸਥਾਨਕ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਜਲ ਸਰੋਤਾਂ ਦੀ ਸਾਂਭ ਸੰਭਾਲ ਦੀ ਵਿਕਲਪਤਾ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਿਹਤ ਮੰਦ ਭਵਿੱਖ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਦੀਆਂ ਸਿੱਖਿਆਵਾਂ ਤੇ ਚਲਦਿਆਂ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਵੱਛਤਾ ਅਭਿਆਨ ਦੇ ਤਹਿਤ ਭਾਰਤ ਸਰਕਾਰ ਦੀ ਸੱਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ 2023 ਚ ਪ੍ਰੋਜੈਕਟ ਅਮ੍ਰਿਤ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸਥਾਨਕ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਰਾਹੀ ਜਲ ਸਰੋਤਾਂ ਦੀ ਸਾਂਭ ਸੰਭਾਲ ਕਰਨਾ ਤੇ ਉਹਨਾਂ ਨੂੰ ਉਤਸ਼ਾਹਤ ਕਰਨਾ ਹੈ ਇਸ ਪ੍ਰੋਜੈਕਟ ਤਹਿਤ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ ਜਲ ਸਰੋਤਾ ਜਿਵੇਂ ਕਿ ਸਮੁੰਦਰੀ ਤੱਟ ਨਦੀਆਂ ਨਾਲੇ ਤਲਾਬਾਂ ਖੂਹਾਂ ਚਸ਼ਮੇ ਆਦਿ ਦੀ ਸਫਾਈ ਦੇ ਧਿਆਨ ਦਿੱਤਾ ਜਾ ਰਿਹਾ ਹੈ ਵਾਤਾਵਰਨ ਸੁਰੱਖਿਆ ਲਈ ਚਲਾਏ ਗਏ ਇਸ ਪ੍ਰੋਜੈਕਟ ਦੀ ਹਰ ਵਰਗ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਫ਼ੋਟੋ ਕੈਪਸਨ:- ਪ੍ਰੋਜੈਕਟ ਅਮ੍ਰਿਤ ਦੇ ਤਹਿਤ ਸਵੱਛ ਪਾਣੀ ਸਵੱਛ ਮਨ ਪ੍ਰੋਜੈਕਟ ਦੇ ਦੂਜੇ ਪੜਾਵ ਦੋਰਾਨ ਘਨੋਰ ਨਿਰਵਾਨਾ – ਭਾਖੜਾ ਨਹਿਰ ਨਜ਼ਦੀਕ ਸਫ਼ਾਈ ਕਰਦੇ ਹੋਏ ਸੇਵਾਦਾਰ। (ਗੁਰਪ੍ਰੀਤ ਧੀਮਾਨ)