Sunday, April 14, 2024
More

  Latest Posts

  ਪਲਾਂ ’ਚ ਧੂੰ-ਧੂੰ ਕਰਕੇ ਸੁਆਹ ਹੋਈ ਫੈਕਟਰੀ; ਮਾਲਕਣ ਨੇ ਪਤੀ ’ਤੇ ਲਗਾਏ ਇਹ ਕਥਿਤ ਇਲਜ਼ਾਮ | ActionPunjab


  Patiala Fire News: ਪਟਿਆਲਾ ਦੇ ਹੀਰਾ ਬਾਗ ਗਲੀ ਨੰਬਰ ਦੋ ਵਿੱਚ ਪ੍ਰਾਈਵੇਟ ਅਤੇ ਕਰੈਲਿਕ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਕਿ ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਕਾਫੀ ਮਸ਼ੱਕਤ ਤੋਂ ਬਾਅਦ ਅੱਗ ਨੂੰ ਕਾਬੂ ਪਾਇਆ ਗਿਆ। ਹਾਲਾਂਕਿ ਗਣੀਮਤ ਇਹ ਰਹੀ ਕਿ ਇਸ ਭਿਆਨਕ ਅੱਗ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

  ਫੈਕਟਰੀ ਮਾਲਕਣ ਨੇ ਪਤੀ ’ਤੇ ਲਾਏ ਕਥਿਤ ਤੌਰ ’ਤੇ ਇਲਜ਼ਾਮ

  ਦੂਜੇ ਪਾਸੇ ਫੈਕਟਰੀ ਦੀ ਮਾਲਕਣ ਨੇ ਦੱਸਿਆ ਕਿ ਉਹ ਸਿਰਫ 15 ਮਿੰਟਾਂ ਦੇ ਲਈ ਆਪਣੇ ਪਰਿਵਾਰ ਦੇ ਨਾਲ ਕਿਧਰੇ ਚੱਲੀ ਗਈ ਸੀ ਅਤੇ ਪਿੱਛੇ 15 ਮਿੰਟ ’ਤੇ ਇਸ ਫੈਕਟਰੀ ਨੂੰ ਅੱਗ ਲੱਗ ਗਈ। ਇਹ ਬਦਲਾਖੋਰੀ ਕੀਤੀ ਜਾ ਰਹੀ ਹੈ। ਨਾਲ ਹੀ ਮਹਿਲਾ ਨੇ ਆਪਣੇ ਪਤੀ ਨੂੰ ਕਥਿਤ ਤੌਰ ’ਤੇ ਜ਼ਿੰਮੇਵਾਰ ਦੱਸਿਆ। 

  Factory Fire

  ਪਤੀ ਨਾਲ ਮਹਿਲਾ ਦਾ ਚੱਲ ਰਿਹਾ ਹੈ ਤਲਾਕ ਦਾ ਕੇਸ

  ਮਹਿਲਾ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਕੋਰਟ ਦਾ ਫੈਸਲਾ ਉਸਦੇ ਹੱਕ ’ਚ ਹੋਣ ਜਾ ਰਿਹਾ ਹੈ। ਜੋ ਕਿ ਉਸਦੇ ਪਤੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਹੈ। ਜਿਸ ਦੇ ਚੱਲਦੇ ਉਸਨੇ ਪਹਿਲਾਂ ਉਸ ’ਤੇ ਹਮਲਾ ਵੀ ਕਰਵਾਇਆ ਅਤੇ ਹੁਣ ਉਸਦੀ ਫੈਕਟਰੀ ਨੂੰ ਅੱਗ ਲਗਾ ਦਿੱਤੀ ਹੈ। 

  Factory Fire

  ਫੈਕਟਰੀ ਸਹਾਰੇ ਚੱਲ ਰਿਹਾ ਹੈ ਬੱਚਿਆ ਦਾ ਪਾਲਣ ਪੋਸ਼ਣ-ਮਹਿਲਾ

  ਮਹਿਲਾ ਨੇ ਦੱਸਿਆ ਕਿ ਇਸ ਫੈਕਟਰੀ ਦੇ ਨਾਲ ਉਹ ਆਪਣੇ ਬੱਚਿਆ ਨੂੰ ਪਾਲ ਰਹੀ ਹੈ ਪਰ ਹੁਣ ਉਸ ਆਦਮੀ ਨੂੰ ਇਹ ਵੀ ਬਰਦਾਸ਼ਤ ਨਹੀਂ ਹੋ ਰਿਹਾ ਹੈ। ਪੀੜਤ ਮਹਿਲਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ। 

  ਇਹ ਵੀ ਪੜ੍ਹੋ: Vyas Ka Tekhana Case: ਇਲਾਹਾਬਾਦ ਹਾਈਕੋਰਟ ਦਾ ਵੱਡਾ ਫੈਸਲਾ, ਵਿਆਸ ਜੀ ਬੇਸਮੈਂਟ ‘ਚ ਜਾਰੀ ਰਹੇਗੀ ਪੂਜਾ

  ਗੁਆਢੀਆਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੀਤੀ ਕੋਸ਼ਿਸ਼

  ਮਾਮਲੇ ਸਬੰਧੀ ਗੁਆਢੀਆਂ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਇਥੋਂ ਧੂੰਏ ਦੀ ਦਿਖਾਈ ਦਿੱਤਾ ਸੀ ਇਸ ਤੋਂ ਬਾਅਦ ਇੱਕ ਭਿਆਨਕ ਅੱਗ ਗੋਲਾ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਇਥੇ ਭੱਜ ਦੌੜ ਮੱਚ ਗਈ। ਉਸ ਤੋਂ ਬਾਅਦ ਉਨ੍ਹਾਂ ਨੇ ਬਾਲਟੀਆਂ  ਅਤੇ ਪਾਈਪ ਨਾਲ ਪਾਣੀ ਪਾ ਕੇ ਅੱਗ ਬੁਝਾਣ ਦੀ ਕੋਸ਼ਿਸ਼ ਕੀਤੀ ਪਰ ਅੱਗ ’ਤੇ ਕਾਬੂ ਨਹੀਂ ਪਾਇਆ ਗਿਆ। ਨਾਲ ਹੀ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਸੀ। ਜਿਨ੍ਹਾਂ ਨੇ ਆ ਕੇ ਭਿਆਨਕ ਅੱਗ ’ਤੇ ਕਾਬੂ ਪਾਇਆ। 

  ਇਹ ਵੀ ਪੜ੍ਹੋ: Farmers’ Protest 2.0 Live Update: ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ, ਚੰਡੀਗੜ੍ਹ ਹਾਈਵੇ ’ਤੇ ਟਰੈਕਟਰ ਲੈ ਕੇ ਪਹੁੰਚੇ ਕਿਸਾਨ


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.