Sunday, April 14, 2024
More

    Latest Posts

    ਜਦੋਂ ਧੋਤੀ ਪਾ ਕੇ ਮੈਟਰੋ ਸਟੇਸ਼ਨ ‘ਤੇ ਪਹੁੰਚ ਗਿਆ ਕਿਸਾਨ…ਦੇਖੋ ਫਿਰ ਪੈ ਗਿਆ ਪੰਗਾ | Action Punjab


    Bangluru Metro Viral Video: ਬੈਂਗਲੁਰੂ ਮੈਟਰੋ ਸਟੇਸ਼ਨ ‘ਤੇ ਸੋਮਵਾਰ ਇੱਕ ਅਜੀਬੋ-ਗਰੀਬ ਮਾਮਲਾ ਦੇਖਣ ‘ਚ ਸਾਹਮਣੇ ਆਇਆ, ਜਦੋਂ ਇੱਕ ਕਿਸਾਨ ਨੂੰ ਸਟੇਸ਼ਨ ‘ਤੇ ਸੁਪਰਵਾਈਜ਼ਰ ਨੇ ਸਿਰਫ਼ ਇਸ ਲਈ ਰੋਕ ਦਿੱਤਾ, ਕਿਉਂਕਿ ਉਸ ਦੇ ਧੋਤੀ-ਕੁੜਤਾ ਪਹਿਨਿਆ ਹੋਇਆ ਸੀ। ਘਟਨਾ ਤੋਂ ਬਾਅਦ ਰੇਲਵੇ ਪ੍ਰਬੰਧਕਾਂ ਨੇ ਕਾਰਵਾਈ ਕਰਦੇ ਹੋਏ ਸੁਰੱਖਿਆ ਸੁਪਰਵਾਈਜ਼ਰ ਨੂੰ ਉਸਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਘਟਨਾ ਰਾਜਾਜੀਨਗਰ ਮੈਟਰੋ ਸਟੇਸ਼ਨ ‘ਤੇ 18 ਫਰਵਰੀ ਦੀ ਹੈ, ਜਿਸ ਨੂੰ ਇੱਕ ਵਿਅਕਤੀ ਨੇ ਟਵਿੱਟਰ ਹੈਂਡਲ ਐਕਸ ‘ਤੇ ਸਾਂਝਾ ਕੀਤਾ ਸੀ।

    ਉਸਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅਵਿਸ਼ਵਾਸ਼ਯੋਗ… ਕੀ ਮੈਟਰੋ ਸਿਰਫ ਵੀਆਈਪੀ ਲੋਕਾਂ ਲਈ ਹੈ? ਕੀ ਮੈਟਰੋ ਸੇਵਾਵਾਂ ਦੀ ਵਰਤੋਂ ਕਰਨ ਲਈ ਕੋਈ ਡਰੈੱਸ ਕੋਡ ਹੈ? ਮੈਂ ਕਾਰਤਿਕ ਸੀ. ਏਰਾਨੀ ਦੀ ਕਾਰਵਾਈ ਦੀ ਸ਼ਲਾਘਾ ਕਰਦਾ ਹਾਂ, ਜਿਸ ਨੇ ਰਾਜਾਜੀਨਗਰ ਮੈਟਰੋ ਸਟੇਸ਼ਨ ‘ਤੇ ਇੱਕ ਕਿਸਾਨ ਦੇ ਹੱਕਾਂ ਲਈ ਆਪਣੀ ਆਵਾਜ਼ ਚੁੱਕੀ। ਸਾਨੂੰ ਹਰ ਥਾਂ ਅਜਿਹੇ ਹੋਰ ਨਾਇਕਾਂ ਦੀ ਲੋੜ ਹੈ।

    ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (BMRCL) ਨੇ ਕਿਹਾ ਕਿ ਨਮਾ (ਬੈਂਗਲੁਰੂ) ਮੈਟਰੋ ਇੱਕ ਸਾਂਝੀ ਜਨਤਕ ਆਵਾਜਾਈ ਹੈ। ਰਾਜਾਜੀਨਗਰ ਵਿਖੇ ਵਾਪਰੀ ਇਸ ਘਟਨਾ ਦੀ ਜਾਂਚ ਕੀਤੀ ਗਈ ਅਤੇ ਸੁਰੱਖਿਆ ਸੁਪਰਵਾਈਜ਼ਰ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ। BMRCL, ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਜ਼ਾਹਰ ਕਰਦਾ ਹੈ। ਵੀਡੀਓ ਨੂੰ ਬਾਅਦ ਵਿੱਚ ਕਈ ਲੋਕਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝਾ ਕੀਤਾ ਗਿਆ, ਜਿਸ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ਲਈ BMRCL ਦੀ ਆਲੋਚਨਾ ਕੀਤੀ ਗਈ।

    24 ਫਰਵਰੀ ਨੂੰ ਪੋਸਟ ਕੀਤੀ ਗਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਕਰਮਚਾਰੀ ਇੱਕ ਕਿਸਾਨ ਨੂੰ ਵਧੀਆ ਕੱਪੜੇ ਨਾ ਪਾਉਣ ਕਾਰਨ ਮੈਟਰੋ ‘ਤੇ ਚੜ੍ਹਨ ਤੋਂ ਰੋਕ ਦਿੰਦਾ ਹੈ। ਕਿਸਾਨ ਦੇ ਬਰਾਬਰ ਸੁਰੱਖਿਆ ਜਾਂਚ ਲਈ ਲਾਈਨ ‘ਚ ਖੜੇ ਯਾਤਰੀ ਤੁਰੰਤ ਦਖਲ ਦਿੰਦੇ ਹਨ ਅਤੇ ਸੁਰੱਖਿਆ ਕਰਮਚਾਰੀ ਤੋਂ ਸਵਾਲ ਕਰਦੇ ਹਨ ਕਿ ਕਿਸ ਆਧਾਰ ‘ਤੇ ਉਸ ਨੂੰ ਮਨਜੂਰੀ ਨਹੀਂ ਦਿੱਤੀ ਜਾ ਰਹੀ ਹੈ।

    ਉਸ ਨੇ ਇੱਕ ਨਾਗਰਿਕ ਵੱਜੋਂ ਟਿਕਟ ਲੈ ਕੇ ਮੈਟਰੋ ਦੀ ਵਰਤੋਂ ਕਰਨ ਦੇ ਆਪਣੇ ਹੱਕ ਲਈ ਕਿਸਾਨ ਵੱਲੋਂ ਲੜਾਈ ਲੜੀ ਅਤੇ ਇਹ ਵੀ ਕਿਹਾ ਕਿ ਉਸ ਦੇ ਬੈਗ ‘ਚ ਅਜਿਹੀ ਕੋਈ ਚੀਜ਼ ਨਹੀਂ ਹੈ, ਜਿਸ ਦੀ ਮੈਟਰੋ ‘ਚ ਲਿਆਉਣ ‘ਤੇ ਪਾਬੰਦੀ ਹੋਵੇ। ਉਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਨਿਯਮ ਦੱਸਣ ਲਈ ਕਿਹਾ, ਜਿਹੜਾ ਯਾਤਰੀਆਂ ਲਈ ਡਰੈਸ ਕੋਡ ਜ਼ਰੂਰੀ ਕਰਦਾ ਹੈ। ਉਸ ਨੇ ਨਾਲ ਹੀ ਸਵਾਲ ਕੀਤਾ ਕਿ ਕੀ ਮੈਟਰੋ ਸਿਰਫ਼ ਵੀਆਈਪੀ ਯਾਤਰੀਆਂ ਤੱਕ ਹੀ ਸੀਮਤ ਹੈ।

    ਸੁਰੱਖਿਆ ਅਮਲੇ ਨਾਲ ਬਹਿਸ ਤੋਂ ਬਾਅਦ, ਯਾਤਰੀ ਨੇ ਕਿਸਾਨ ਨੂੰ ਆਪਣੇ ਨਾਲ ਜਾਣ ਅਤੇ ਯਕੀਨੀ ਬਣਾਇਆ ਕਿ ਉਹ ਮੈਟਰੋ ਵਿੱਚ ਸਫ਼ਰ ਕਰ ਸਕੇ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.