Sunday, April 14, 2024
More

    Latest Posts

    ਰੇਲਵੇ ਦੇ ਫਾਟਕ ਕੋਲ ਹੋਇਆ ਜ਼ੋਰਦਾਰ ਧਮਾਕਾ; ਇੱਕ ਜ਼ਖਮੀ, ਜਾਣੋ ਪੂਰਾ ਮਾਮਲਾ | Action Punjab


    Hoshiarpur Blast News: ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ‘ਚ ਜਲੰਧਰ ਪਠਾਨਕੋਟ ਰੇਲਵੇ ਲਾਈਨ ‘ਤੇ ਟਾਂਡਾ ਨੇੜੇ ਪਿੰਡ ਪਾਲਾ ਚੱਕ ਰੇਲਵੇ ਫਾਟਕ ‘ਤੇ ਹੋਏ ਸਨਸਨੀਖੇਜ਼ ਧਮਾਕੇ ‘ਚ ਇਕ ਰੇਲਵੇ ਗੇਟਮੈਨ ਜ਼ਖਮੀ ਹੋ ਗਿਆ। ਇਸ ਧਮਾਕੇ ਦੀ ਸੂਚਨਾ ਮਿਲਦੇ ਹੀ ਟਾਂਡਾ ਪੁਲਸ ਅਤੇ ਰੇਲਵੇ ਪ੍ਰਸ਼ਾਸਨ ਹਰਕਤ ‘ਚ ਆ ਗਿਆ।

    ਦੱਸ ਦਈਏ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਜ਼ਖਮੀ ਗੇਟਮੈਨ ਸੋਨੂੰ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ। ਇਸ ਧਮਾਕੇ ਦੇ ਕਾਰਨ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਰੇਲਵੇ ਗੇਟ ਨੰਬਰ 71 ’ਤੇ ਜੁੱਟਣ ਲੱਗੇ। 

    ਇਸ ਮੌਕੇ ’ਤੇ ਜਾਂਚ ਦੌਰਾਨ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਧਮਾਕਾ ਕੋਈ ਵੱਡਾ ਧਮਾਕਾ ਨਹੀਂ ਬਲਕਿ ਕਿਸਾਨ ਦੁਆਰਾ ਜੰਗਲੀ ਜਾਨਵਰਾਂ ਨੂੰ ਭਜਾਉਣ ਦੇ ਲਈ ਖੇਤਾਂ ’ਚ ਗੰਧਕ ਪੋਟਾਸ਼ ਦਾ ਆਟਾ ਲਪੇਟਕੇ ਰੱਖਿਆ ਹੋਇਆ ਸੀ ਜਿਸ ਨੂੰ ਰੇਲਵੇ ਫਾਟਕ ਦੇ ਕੋਲ ਖੇਤ ’ਚ ਰੱਖਿਆ ਹੋਇਆ ਸੀ ਜਿਸ ਨੂੰ ਇੱਕ ਪੰਛੀ ਨੇ ਉਠਾ ਕੇ ਰੇਲਵੇ ਫਾਟਕ ਦੇ ਕੋਲ ਸੁੱਟ ਦਿੱਤਾ। ਜਾਂਦੇ ਹੋਏ ਗੇਟਮੈਨ ਦਾ ਪੋਟਾਸ਼ ’ਤੇ ਪੈਰ ਪੈ ਗਿਆ ਅਤੇ ਧਮਾਕਾ ਹੋ ਗਿਆ ਜਿਸ ਕਾਰਨ ਗੇਟਮੈਨ ਜ਼ਖਮੀ ਹੋ ਗਿਆ। 

    ਇਹ ਵੀ ਪੜ੍ਹੋ: ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਮਿਲਣ ‘ਤੇ ਹਾਈਕੋਰਟ ਦੀ ਸਖ਼ਤੀ; ਬਿਨਾਂ ਇਜ਼ਾਜਤ ਨਾ ਦਿੱਤੀ ਜਾਵੇ ਪੈਰੋਲ-HC


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.