Tuesday, April 16, 2024
More

  Latest Posts

  ਸਸਪੈਂਸ ਤੇ ਰੋਮਾਂਸ ਨਾਲ ਭਰਪੂਰ ਮਾਰਚ ਮਹੀਨਾ! ਜਾਣੋ ਕਿਹੜੀਆਂ 6 ਫਿਲਮਾਂ ਹੋਣਗੀਆਂ ਰਿਲੀਜ਼ | Action Punjab


  Filmy Scene: ਸਸਪੈਂਸ (Suspense Movies) ਅਤੇ ਰੋਮਾਂਸ ਫਿਲਮਾਂ ਵੇਖਣ ਵਾਲਿਆਂ ਲਈ ਵੱਡੀ ਖ਼ਬਰ ਹੈ, ਕਿਉਂਕਿ ਮਾਰਚ ਮਹੀਨਾ ਪੂਰਾ ਮਨੋਰੰਜਨ ਭਰਪੂਰ ਹੋਣ ਜਾ ਰਿਹਾ ਹੈ। ਇਸ ਮਹੀਨੇ 6 ਫਿਲਮਾਂ (Hindi Movies) ਰਿਲੀਜ਼ ਹੋ ਰਹੀਆਂ ਹਨ। ਇਨ੍ਹਾਂ ਵਿੱਚ ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ ਸਮੇਤ ‘ਭੀਮਾ’ ਤੇ ‘ਤੰਤਰਾ’ ਸ਼ਾਮਲ ਹਨ।

  8 ਮਾਰਚ ਨੂੰ 3 ਫਿਲਮਾਂ ਰਿਲੀਜ਼ ਹੋਣਗੀਆਂ। ‘ਭੀਮਾ’, ਏ. ਹਰਸ਼ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਗੋਪੀਚੰਦ, ਪ੍ਰਿਆ ਭਵਾਨੀ ਸ਼ੰਕਰ, ਮਾਲਵਿਕਾ ਸ਼ਰਮਾ ਅਤੇ ਨਿਹਾਰਿਕਾ ਕੋਨੀਡੇਲਾ ਮੁੱਖ ਭੂਮਿਕਾਵਾਂ ‘ਚ ਹਨ। ਫਿਲਮ ਗੋਪੀਚੰਦ ਦੇ ਇੱਕ ਨਵੇਂ ਅਗਨੀ ਅਵਤਾਰ ਨੂੰ ਪ੍ਰਗਟ ਕਰਦੀ ਹੈ।

  ਦੂਜੀ ਫਿਲਮ Gaami ਵਿਦਿਆਧਰ ਕਾਗੀਤਾ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਇਸ ਫਿਲਮ (Latest Movies 2024) ਵਿੱਚ ਚਾਂਦਨੀ ਚੌਧਰੀ, ਅਭਿਨੇ ਅਤੇ ਹਰਿਕਾ ਪੇਡਾ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਮੁੱਖ ਪਾਤਰ ਵਿਸ਼ਵਕ ਸੇਨ ਇੱਕ ਸਮੱਸਿਆ ਨਾਲ ਸੰਘਰਸ਼ ਕਰਦਾ ਹੈ ਜਿੱਥੇ ਉਹ ਛੋਹ ਨੂੰ ਮਹਿਸੂਸ ਕਰਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਇਲਾਜ ਦੀ ਖੋਜ ਕਰਦਾ ਹੈ।

  ਇਸਤੋਂ ਇਲਾਵਾ ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ (Shaitan) ਵੀ 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ਦੀ ਕਹਾਣੀ ਇੱਕ ਬਿਨ ਬੁਲਾਏ ਮਹਿਮਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਅਜੇ ਦੇਵਗਨ ਦੇ ਕਿਰਦਾਰ ਦੀ ਧੀ ਨੂੰ ਕਬਜ਼ੇ ‘ਚ ਕਰ ਲੈਂਦਾ ਹੈ। ਭੂਤ ਉਸਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਕੁਝ ਵੀ ਕਰਨ ਲਈ ਮਜਬੂਰ ਕਰਦਾ ਹੈ, ਭਾਵੇਂ ਇਸਦਾ ਮਤਲਬ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਹੋਵੇ। ਇਹ ਤਾਮਿਲ, ਤੇਲਗੂ, ਕੰਨੜ ਅਤੇ ਹਿੰਦੀ ਵਿੱਚ ਰਿਲੀਜ਼ ਹੋਵੇਗੀ।

  Tantra: ਅਨਨਿਆ ਨਾਗੱਲਾ ਦੀ ਮੁੱਖ ਭੂਮਿਕਾ ਵਾਲੀ ਇਹ ਤੇਲਗੂ ਫਿਲਮ ‘ਤੰਤ੍ਰ’ 15 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਸ਼੍ਰੀਨਿਵਾਸ ਗੋਪੀਸ਼ੇਟੀ ਵੱਲੋਂ ਨਿਰਦੇਸ਼ਤ, ਇਹ ਫਿਲਮ ਡਰਾਉਣੇ ਦ੍ਰਿਸ਼ਾਂ ਦੇ ਨਾਲ ਤਾਂਤਰਿਕ ਰੀਤੀ ਰਿਵਾਜਾਂ ਦੇ ਸੰਕਲਪ ਦੇ ਦੁਆਲੇ ਘੁੰਮਦੀ ਹੈ। ਹਾਲ ਹੀ ‘ਚ ਰਿਲੀਜ਼ ਹੋਇਆ ਟ੍ਰੇਲਰ ਕਾਫੀ ਚਰਚਾ ‘ਚ ਹੈ।

  Om Bheem Bush: ਇਹ ਫਿਲਮ ਤਿੰਨ ਵਿਗਿਆਨੀਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਖਜ਼ਾਨੇ ਦੀ ਭਾਲ ਵਿੱਚ ਇੱਕ ਪਿੰਡ ਵਿੱਚ ਪਹੁੰਚ ਜਾਂਦੇ ਹਨ, ਪਰ ਉਨ੍ਹਾਂ ਨੂੰ ਖੇਤਰ ਵਿੱਚ ਕਾਲੇ ਜਾਦੂ ਨਾਲ ਨਜਿੱਠਣਾ ਪੈਂਦਾ ਹੈ। ਸ਼੍ਰੀ ਹਰਸ਼ ਕੋਨੁਗੰਤੀ ਵੱਲੋਂ ਨਿਰਦੇਸ਼ਿਤ, 22 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਸ਼੍ਰੀ ਵਿਸ਼ਨੂੰ, ਪ੍ਰਿਯਾਦਰਸ਼ੀ ਪੁਲੀਕੋਂਡਾ ਅਤੇ ਰਾਹੁਲ ਰਾਮਕ੍ਰਿਸ਼ਨ ਮੁੱਖ ਭੂਮਿਕਾਵਾਂ ਵਿੱਚ ਹਨ।

  Tillu Square: ਮਲਿਕ ਰਾਮ ਨਿਰਦੇਸ਼ਿਤ ‘ਟਿੱਲੂ ਸਕੁਏਅਰ’ 29 ਮਾਰਚ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਸਿੱਧੂ ਜੋਨਲਗੱਡਾ ਅਤੇ ਅਨੁਪਮਾ ਪਰਮੇਸ਼ਵਰਨ ਮੁੱਖ ਭੂਮਿਕਾਵਾਂ ‘ਚ ਹਨ। ਇਸ ਫਿਲਮ ਵਿੱਚ ਕੁਝ ਬੋਲਡ ਸੀਨ ਵੀ ਸ਼ੂਟ ਕੀਤੇ ਗਏ ਹਨ। ਇਹ 2022 ‘ਚ ਆਈ ਫਿਲਮ ‘ਡੀਜੇ ਟਿੱਲੂ’ ਦਾ ਸੀਕਵਲ ਹੈ।

  ਇਹ ਵੀ ਪੜ੍ਹੋ: 

  – ਪੰਜਾਬ ਤੇ ਹਰਿਆਣਾ ਪੁਲਿਸ ਨੂੰ ਹਿਮਾਚਲ ਦੀ ਪੁਲਿਸ ਦੇਵੇਗੀ NDPS ਕੇਸਾਂ ਦੀ ਟ੍ਰੇਨਿੰਗ, HC ਨੇ ਕੀਤੇ ਹੁਕਮ

  – Maha Shivratri 2024: ਇਸ ਦਿਨ ਮਨਾਈ ਜਾਵੇਗੀ ਸ਼ਿਵਰਾਤਰੀ, ਜਾਣੋ ਪੂਜਾ ਦਾ ਸਮਾਂ ਅਤੇ ਢੰਗ

  – LPG ਸਿਲੰਡਰ ‘ਚ ਜ਼ਬਰਦਸਤ ਧਮਾਕਾ, 3 ਨਾਬਾਲਿਗ ਬੱਚੀਆਂ ਸਮੇਤ 5 ਲੋਕਾਂ ਦੀ ਹੋਈ ਮੌਤ

  – WhatAapp’ਚ ਬਲੂ ਟਿੱਕ ਕਰਨਾ ਚਾਹੁੰਦੇ ਹੋ ਬੰਦ, ਤਾਂ ਅਪਨਾਓ ਇਹ ਆਸਾਨ ਤਰੀਕਾ


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.