Monday, April 15, 2024
More

  Latest Posts

  ਕੀ ਤੁਹਾਨੂੰ ਵੀ ਆਉਂਦੀ ਹੈ ਫਰਜ਼ੀ ਵੀਡੀਓ ਕਾਲ; ਹੋ ਸਕਦਾ ਹੈ ਵੱਡਾ ਨੁਕਸਾਨ, ਇੰਝ ਰਹੋ ਸੁਰੱਖਿਅਤ | ActionPunjab


  Video Call Scam: ਅੱਜਕਲ੍ਹ ਲੋਕਾਂ ਨਾਲ ਕਈ ਤਰੀਕਿਆਂ ਨਾਲ ਘੁਟਾਲੇ ਕੀਤੇ ਜਾਣਦੇ ਹਨ ਜਿਨ੍ਹਾਂ ‘ਚੋ ਇੱਕ ਵੀਡੀਓ ਕਾਲ ਘੋਟਾਲਾ ਹੈ ਜਿਸ ਰਾਹੀਂ ਸਕੈਮਰ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਅਜਿਹੇ ‘ਚ ਜਦੋਂ ਉਨ੍ਹਾਂ ਕੋਲ ਤੁਹਾਡੀ ਨਿੱਜੀ ਜਾਣਕਾਰੀ ਹੁੰਦੀ ਹੈ, ਤਾਂ ਉਹ ਤੁਹਾਡੇ ਤੋਂ ਪੈਸੇ ਦੀ ਮੰਗ ਕਰਨ ਲੱਗ ਪੈਂਦੇ ਹਨ। ਦੱਸ ਦਈਏ ਕਿ ਕਈ ਵਾਰ ਜਦੋਂ ਵੀਡੀਓ ਕਾਲ ਆਉਂਦੀ ਹੈ ਤਾਂ ਸਾਹਮਣੇ ਨਗਨ ਔਰਤਾਂ ਦੀਆਂ ਤਸਵੀਰਾਂ ਆਉਂਦੀਆਂ ਹਨ। ਅਜਿਹੇ ‘ਚ ਤੁਹਾਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ? ਤਾਂ ਆਉ ਜਾਣਦੇ ਹਾਂ ਉਸ ਬਾਰੇ। 

  ਵੀਡੀਓ ਕਾਲ ਧੋਖਾਧੜੀ ਕੀ ਹੈ? 

  ਦਸ ਦਈਏ ਕਿ ਵੀਡੀਓ ਕਾਲ ਘੁਟਾਲਾ ਧੋਖਾਧੜੀ ਦਾ ਇੱਕ ਨਵਾਂ ਸਾਧਨ ਹੈ। ਜਿਸ ‘ਚ ਘੁਟਾਲੇ ਕਰਨ ਵਾਲੇ ਪਹਿਲਾਂ ਏਆਈ ਤਕਨਾਲੋਜੀ ਦੀ ਵਰਤੋਂ ਕਰਕੇ ਕਿਸੇ ਅਜਿਹੇ ਵਿਅਕਤੀ ਦਾ ਫਰਜ਼ੀ ਚਿਹਰਾ ਬਣਾਉਂਦੇ ਹਨ ਜਿਸਨੂੰ ਤੁਸੀਂ ਜਾਣਦੇ ਹੋ ਅਤੇ ਫਿਰ ਤੁਹਾਨੂੰ ਇੱਕ ਕਾਲ ਕੀਤੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਦੀ ਆਵਾਜ਼ ਅਤੇ ਪ੍ਰਤੀਕਿਰਿਆ ਵੀ ਉਹੀ ਰਹਿੰਦੀ ਹੈ ਅਤੇ ਉਹ ਪੈਸੇ ਦੀ ਮੰਗ ਕਰਦੇ ਹਨ। ਜਿਸ ‘ਚ ਕਈ ਲੋਕ ਫਸ ਵੀ ਜਾਂਦੇ ਹਨ। 

  ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਕੈਮਰ ਵੀਡੀਓ ਕਾਲ ਦੌਰਾਨ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ ਅਤੇ ਇੱਕ ਵਾਰ ਜਦੋਂ ਉਹਨਾਂ ਕੋਲ ਤੁਹਾਡੀ ਨਿੱਜੀ ਜਾਣਕਾਰੀ ਪਹੁੰਚ ਜਾਂਦੀ ਹੈ, ਤਾਂ ਉਹ ਤੁਹਾਡੇ ਤੋਂ ਪੈਸੇ ਦੀ ਮੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਵੀਡੀਓ ਕਾਲਸ ਆਉਂਦੀਆਂ ਹਨ ਅਤੇ ਉਨ੍ਹਾਂ ਦੇ ਸਾਹਮਣੇ ਨਗਨ ਔਰਤਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਉਹ ਰਿਕਾਰਡ ਕਰਦੇ ਹਨ ਅਤੇ ਫਿਰ ਸਾਹਮਣੇ ਵਾਲੇ ਵਿਅਕਤੀ ਨੂੰ ਬਲੈਕਮੇਲ ਕਰਦੇ ਹਨ। ਅਜਿਹੇ ‘ਚ ਅਸੀਂ ਤੁਹਾਨੂੰ ਇਨ੍ਹਾਂ ਤੋਂ ਬਚਣ ਲਈ ਕੁਝ ਖਾਸ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਾਫੀ ਹੱਦ ਤੱਕ ਸੁਰੱਖਿਅਤ ਰਹਿ ਸਕਦੇ ਹੋ। 

  ਬਚਣ ਲਈ ਇਨ੍ਹਾਂ ਸੁਰੱਖਿਆ ਨੁਸਖਿਆਂ ਨੂੰ ਅਪਣਾਓ 

  ਨਿੱਜੀ ਜਾਣਕਾਰੀ : 

  ਜੇਕਰ ਤੁਹਾਨੂੰ ਵੀਡੀਓ ਕਾਲ ਆਉਂਦੀ ਹੈ ਅਤੇ ਤੁਹਾਨੂੰ ਇਸ ਬਾਰੇ ਥੋੜ੍ਹਾ ਜਿਹਾ ਵੀ ਸ਼ੱਕ ਹੁੰਦਾ ਹੈ, ਤਾਂ ਤੁਹਾਨੂੰ ਗਲਤੀ ਨਾਲ ਵੀ ਉਸ ਨਾਲ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ। 

  ਰਿਪੋਰਟ ਕਰੋ ਅਤੇ ਬਲੌਕ ਕਰੋ : 

  ਕੋਈ ਵੀ ਚੀਜ਼ ਜੋ ਤੁਹਾਨੂੰ ਅਜੀਬ ਲੱਗਦੀ ਹੈ ਤੁਹਾਡੇ ਕੋਲ ਇਸਦੀ ਰਿਪੋਰਟ ਕਰਨ ਅਤੇ ਬਲੌਕ ਕਰਨ ਦਾ ਵਿਕਲਪ ਹੈ। ਜੇਕਰ ਤੁਹਾਡੇ ਨਾਲ ਅਜਿਹਾ ਕੁਝ ਵਾਪਰਦਾ ਹੈ ਜਾਂ ਤੁਹਾਨੂੰ ਕੋਈ ਕਾਲ ਆਉਂਦੀ ਹੈ, ਤਾਂ ਤੁਹਾਨੂੰ ਸਾਈਬਰ ਸਟੇਸ਼ਨ ਨੂੰ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ। 

  ਇਹ ਵੀ ਪੜ੍ਹੋ: ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ; ਵੇਖੋ 4 ਹਵਾਈ ਸੈਨਿਕਾਂ ਦੀ ਚੋਣ ਤੇ ਟ੍ਰੇਨਿੰਗ

  ਡੀਪਫੇਕ ਦੀ ਪਛਾਣ : 

  ਦਸ ਦਈਏ ਕਿ ਅਜਿਹੀਆਂ ਵੀਡੀਓ ਕਾਲਾਂ AI ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਨੂੰ ਡੀਪਫੇਕ ਕਿਹਾ ਜਾਂਦਾ ਹੈ। ਜਿਸ ਦੀ ਪਛਾਣ ਕਰਨ ਲਈ, ਤੁਹਾਨੂੰ ਆਪਣੇ ਸਾਹਮਣੇ ਵਾਲੇ ਵਿਅਕਤੀ ਦੀਆਂ ਅੱਖਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜਿਸ ਨਾਲ ਡੀਪ ਫੇਕ ਦੀ ਪਛਾਣ ਕੀਤੀ ਜਾ ਸਕਦੀ ਹੈ। 

  ਦੋ-ਫੈਕਟਰ-ਪ੍ਰਮਾਣੀਕਰਨ : 

  ਤੁਸੀਂ ਜੋ ਵੀ ਪਲੇਟਫਾਰਮ ਵਰਤਦੇ ਹੋ ਉਸ ‘ਤੇ ਤੁਹਾਨੂੰ ਹਮੇਸ਼ਾ ਦੋ-ਫੈਕਟਰ-ਪ੍ਰਮਾਣੀਕਰਨ ਨੂੰ ਚਾਲੂ ਕਰਨਾ ਚਾਹੀਦਾ ਹੈ।

  ਇਹ ਵੀ ਪੜ੍ਹੋ: ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ; ਵੇਖੋ 4 ਹਵਾਈ ਸੈਨਿਕਾਂ ਦੀ ਚੋਣ ਤੇ ਟ੍ਰੇਨਿੰਗ


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.