Tuesday, April 16, 2024
More

  Latest Posts

  ਗੁੜ ਬਣਾਉਣ ਵਾਲੇ ਕੜਾਹੇ ‘ਚ ਡਿੱਗਣ ਕਾਰਨ ਬਜ਼ੁਰਗ ਵਿਅਕਤੀ ਦੀ ਦਰਦਨਾਕ ਮੌਤ | ActionPunjab


  Old Man Died News: ਕਪੂਰਥਲਾ ਦੇ ਨੇੜਲੇ ਪਿੰਡ ਟਿੱਬਾ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਜਦੋਂ ਇੱਕ 70 ਸਾਲਾ ਵਿਅਕਤੀ ਦੀ ਗੁੜ ਦੇ ਕੜਾਹੇ ਵਿੱਚ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ। ਦਰਅਸਲ ਮ੍ਰਿਤਕ ਸੁਰਿੰਦਰ ਸਿੰਘ ਪਿੰਡ ਜੌੜਾ ਟਿੱਬਾ ਦਾ ਰਹਿਣ ਵਾਲਾ ਸੀ।

  ਕੜਾਹੇ ਦੇ ਬੇਹੱਦ ਕਰੀਬ ਸੀ ਵਿਅਕਤੀ

  ਉਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਵਿੱਚ ਗੁੜ ਲੈਣ ਲਈ ਗਏ ਸੀ। ਇਸ ਦੌਰਾਨ ਮਜ਼ਦੂਰ ਗੁੜ ਕੱਢ ਰਹੇ ਸੀ ਤਾਂ ਸੁਰਿੰਦਰ ਸਿੰਘ ਨੇ ਵੀ ਗੁੜ ਕੱਢ ਰਿਹਾ ਸੀ। 

  ਚੱਕਰ ਆਉਣ ਮਗਰੋਂ ਬਰਤਨ ’ਚ ਡਿੱਗਿਆ ਵਿਅਕਤੀ-ਵਰਕਰ

  ਸੁਰਿੰਦਰ ਸਿੰਘ ਬਰਤਨ ਦੇ ਕਾਫੀ ਕਰੀਬ ਸੀ ਅਤੇ ਵਰਕਰਾਂ ਅਨੁਸਾਰ ਉਸ ਨੂੰ ਚੱਕਰ ਆ ਗਿਆ ਅਤੇ ਇਸ ਤੋਂ ਬਾਅਦ ਸੁਰਿੰਦਰ ਸਿੰਘ ਗੁੜ ਦੇ ਭਾਂਡੇ ਵਿੱਚ ਡਿੱਗ ਪਿਆ। ਜਿਸ ਕਾਰਨ ਉਸ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ। ਜਾਣਕਾਰੀ ਅਨੁਸਾਰ ਜਦੋਂ ਇਸ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਗਈ।

  ਪੂਰੇ ਪਿੰਡ ’ਚ ਸੌਗ ਦੀ ਲਹਿਰ

  ਉੱਥੇ ਪਹੁੰਚ ਕੇ ਸੁਰਿੰਦਰ ਸਿੰਘ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਸੁਰਿੰਦਰ ਸਿੰਘ ਦੀ ਅਚਨਚੇਤ ਅਤੇ ਦਰਦਨਾਕ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੰਨਾਟਾ ਛਾ ਗਿਆ ਹੈ ਅਤੇ ਘਰ ਵਿੱਚ ਸੋਗ ਦਾ ਮਾਹੌਲ ਹੈ।

  ਇਹ ਵੀ ਪੜ੍ਹੋ: Gidderbaha: IPhone ਲਈ ਭਤੀਜੇ ਨੇ ਤਾਏ ਦਾ ਕੀਤਾ ਕਤਲ, ਨਹਿਰ ‘ਚ ਸੁੱਟੀ ਲਾਸ਼


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.