Monday, April 15, 2024
More

  Latest Posts

  ਪੰਜਾਬ ਬਿਜਲੀ ਵਿਭਾਗ ‘ਚ 433 ਆਸਾਮੀਆਂ ‘ਤੇ ਨਿਕਲੀ ਭਰਤੀ, ਜਾਣੋ ਯੋਗਤਾ ਤੇ ਕਿਵੇਂ ਕਰਨਾ ਹੈ ਅਪਲਾਈ | Action Punjab


  Punjab Government Jobs: ਪੰਜਾਬ ‘ਚ ਸਰਕਾਰ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਵਿੱਚ 433 ਆਸਾਮੀਆਂ ‘ਤੇ ਭਰਤੀਆਂ ਨਿਕਲੀਆਂ ਹਨ। ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ 408 ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਅਤੇ 25 ਟੈਕ ਮਕੈਨਿਕ ਦੀਆਂ ਆਸਾਮੀਆਂ ‘ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

  ਪੀਐਸਪੀਸੀਐਲ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਸਾਮੀਆਂ ‘ਤੇ ਆਨਲਾਈਨ ਭਰਤੀ ਸ਼ੁਰੂ ਹੋ ਚੁੱਕੀ ਹੈ, ਜੋ ਕਿ 5 ਮਾਰਚ ਹੈ। ਇਸ ਦੇ ਨਾਲ ਹੀ ਭਰਤੀਆਂ ਲਈ ਇਛੁੱਕ ਨੌਜਵਾਨ ਨੋਟੀਫਿਕੇਸ਼ਨ ਅਨੁਸਾਰ 26 ਮਾਰਚ ਤੱਕ ਬਿਨੈ ਕਰ ਸਕਦੇ ਹਨ।

  ਉਮਰ ਸੀਮਾ

  ਆਸਾਮੀਆਂ ‘ਤੇ ਭਰਤੀ ਲਈ ਜਨਰਲ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ, ਜਦਕਿ ਬਾਕੀ ਉਮੀਦਵਾਰਾਂ ਨੂੰ ਇਸ ਵਿੱਚ ਛੋਟ ਮਿਲ ਸਕਦੀ ਹੈ।

  ਯੋਗਤਾ

  ਇਸਤੋਂ ਇਲਾਵਾ ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਦੀ ਆਸਾਮੀ ਲਈ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਪਾਸ/ਡਿਗਰੀ ਹੋਣੀ ਚਾਹੀਦੀ ਹੈ। ਜਦਕਿ ਟੈਕ ਮਕੈਨਿਕ ਦੀਆਂ ਆਸਾਮੀਆਂ ਲਈ ਉਮੀਦਵਾਰ ਮੈਟ੍ਰਿਕ ਪਾਸ ਅਤੇ ਇਲੈਕਟ੍ਰੀਸ਼ੀਅਨ ਦੇ ਕਿੱਤੇ ਵਿੱਚ ਦੋ ਸਾਲਾਂ ਦਾ ਕਾਰੀਗਰ ਕੋਰਸ ਜਾਂ ਇੰਸਟਰੂਮੈਂਟ ਮਕੈਨਿਕ, ਆਈ.ਟੀ.ਆਈ. ਕੀਤੀ ਹੋਣੀ ਚਾਹੀਦੀ ਹੈ।

  ਬਿਨੈ ਕਰਨ ਦੀ ਫ਼ੀਸ

  ਅਨੁਸੂਚਿਤ ਜਾਤੀ ਅਤੇ ਅਪੰਗਤਾ ਸ਼੍ਰੇਣੀ ਵਾਲੇ ਉਮੀਦਵਾਰ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਲਈ ਇੱਕ ਅਰਜ਼ੀ ਦੀ 1200 ਰੁਪਏ ਫ਼ੀਸ ਅਤੇ ਜੀਐਸਟੀ ਸਮੇਤ 1416 ਰੁਪਏ ਪਲਸ ਬੈਂਕ ਚਾਰਜ਼ਸ (ਜੇ ਲੋੜ ਹੋਵੇ), ਜਦਕਿ ਅਨੁਸੂਚਿਤ ਜਾਤੀ ਅਤੇ ਅਪੰਗਤਾ ਸ਼੍ਰੇਣੀ ਵਾਲੇ ਉਮੀਦਵਾਰਾਂ ਲਈ ਫ਼ੀਸ ਇੱਕ ਅਰਜ਼ੀ ਦੀ 750 ਰੁਪਏ ਫ਼ੀਸ ਅਤੇ ਜੀਐਸਟੀ ਸਮੇਤ 885 ਰੁਪਏ ਪਲਸ ਬੈਂਕ ਚਾਰਜ਼ਸ (ਜੇ ਲੋੜ ਹੋਵੇ) ਹੋਵੇਗੀ।

  ਇਸਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਤੁਸੀ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ…Advertisement_CRA_305-24_final.pdf


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.