Monday, April 15, 2024
More

  Latest Posts

  ਅਦਾਕਾਰ ਤੋਂ ਸਿਆਸਤਦਾਨ ਬਣੇ ਰਵੀ ਕਿਸ਼ਨ ’ਤੇ ਮੁੜ BJP ਨੇ ਜਤਾਇਆ ਭਰੋਸਾ, ਜਾਣੋ ਇਨ੍ਹਾਂ ਬਾਰੇ ਸਭ ਕੁਝ | ActionPunjab


  BJP Candidate Ravi Kishan: ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। 195 ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ 4 ਭੋਜਪੁਰੀ ਫਿਲਮੀ ਸਿਤਾਰੇ ਵੀ ਸ਼ਾਮਲ ਹਨ। ਜਿਨ੍ਹਾਂ ’ਚ ਰਵੀਕਿਸ਼ਨ ਦਾ ਨਾਂ ਸ਼ਾਮਲ ਹੈ। ਜਿਨ੍ਹਾਂ ’ਤੇ ਭਾਜਪਾ ਨੇ ਮੁੜ ਭਰੋਸਾ ਜਤਾਇਆ ਹੈ। 

  ਭੋਜਪੁਰੀ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਰਵੀ ਕਿਸ਼ਨ ਨੂੰ ਕੌਣ ਨਹੀਂ ਜਾਣਦਾ। ਉਨ੍ਹਾਂ ਦੀ ਅਦਾਕਾਰੀ ਦਾ ਡੰਕਾ ਪੂਰੀ ਫਿਲਮ ਇੰਡਸਟਰੀ ‘ਚ ਸੁਣਾਈ ਦਿੰਦਾ ਹੈ। ਹੁਣ ਉਹ ਸਿਆਸਤ ’ਚ ਹਨ। 

  ਬਾਲੀਵੁੱਡ ਤੋਂ ਕੀਤੀ ਕਰੀਅਰ ਦੀ ਸ਼ੁਰੂਆਤ

  ਭਾਵੇਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ਪਰ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ ਭੋਜਪੁਰੀ ਸਿਨੇਮਾ ‘ਚ ਮਿਲੀ। ਸਿਨੇਮਾ ਦੇ ਨਾਲ-ਨਾਲ ਰਵੀ ਕਿਸ਼ਨ ਨੇ ਰਾਜਨੀਤੀ ਵਿੱਚ ਵੀ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। 

  ਰੋਲ ਪਾਉਣ ਲਈ ਕਾਫੀ ਕੀਤੀ ਮਸ਼ਕੱਤ

  ਜੌਨਪੁਰ ਜ਼ਿਲ੍ਹੇ ਦੀ ਕੇਰਕਾਤ ਤਹਿਸੀਲ ਵਿੱਚ ਜਨਮੇ ਰਵੀ ਕਿਸ਼ਨ ਦਾ ਬਚਪਨ ਗਰੀਬੀ ਵਿੱਚ ਬੀਤਿਆ। ਉਨ੍ਹਾਂ ਦੇ ਪਿਤਾ ਪੰਡਿਤ ਸ਼ਿਆਮ ਨਰਾਇਣ ਸ਼ੁਕਲਾ ਇੱਕ ਪੁਜਾਰੀ ਸਨ। ਰਵੀ ਕਿਸ਼ਨ ਦੇ ਪਿਤਾ ਉਸ ਨੂੰ ਪੜ੍ਹਾ-ਲਿਖਾ ਕੇ ਆਪਣੇ ਵਾਂਗ ਪੁਜਾਰੀ ਬਣਾਉਣਾ ਚਾਹੁੰਦੇ ਸੀ ਪਰ ਰਵੀ ਕਿਸ਼ਨ ਨੂੰ ਇਹ ਪਸੰਦ ਨਹੀਂ ਸੀ। ਉਨ੍ਹਾਂ ਦੇ ਮਨ ‘ਚ ਸ਼ੁਰੂ ਤੋਂ ਹੀ ਬਾਲੀਵੁੱਡ ਅਤੇ ਮੁੰਬਈ ਦੇ ਸੁਪਨੇ ਸਨ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਘਰੋਂ ਭੱਜ ਕੇ ਸੁਪਨਿਆਂ ਦੇ ਸ਼ਹਿਰ ਮੁੰਬਈ ਚਲੇ ਗਏ। ਇੱਥੋਂ ਉਸ ਦੇ ਸੰਘਰਸ਼ ਦਾ ਅਮਲ ਲੰਬਾ ਸੀ। ਰਵੀ ਕਿਸ਼ਨ ਵਧੀਆ ਰੋਲ ਪਾਉਣ ਲਈ ਸਾਲਾਂ ਤੱਕ ਮੁੰਬਈ ਦੀਆਂ ਸੜਕਾਂ ‘ਤੇ ਭਟਕਦੇ ਰਹੇ।

  ਬਾਲੀਵੁੱਡ ਅਤੇ ਭੋਜਪੁਰੀ ਸਿਨੇਮਾ ਦੇ ਮਸ਼ਹੂਰ ਸਿਤਾਰੇ

  ਰਵੀ ਕਿਸ਼ਨ ਨੇ ਕਦੇ ਵੀ ਆਰਥਿਕ ਤੰਗੀ ਨੂੰ ਆਪਣੇ ਸੰਘਰਸ਼ ਵਿੱਚ ਅੜਿੱਕਾ ਨਹੀਂ ਬਣਨ ਦਿੱਤਾ। ਉਹ ਮੁੰਬਈ ਵਿੱਚ ਸਮੱਸਿਆਵਾਂ ਨਾਲ ਜੂਝਦਾ ਰਿਹਾ। ਮੁਸ਼ਕਲਾਂ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ। ਫਿਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਬਾਲੀਵੁੱਡ ਅਤੇ ਭੋਜਪੁਰੀ ਸਿਨੇਮਾ ਨੇ ਉਨ੍ਹਾਂ ਨੂੰ ਸਲਾਮ ਕੀਤਾ। ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਹਿੰਦੀ, ਭੋਜਪੁਰੀ ਅਤੇ ਸਾਊਥ ਫਿਲਮਾਂ ਵਿੱਚ ਆਪਣਾ ਨਾਮ ਕਮਾ ਲਿਆ। ਉਹ ਭੋਜਪੁਰੀ ਦਾ ਸੁਪਰਸਟਾਰ ਬਣ ਕੇ ਉਭਰਿਆ।

  ਜਾਇਦਾਦ

  ਰਵੀ ਕਿਸ਼ਨ ਨੂੰ ਗੋਰਖਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ। ਰਵੀ ਕਿਸ਼ਨ ਨੇ ਕਿਹਾ ਕਿ ਕਾਸ਼ੀ ਲੋਕ ਸਭਾ ਸੀਟ ਤੋਂ ਬਾਅਦ ਗੋਰਖਪੁਰ ਸੀਟ ਦੂਜੀ ਸਭ ਤੋਂ ਮਹੱਤਵਪੂਰਨ ਸੀਟ ਹੈ। ਉਮੀਦਵਾਰ ਬਣਾਉਣ ’ਤੇ ਰਵੀਕਿਸ਼ਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦਾ ਧੰਨਵਾਦ ਕਰਦੇ ਹਨ।  ਦੱਸ ਦਈਏ ਕਿ ਰਵੀਕਿਸ਼ਨ ਭੋਜਪੁਰੀ, ਹਿੰਦੀ, ਤਾਮਿਲ, ਤੇਲਗੂ ਅਤੇ ਹੋਰ ਕਈ ਫਿਲਮਾਂ ਦੇ ਮਸ਼ਹੂਰ ਅਦਾਕਾਰ ਹਨ ਅਤੇ ਉਨ੍ਹਾਂ ਦੀ ਜਾਇਦਾਦ ਵੀ ਕਰੋੜਾਂ ਵਿੱਚ ਹੈ।

  ਮਿਲ ਚੁੱਕੇ ਹਨ ਕਈ ਪੁਰਸਕਾਰ

  ਰਵੀ ਕਿਸ਼ਨ ਨੇ ਫਿਲਮ ‘ਤੇਰੇ ਨਾਮ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ। 2005 ਵਿੱਚ ਰਿਲੀਜ਼ ਹੋਈ ਉਸਦੀ ਭੋਜਪੁਰੀ ਫਿਲਮ ‘ਕਬ ਹੋਇ ਗਵਨਵਾ ਹਮਾਰ’ ਨੂੰ ਸਰਵੋਤਮ ਖੇਤਰੀ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਉਹ ਇੱਕ ਅਜਿਹਾ ਅਦਾਕਾਰ ਬਣ ਗਿਆ ਜਿਸਨੂੰ ਇੱਕੋ ਸਮੇਂ ਹਿੰਦੀ ਅਤੇ ਭੋਜਪੁਰੀ ਦੀਆਂ ਰਾਸ਼ਟਰੀ ਫਿਲਮ ਅਵਾਰਡ ਜੇਤੂ ਫਿਲਮਾਂ ਦਾ ਹਿੱਸਾ ਬਣਨ ਦਾ ਮਾਣ ਪ੍ਰਾਪਤ ਹੋਇਆ।

  ਇਹ ਵੀ ਪੜ੍ਹੋ: ਬੋਰਵੈੱਲ ਸੁੱਕੇ, ਸਕੂਲ ਬੰਦ, ਸ਼ੁਰੂ ਹੋਇਆ ਹਵਨ, ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਬੈਂਗਲੁਰੂ ਵਾਸੀ

   


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.