Monday, April 15, 2024
More

  Latest Posts

  ਵਿਆਹ ਤੋਂ ਇਨਕਾਰ ਕਰਨ ‘ਤੇ ਨੌਜਵਾਨ ਨੇ ਕੁੜੀ ਦਾ ਚਾਕੂ ਮਾਰ ਕੇ ਕੀਤਾ ਕਤਲ, ਸਦਮੇ ‘ਚ ਛੋਟੀ ਭੈਣ ਦੀ ਵੀ ਹੋਈ ਮੌਤ | Action Punjab


  ਪੀਟੀਸੀ ਡੈਸਕ ਨਿਊਜ਼: ਪਟਿਆਲਾ (Patiala Crime News) ‘ਚ ਇੱਕ ਰੂਹ ਕੰਬਾਊ ਘਟਨਾ ਵਾਪਰਨ ਦੀ ਸੂਚਨਾ ਹੈ। ਸੰਜੇ ਕਾਲੋਨੀ ‘ਚ ਇੱਕ 15 ਸਾਲਾ ਨਾਬਾਲਗ ਕੁੜੀ ਦਾ ਇੱਕ ਨੌਜਵਾਨ ਵਲੋਂ ਚਾਕੂ ਮਾਰ ਕੇ ਕਤਲ (Crime Against Women) ਕਰ ਦਿੱਤਾ ਗਿਆ ਹੈ। ਕੁੜੀ ਦੇ ਕਤਲ ਪਿੱਛੇ ਉਸ ਦਾ ਮੁੰਡੇ ਨੂੰ ਵਿਆਹ ਕਰਵਾਉਣ ਤੋਂ ਇਨਕਾਰ ਕਰਨਾ ਦੱਸਿਆ ਜਾ ਰਿਹਾ ਹੈ। ਇਸਦੇ ਨਾਲ ਹੀ ਸਲਮਾ ਦੀ ਮੌਤ ਤੋਂ ਬਾਅਦ ਉਸ ਦੀ ਛੋਟੀ ਭੈਣ ਨੂੰ ਵੀ ਵੱਡਾ ਸਦਮਾ ਪਹੁੰਚਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।

  ਮ੍ਰਿਤਕਾ ਸਲਮਾ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਆਰੋਪੀ ਨੌਜਵਾਨ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਕੁੜੀ ਸਲਮਾ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਸਲਮਾ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਉਨ੍ਹਾਂ ਦੱਸਿਆ ਕਿ ਮੁੰਡਾ, ਕੁੜੀ ਨੂੰ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਸਬੰਧੀ ਪੁਲਿਸ ਨੂੰ ਵੀ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ।

  ਵਿਆਹ ਤੋਂ ਇਨਕਾਰ ਕਰਨ ‘ਤੇ ਕੀਤਾ ਕੁੜੀ ਦਾ ਕਤਲ

  ਮ੍ਰਿਤਕ ਕੁੜੀ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਬੱਚੇ ਹਨ ਅਤੇ ਉਹ ਬੀਤੇ ਦਿਨ ਸ਼ਹਿਰ ਦੇ ਸਨੌਰੀ ਅੱਡਾ ਨੇੜੇ ਕਰਿਆਨੇ ਦਾ ਸਾਮਾਨ ਲੈਣ ਲਈ ਦੁਕਾਨ ‘ਤੇ ਗਏ ਸਨ। ਇਸ ਦੌਰਾਨ ਰਸਤੇ ਵਿੱਚ ਆਰੋਪੀ ਨੌਜਵਾਨ ਨੇ ਆ ਕੇ ਅਚਾਨਕ ਉਸ ਦੀ ਕੁੜੀ ਸਲਮਾ ਦੇ ਢਿੱਡ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ, ਕਿਉਂਕਿ ਉਸ ਨੇ ਨੌਜਵਾਨ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। 

  ਕਤਲ ਵੇਖ ਕੇ ਡਰੀ ਛੋਟੀ ਭੈਣ ਦੀ ਵੀ ਹੋਈ ਮੌਤ

  15 ਸਾਲਾ ਨਾਬਾਲਗ ਸਲਮਾ ਦੇ ਕਤਲ ਦੀ ਸੂਚਨਾ ਤੋਂ ਬਾਅਦ ਉਸ ਦੀ ਛੋਟੀ ਭੈਣ ਵੀ ਬੁਰੀ ਤਰ੍ਹਾਂ ਡਰ ਗਈ। ਕੁੜੀ ‘ਚ ਡਰ ਦਾ ਸਦਮਾ ਇੰਨਾ ਹੋ ਗਿਆ ਅਚਾਨਕ ਉਸ ਦੀ ਮੌਤ ਹੋ ਗਈ। ਛੋਟੀ ਬੱਚੀ ਦੀ ਉਮਰ 7 ਸਾਲ ਸੀ। 

  ਉਧਰ, ਐਸਪੀ ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਆਰੋਪੀ ਨੌਜਵਾਨ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਛੇਤੀ ਹੀ ਨੌਜਵਾਨ ਪੁਲਿਸ ਦੀ ਗ੍ਰਿਫਤ ਵਿੱਚ ਹੋਵੇਗਾ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.