shiv temple in jharkhand: ਦੇਸ਼ ਭਰ ‘ਚ ਅੱਜ ਮਹਾਸ਼ਿਵਰਾਤਰੀ (Maha Shivratri 2024) ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰਾਂ ‘ਚ ਸ਼ਿਵ ਭਗਤੀ ਦਾ ਗੁਨਗਾਣ ਹੋ ਰਿਹਾ ਹੈ, ਪਰ ਇਨ੍ਹਾਂ ਵਿਚੋਂ ਦੇਸ਼ ‘ਚ ਇੱਕ ਅਜਿਹਾ ਮੰਦਿਰ ਵੀ ਹੈ, ਜੋ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਝਾਰਖੰਡ ਦੇ ਇਸ ਮੰਦਿਰ ‘ਚ ਹਰ ਸਾਲ ਸ਼ਿਵਲਿੰਗ ਵਿੱਚ ਵਾਧਾ ਹੋ ਰਿਹਾ ਹੈ। ਸ਼ਿਵ ਭਗਤਾਂ ਨੂੰ ਇਸ ਮੰਦਿਰ ਦੇ ਇੱਕ ਵਾਰ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਇਹ ਸ਼ਿਵ ਮੰਦਿਰ ਝਾਰਖੰਡ ਦੇ ਸਿਮਡੇਗਾ (simdega temple) ਦੇ ਸੰਘਣੇ ਜੰਗਲਾਂ ਵਿੱਚ ਸਥਿਤ ਹੈ, ਜੋ ਭਗਵਾਨ ਸ਼ਿਵ ਦਾ ਗੁਪਤਧਾਮ ਹੈ।
ਸ਼ਿਵਲਿੰਗ ਦਾ ਹੋਇਆ ਹੈ ਕੁਦਰਤੀ ਨਿਰਮਾਣ
ਭਗਵਾਨ ਸ਼ਿਵ ਨੇ ਇਸ ਮੰਦਿਰ (Shiv Mandir) ‘ਚ ਮਾਤਾ ਸੀਤਾ ਨਾਲ ਸਮਾਂ ਬਿਤਾਇਆ ਸੀ। ਇਹ ਮੰਦਿਰ ਸਿਮਡੇਗਾ (simdega bholenath temple) ਦੇ ਭੇਲਵਾੜੀ ਜੰਗਲ ‘ਚ ਸੈਂਕੜੇ ਫੁੱਟ ਉਚੇ ਲਿਖਾਟੌਗਰੀ ਪਹਾੜੀ ‘ਤੇ ਸਥਿਤ ਹੈ। ਇਥੇ ਕੁਦਰਤੀ ਚੱਟਾਨਾਂ ਵਿਚਾਲੇ ਸ਼ਿਵਲਿੰਗ ਹੈ, ਜਿਹੜਾ ਕੁਦਰਤ ਵੱਲੋਂ ਹੀ ਨਿਰਮਾਣ ਕੀਤਾ ਹੋਇਆ ਹੈ। ਇਥੋਂ ਦੇ ਲੋਕਾਂ ਅਨੁਸਾਰ ਇਹ ਉਨ੍ਹਾਂ ਦੇ ਪੂਰਵਜ਼ਾਂ ਦੇ ਸਮੇਂ ਤੋਂ ਹੈ, ਜਿਹੜਾ ਸਮੇਂ ਨਾਲ ਵੱਧ ਰਿਹਾ ਹੈ। ਇਸਤੋਂ ਇਲਾਵਾ ਇਥੇ ਛੋਟੇ-ਛੋਟੇ ਸ਼ਿਵਲਿੰਗ ਆਕਾਰ ਵਰਗੀਆਂ ਚੱਟਾਨਾਂ ਵੀ ਹਨ।
ਇੱਥੇ ਇੱਕ ਚੱਟਾਨ ਉੱਤੇ ਮਾਤਾ ਸਤੀ ਦਾ ਕਾਮਾਖਿਆ ਰੂਪ ਵੀ ਮੌਜੂਦ ਹੈ। ਇਸਤੋਂ ਇਲਾਵਾ ਇੱਕ ਗੁਫਾਨੁਮਾ ਚੱਟਾਨ ‘ਤੇ ਤਿੰਨ ਪਿੰਡ ਵੀ ਸਥਿਤ ਹਨ, ਜਿਥੇ ਸੁਹਾਗਣਾਂ ਮਾਤਾ ਦੀ ਪੂਜਾ ਕਰਦੀਆਂ ਹਨ। ਪ੍ਰਾਚੀਨ ਭਾਸ਼ਾ ‘ਚ ਇਥੇ ਚੱਟਾਨਾਂ ‘ਤੇ ਕੁੱਝ ਗੱਲਾਂ ਵੀ ਲਿਖੀਆਂ ਹੋਈਆਂ ਹਨ, ਜੋ ਇਸ ਦੇ ਪ੍ਰਾਚੀਨ ਹੋਣ ਨੂੰ ਸਿੱਧ ਕਰਦੀਆਂ ਹਨ। ਇਸ ਮੰਦਿਰ ਨਾਲ ਲੋਕਾਂ ਦਾ ਅਤੁੱਟ ਵਿਸ਼ਵਾਸ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਪੂਜਾ ਕਰਨ ਨਾਲ ਮੀਂਹ ਹੁੰਦਾ ਹੈ।
ਇਹ ਵੀ ਪੜ੍ਹੋ:
– International Women’s Day: ਇਹ ਹਨ ਔਰਤਾਂ ਦੇ 8 ਵਿਸ਼ੇਸ਼ ਅਧਿਕਾਰ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦੈ
– Maha Shivratri 2024: ਵਰਤ ਦੌਰਾਨ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ, ਜਾਣੋ ਨਹੀਂ ਤਾਂ ਖਰਾਬ ਹੋ ਸਕਦਾ ਹੈ ਕੰਮ
– ਅੰਤਰਰਾਸ਼ਟਰੀ ਮਹਿਲਾ ਦਿਵਸ: ਜਾਣੋ ਇਸ ਦਿਨ ਦਾ ਇਤਿਹਾਸ ਅਤੇ ਥੀਮ, ਕਿਉਂ ਜਾਂਦਾ ਹੈ ਮਨਾਇਆ
– ਅੱਜ ਹੈ ਸ਼ਿਵਰਾਤਰੀ, ਜਾਣੋ ਪੂਜਾ ਦਾ ਸਮਾਂ ਅਤੇ ਢੰਗ