Monday, April 15, 2024
More

  Latest Posts

  ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ’ਚ ਗਾਇਆ ਗੀਤ, ਤੁਸੀਂ ਵੀ ਸੁਣੋ | ActionPunjab


  Singer Babbu Maan Song On Farmer: ਕਿਸਾਨਾਂ ਵੱਲੋਂ ਜਿੱਥੇ ਇੱਕ ਪਾਸੇ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੀਆਂ ਉੱਥੇ ਹੀ ਹੁਣ ਉਨ੍ਹਾਂ ਦਾ ਸਾਥ ਦੇਣ ਦੇ ਲਈ ਕਈ ਮਸ਼ਹੂਰ ਹਸਤੀਆਂ ਵੀ ਨਾਲ ਨਿਤਰ ਆਈਆਂ ਹਨ। ਦੱਸ ਦਈਏ ਕਿ ਹੁਣ ਪੰਜਾਬ ਮਿਊਜ਼ਿਕ ਇੰਡਸਟਰੀ ਦੇ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਗੀਤ ਜਾਰੀ ਕੀਤਾ ਹੈ। ਜਿਸ ਦੀ ਲੋਕਾਂ ਅਤੇ ਕਿਸਾਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

  ਦੱਸ ਦਈਏ ਕਿ ਇਸ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਸਾਹਮਣੇ ਆਉਣ ਵਾਲਾ ਇੱਕ ਵੱਡਾ ਚਿਹਰਾ ਹੈ। ਇਸ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ, ਸ਼੍ਰੀ ਬਰਾੜ ਅਤੇ ਹਰਿਆਣਾ ਦੇ ਗਾਇਕ ਕਿਸਾਨਾਂ ਦੇ ਹੱਕ ਵਿੱਚ ਆ ਚੁੱਕੇ ਹਨ। ਗਾਇਕ ਰੇਸ਼ਮ ਸਿੰਘ ਅਨਮੋਲ ਅਤੇ ਸ਼੍ਰੀ ਬਰਾੜ ਵੱਲੋਂ ਕਿਸਾਨਾਂ ਦੇ ਹੱਕ ’ਚ ਗੀਤ ਵੀ ਜਾਰੀ ਕੀਤਾ ਜਾ ਚੁੱਕਿਆ ਹੈ। 

  ਇਹ ਵੀ ਪੜ੍ਹੋ: ਅਦਾਕਾਰਾ Sara Ali Khan ਨਾਲ ਫਿਲਮ ਪ੍ਰਮੋਸ਼ਨ ਦੌਰਾਨ ਵਾਪਰਿਆ ਹਾਦਸਾ, ਦੇਖੋ ਵੀਡੀਓ

  ਦੂਜੇ ਪਾਸੇ ਗਾਇਕ ਬੱਬੂ ਮਾਨ ਦੇ ਗੀਤ ‘ਧਰਨੇਵਾਲੇ’ ਨੂੰ ਰਿਲੀਜ਼ ਹੋਏ ਨੂੰ ਇੱਕ ਦਿਨ ਹੀ ਹੋਇਆ ਹੈ। ਪਰ 1.50 ਲੱਖ ਤੋਂ ਵੱਧ ਲੋਕ ਇਸ ਨੂੰ ਸੁਣ ਚੁੱਕੇ ਹਨ। ਇਹ ਗੀਤ 3.38 ਮਿੰਟ ਦਾ ਹੈ। ਗੀਤ ਦੇ ਬੋਲ ਸੁਣ ਬੇਲਬੋਟਮ ਵਾਲੀ ਕੁੜੀਏ ਅੱਸੀ ਧਰਨੇ ਵਾਲੇ ਹਾਂ ਹੈ। ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

  ਇਹ ਵੀ ਪੜ੍ਹੋ: TV ਅਦਾਕਾਰਾ ‘Kumkum Bhagya’ ਦੀ ਹੋਈ ਮੌਤ, ਭੈਣ ਦੀ ਮੌਤ ਤੋਂ ਕੁੱਝ ਘੰਟਿਆਂ ਬਾਅਦ ਤੋੜਿਆ ਦਮ

  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜੋ ਪਿੰਡ ਰੁੜਕਾ ਕਲਾਂ ਜਲੰਧਰ ਦਾ ਸੀ। ਜਿੱਥੇ ਉਨ੍ਹਾਂ ਨੇ ਹਾਲ ਹੀ ‘ਚ ਲਾਈਵ ਸ਼ੋਅ ਕੀਤਾ ਸੀ। ਬੱਬੂ ਮਾਨ ਨੇ ਸਟੇਜ ਤੋਂ ਕਿਸਾਨਾਂ ਦਾ ਹੌਂਸਲਾ ਵਧਾਇਆ। ਇਸ ਦੇ ਨਾਲ ਹੀ ਵਿਸ਼ਵ ਵਪਾਰ ਸੰਗਠਨ ਨੇ ਵੀ ਵਿਰੋਧ ਕੀਤਾ ਸੀ।

  ਕਾਬਿਲੇਗੌਰ ਹੈ ਕਿ ਬੱਬੂ ਮਾਨ ਉਨ੍ਹਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਪਿਛਲੇ ਕਿਸਾਨ ਅੰਦੋਲਨ-1 ਵਿੱਚ ਵੀ ਕਿਸਾਨਾਂ ਦਾ ਸਾਥ ਦਿੱਤਾ ਸੀ। ਹਰਭਜਨ ਮਾਨ, ਸਿੱਧੂ ਮੂਸੇਵਾਲਾ, ਦਿਲਜੀਤ ਦੁਸਾਂਝ, ਜੇਜੀ ਬੀ, ਕੰਵਰ ਗਰੇਵਾਲ, ਗਿੱਪੀ ਗਰੇਵਾਲ, ਐਮੀ ਵਿਰਕ ਅਤੇ ਰਣਜੀਤ ਬਾਵਾ ਅਜਿਹੇ ਗਾਇਕ ਸਨ ਜਿਨ੍ਹਾਂ ਨੇ 2020-21 ਵਿੱਚ ਕਿਸਾਨ ਅੰਦੋਲਨ ਵਿੱਚ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ। 

  ਇਹ ਵੀ ਪੜ੍ਹੋ: ਐਲਵੀਸ਼ ਯਾਦਵ ਦੇ ਖ਼ਿਲਾਫ਼ ਗੁਰੂਗ੍ਰਾਮ ‘ਚ FIR, YouTuber ਨਾਲ ਕੀਤੀ ਕੁੱਟਮਾਰ


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.