Pitbull Dog News: ਪਿੱਟਬੁਲ ਕੁੱਤੇ ਦੇ ਹਮਲਿਆਂ ਦੀ ਖਬਰ ਅਕਸਰ ਹੀ ਸੁਣਨ ਨੂੰ ਮਿਲ ਜਾਂਦੀ ਹੈ। ਪਰ ਫਿਰ ਵੀ ਅਜੇ ਤੱਕ ਇਹ ਜਾਨਵਰ ਘਰਾਂ ਵਿੱਚ ਪਾਲਤੂ ਬਣਾ ਕੇ ਰੱਖੇ ਜਾਂਦੇ ਹਨ। ਜੋ ਕਿ ਆਮ ਲੋਕਾਂ ਦਾ ਜਿਓਣਾ ਕਰ ਰਹੇ ਹਨ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਨੰਗਲ ਤਹਿਸੀਲ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਪੈਂਦੇ ਪਿੰਡ ਪਲਾਸੀ ਵਿਖੇ ਇੱਕ ਪਿੱਟਪੁਲ ਕੁੱਤੇ ਨੇ ਚੌਥੀ ਜਮਾਤ ਵਿੱਚ ਪੜ੍ਹਨ ਵਾਲੇ 9 ਸਾਲੇ ਬੱਚੇ ’ਤੇ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੱਚੇ ਦੀ ਹਾਲਤ ਜਿਆਦਾ ਗੰਭੀਰ ਜ਼ਖਮੀ ਹੋ ਗਿਆ ਸੀ ਜਿਸਨੂੰ ਪਰਿਵਾਰ ਨੇ ਆਪਣੇ ਕੰਬਦੇ ਹੋਏ ਹੱਥਾਂ ਅਤੇ ਰੋ ਰਹੀਆਂ ਅੱਖਾਂ ਦੇ ਨਾਲ ਤੁਰੰਤ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ’ਚ ਪੀਜੀਆਈ ਰੈਫਰ ਕੀਤਾ ਗਿਆ।
ਬੱਚੇ ਦੀ ਮਾਂ ਨੇ ਰੋਂਦੋ ਹੋਏ ਦੱਸਿਆ ਕਿ ਬੱਚਾ ਉਨ੍ਹਾਂ ਦੇ ਨਾਲ ਖੇਤਾਂ ਵਿੱਚ ਗਿਆ ਸੀ। ਜਿੱਥੋਂ ਉਹ ਘਰ ਵੱਲ ਨੂੰ ਪਰਤ ਰਿਹਾ ਸੀ ਕਿ ਰਸਤੇ ਵਿੱਚ ਕੁੱਤੇ ਨੇ ਉਸ ਤੇ ਹਮਲਾ ਕਰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਤੁਸੀਂ ਸੁਣੋ ਕੀ ਕਿਹਾ ਬੱਚੇ ਦੀ ਮਾਂ ਗੁਰਪ੍ਰੀਤ ਕੌਰ ਨੇ ਤੇ ਪਰਿਵਾਰਿਕ ਮੈਂਬਰਾਂ ਨੇ। ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਹਸਪਤਾਲ ਤੋਂ ਇਸ ਸਬੰਧੀ ਜਾਣਕਾਰੀ ਆਈ ਸੀ ਜਿਸ ਨੂੰ ਲੈ ਕੇ ਉਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਆਸਿਫ਼ ਅਲੀ ਜ਼ਰਦਾਰੀ ਬਣੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ; ਇਮਰਾਨ ਦੇ ਉਮੀਦਵਾਰ ਨੂੰ ਹਾਰ