Monday, April 15, 2024
More

    Latest Posts

    40 ਫੁੱਟ ਡੂੰਘੇ ਬੋਰਵੈਲ ‘ਚ ਡਿੱਗਿਆ ਬੱਚਾ, ਬਚਾਅ ਕਾਰਜਾਂ ‘ਚ ਜੁਟੀਆਂ NDRF ਤੇ ਪੁਲਿਸ ਟੀਮਾਂ | Action Punjab


    Child Fell into Borewell in Delhi: ਦਿੱਲੀ ‘ਚ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਕੇਸ਼ੋਪੁਰ ਮੰਡੀ ਇਲਾਕੇ ਵਿੱਚ ਜਲ ਬੋਰਡ ਦੇ ਬੋਰਵੈਲ ‘ਚ ਇੱਕ ਬੱਚੇ ਦੇ ਡਿੱਗਣ ਦੀ ਖ਼ਬਰ ਹੈ। ਘਟਨਾ ਬੀਤੀ ਦੇਰ ਰਾਤ ਵਾਪਰੀ। ਬੋਰਵੈਲ 40 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ, ਜਿਸ ਵਿਚੋਂ ਬੱਚੇ ਨੂੰ ਕੱਢਣ ਲਈ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ। ਅਜੇ ਜੇਸੀਬੀ ਮਸ਼ੀਨ ਨਾਲ ਆਸ ਪਾਸ ਤੋਂ ਮਿੱਟੀ ਖੋਦੀ ਜਾ ਰਹੀ ਹੈ।

    ਫਾਇਰ ਬ੍ਰਿਗੇਡ ਵਿਭਾਗ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰਾਤ 1 ਵਜੇ ਸੂਚਨਾ ਮਿਲੀ ਸੀ ਕਿ ਕੇਸ਼ੋਪੁਰ ਮੰਡੀ ਇਲਾਕੇ ਵਿੱਚ ਬੋਰਵੈਲ ‘ਚ ਬੱਚਾ ਡਿੱਗ (minor-trapped-in-borewell) ਗਿਆ ਹੈ, ਜਿਸ ਪਿੱਛੋਂ ਮੌਕੇ ‘ਤੇ 5 ਬ੍ਰਿਗੇਡ ਦੀਆਂ ਗੱਡੀਆਂ ਬਚਾਅ ਕਾਰਜਾਂ ਲਈ ਭੇਜੀਆਂ ਗਈਆਂ।

    ਦੱਸ ਦੇਈਏ ਕਿ ਜਲ ਬੋਰਡ (delhi-jal-board) ਦਾ ਕੇਸ਼ੋਪੁਰ ਮੰਡੀ ਖੇਤਰ ਵਿੱਚ 20 ਐਮਜੀਡੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਹੈ। ਇਸ ਵਿੱਚ ਲਗਾਏ ਗਏ ਬੋਰਵੈੱਲ ਦੀ ਚੌੜਾਈ 1.5 ਫੁੱਟ ਅਤੇ ਡੂੰਘਾਈ 40 ਤੋਂ 50 ਫੁੱਟ ਦੱਸੀ ਜਾਂਦੀ ਹੈ।

    ਐਨਡੀਆਰਐਫ ਟੀਮ ਇੰਚਾਰਜ ਇੰਸਪੈਕਟਰ ਵੀਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਮੌਕੇ ’ਤੇ ਪਹੁੰਚ ਗਈ ਹੈ। ਨਾਲ ਹੀ ਜੇਸੀਬੀ ਮਸ਼ੀਨ ਵੀ ਮੰਗਵਾਈ ਗਈ। ਜਾਣਕਾਰੀ ਅਨੁਸਾਰ ਜੇਸੀਬੀ ਰਾਹੀਂ ਬੋਰਵੈੱਲ ਦੇ ਸਮਾਨਾਂਤਰ ਨਵਾਂ ਟੋਆ ਪੁੱਟ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਚੇ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਬਚਾਅ ਕਾਰਜ ‘ਚ ਲੱਗੇ ਕਰਮਚਾਰੀ ਕਾਫੀ ਸਾਵਧਾਨੀ ਨਾਲ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੇਸੀਬੀ ਨਾਲ ਨਵਾਂ ਟੋਆ ਪੁੱਟਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.