Monday, April 15, 2024
More

    Latest Posts

    ਲੱਡੂਆਂ, ਦਵਾਈਆਂ ਤੇ ਮਿਠਾਈਆਂ ਰਾਹੀਂ ਅਮਰੀਕਾ, ਨਿਊਜ਼ੀਲੈਂਡ ਭੇਜੀ ਜਾਂਦੀ ਸੀ ਅਫੀਮ, 22 ਕਿੱਲੋ ਅਫ਼ੀਮ ਸਮੇਤ 9 ਗ੍ਰਿਫ਼ਤਾਰ | ActionPunjab


    ਚੰਡੀਗੜ੍ਹ: ਪੰਜਾਬ ਪੁਲਿਸ ਨੇ ਅੰਤਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕਰਦਿਆਂ 9 ਹੋਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀਆਂ ਕੋਲੋਂ 22 ਕਿੱਲੋ ਅਫ਼ੀਮ (Opium) ਬਰਾਮਦ ਕੀਤੀ ਗਈ ਹੈ। ਪੁਲਿਸ (Punjab Police) ਨੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਦੀ ਡਰੱਗ ਮਨੀ ਤੋਂ ਬਣੀਆਂ 6 ਕਰੋੜ ਰੁਪਏ ਦੀਆਂ 12 ਜਾਇਦਾਦਾਂ ਦੀ ਵੀ ਪਛਾਣ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗ ਪਿਛਲੇ 3 ਸਾਲਾਂ ਤੋਂ ਵਿਦੇਸ਼ਾਂ ‘ਚ ਅਫ਼ੀਮ ਭੇਜਣ ਦਾ ਕੰਮ ਕਰ ਰਿਹਾ ਸੀ।

    ਪੁਲਿਸ ਜਾਣਕਾਰ ਅਨੁਸਾਰ ਇਸ ਤਸਕਰੀ ਗੈਂਗ ਦੇ ਪਹਿਲਾਂ ਵੀ ਤਿੰਨ ਕਿੰਗਪਿੰਨ ਗ੍ਰਿਫ਼ਤਾਰ ਕੀਤਾ ਗਏ ਸਨ ਅਤੇ ਹੁਣ 9 ਹੋਰ ਮੁਲਜ਼ਮਾਂ ਨੂੰ 22 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਹੁਣ ਤੱਕ ਇਨ੍ਹਾਂ ਦੇ 9 ਕਰੋੜ ਰੁਪਏ ਦੀ ਰਕਮ ਦੇ 30 ਖਾਤੇ ਫ਼ਰੀਜ਼ ਕੀਤੇ ਹਨ, ਜਦਕਿ ਡਰੱਗ ਮਨੀ ਤੋਂ ਬਣੀਆਂ 6 ਕਰੋੜ ਰੁਪਏ ਦੀਆਂ 12 ਜਾਇਦਾਦਾਂ ਦੀ ਪਛਾਣ ਕੀਤੀ ਹੈ।

    ਪੁਲਿਸ ਜਾਣਕਾਰੀ ਅਨੁਸਾਰ ਯੂਕੇ, ਯੂਐਸ, ਆਸਟ੍ਰੇਲੀਆ ਅਤੇ ਕੈਨੇਡਾ ਤੋਂ 5 ਵਿਦੇਸ਼ੀ ਬੇਸ ਸੰਸਥਾਵਾਂ ਅਤੇ ਦਿੱਲੀ ਵਿੱਚ 6 ਕਸਟਮ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ। ਇਹ ਗੈਂਗ ਪਿਛਲੇ ਤਿੰਨ ਸਾਲ ਤੋਂ ਵਿਦੇਸ਼ ਵਿੱਚ ਅਫੀਮ ਭੇਜਣ ਦਾ ਕੰਮ ਕਰ ਰਿਹਾ ਸੀ। ਮਾਮਲੇ ‘ਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਗੈਂਗ ਵੱਲੋਂ ਇਹ ਅਫ਼ੀਮ ਨੂੰ ਲੱਡੂ, ਚਾਦਰ, ਦਵਾਈਆਂ ਅਤੇ ਮਿਠਾਈ ਦੇ ਜਰੀਏ ਵਿਦੇਸ਼ਾਂ ਵਿੱਚ ਡਿਲੀਵਰ ਕੀਤਾ ਜਾ ਰਿਹਾ ਸੀ। ਪੁਲਿਸ ਅਨੁਸਾਰ ਗੈਂਗ ਦੇ ਦੋ ਮੁਲਜ਼ਮ ਕੋਰੀਅਰ ਕੰਪਨੀ ਚਲਾਉਂਦੇ ਹਨ।

    ਖ਼ਬਰ ਅਪਡੇਟ ਜਾਰੀ…


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.