Tuesday, April 16, 2024
More

  Latest Posts

  ਮਮਤਾ ਬੈਨਰਜੀ ਨੇ ਲੋਕ ਸਭਾ ਸੀਟਾਂ ਲਈ ਟਿਕਟਾਂ ਦਾ ਕੀਤਾ ਐਲਾਨ, ਸਾਬਕਾ ਕ੍ਰਿਕਟਰ ਪਠਾਨ ਨੂੰ ਮੈਦਾਨ ‘ਚ ਉਤਾਰਿਆ | Action Punjab


  Lok Sabha Elections 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ 42 ਲੋਕ ਸਭਾ ਟਿਕਟਾਂ ਦਾ ਐਲਾਨ (TMC announced tickets) ਕਰ ਦਿੱਤਾ ਹੈ। ਮਮਤਾ ਬੈਨਰਜੀ (Mamata Banerjee) ਵੱਲੋਂ ਇਸ ਸੂਚੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਯੁਸੂਫ਼ ਪਠਾਨ (Yusuf Pathan) ਨੂੰ ਟਿਕਟ ਦਿੱਤੀ ਗਈ ਹੈ, ਜੋ ਕਿ ਬਹਿਰਾਮਪੁਰ ਤੋਂ ਚੋਣ ਲੜਨਗੇ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨਾਲ ਹੋਣਾ ਮੰਨਿਆ ਜਾ ਰਿਹਾ ਹੈ।

  ਇਨ੍ਹਾਂ ਵੱਡੀਆਂ ਸ਼ਖਸੀਅਤਾਂ ਨੂੰ ਵੀ ਮਿਲੀ ਟਿਕਟ

  ਯੂਸਫ ਪਠਾਨ ਤੋਂ ਇਲਾਵਾ 41 ਹੋਰ ਉਮੀਦਵਾਰਾਂ ਵਿੱਚ ਕਾਂਠੀ ਤੋਂ ਉੱਤਮ ਬਾਰਿਕ, ਘਾਟਲ ਤੋਂ ਅਭਿਨੇਤਾ ਦੇਬ, ਝਾਰਗ੍ਰਾਮ ਤੋਂ ਪਦਮਸ਼੍ਰੀ ਕਾਲੀਪਦਾ ਸੋਰੇਨ, ਮੇਦਿਨੀਪੁਰ ਤੋਂ ਜੂਨ ਮਾਲੀਆ, ਪੁਰੂਲੀਆ ਤੋਂ ਸ਼ਾਂਤੀਰਾਮ ਮਹਾਤੋ, ਬਾਂਕੁਰਾ ਤੋਂ ਅਰੂਪ ਚੱਕਰਵਰਤੀ ਸ਼ਾਮਲ ਹਨ। ਜਦਕਿ ਵਰਦਮਾਨ ਦੁਰਗਾਪੁਰ ਤੋਂ ਕੀਰਤੀ ਆਜ਼ਾਦ, ਬੀਰਭੂਮ ਤੋਂ ਸ਼ਤਾਬਦੀ ਰਾਏ, ਬਿਸ਼ਨੂਪੁਰ ਤੋਂ ਸੁਦਾਤਾ ਮੰਡਲ ਖਾਨ, ਆਸਨਸੋਲ ਤੋਂ ਸ਼ਤਰੂਘਨ ਸਿਨਹਾ, ਕ੍ਰਿਸ਼ਨਾਨਗਰ ਤੋਂ ਮਹੂਆ ਮੋਇਤਰਾ, ਰਾਣਾਘਾਟ ਤੋਂ ਮੁਕੁਟ ਮਣੀ ਅਧਿਕਾਰੀ, ਬਨਗਾਂਵ ਤੋਂ ਵਿਸ਼ਵਜੀਤ ਦਾਸ, ਬੈਰਕਪੁਰ ਤੋਂ ਪਾਰਥ ਭੌਮਿਕ ਨੂੰ ਲੋਕ ਸਭਾ ਟਿਕਟ ਮਿਲੀ ਹੈ।

  ਇਸ ਤੋਂ ਇਲਾਵਾ ਦਮਦਮ ਤੋਂ ਸੌਗਾਤਾ ਰਾਏ, ਬਾਰਾਸਾਤ ਤੋਂ ਕਾਕੋਲੀ ਘੋਸ਼ ਦਸਤੀਦਾਰ, ਬਸ਼ੀਰਹਾਟ ਤੋਂ ਹਾਜੀ ਨੂਰੁਲ ਇਸਲਾਮ, ਜੈਨਗਰ ਤੋਂ ਪ੍ਰਤਿਮਾ ਮੰਡਲ, ਮਥੁਰਾਪੁਰ ਤੋਂ ਬਾਪੀ ਹਲਦਰ, ਡਾਇਮੰਡ ਹਾਰਬਰ- ਅਭਿਸ਼ੇਕ ਬੈਨਰਜੀ, ਜਾਦਵਪੁਰ ਤੋਂ ਸ਼ਯਾਨੀ ਘੋਸ਼, ਦੱਖਣੀ ਤੋਂ ਮਾਮਾ ਰਾਏ, ਕੋਲਕਾਤਾ ਤੋਂ ਸੁਦੀਪ ਰਾਏ। ਕੋਲਕਾਤਾ ਉੱਤਰੀ ਤੋਂ ਬੰਦੋਪਾਧਿਆਏ, ਹਾਵੜਾ ਤੋਂ ਪ੍ਰਸੂਨ ਬੈਨਰਜੀ ਫੁੱਟਬਾਲਰ, ਉਲੂਬੇਰੀਆ ਤੋਂ ਸਜਦਾ ਅਹਿਮਦ, ਸ਼੍ਰੀਰਾਮਪੁਰ ਤੋਂ ਕਲਿਆਣ ਬੈਨਰਜੀ, ਹੁਗਲੀ ਤੋਂ ਰਚਨਾ ਬੈਨਰਜੀ, ਅਰਾਮਬਾਗ ਤੋਂ ਮਿਤਾਲੀ ਬਾਗ ਅਤੇ ਤਮਲੂਕ ਤੋਂ ਦੇਬਾਂਸ਼ੂ ਭੱਟਾਚਾਰੀਆ ਨੂੰ ਟਿਕਟਾਂ ਮਿਲੀਆਂ ਹਨ।

  ਇਰਫ਼ਾਨ ਪਠਾਨ ਦੇ ਵੱਡੇ ਭਰਾ ਹਨ ਯੁਸੂਫ਼

  ਦੱਸ ਦਈਏ ਕਿ ਯੁਸੂਫ਼ ਪਠਾਨ, ਸਾਬਕਾ ਭਾਰਤੀ ਕ੍ਰਿਕਟਰ ਇਰਫ਼ਾਨ ਦੇ ਵੱਡੇ ਭਰਾ ਹਨ। ਆਪਣੀ ਤਾਕਤਵਰ ਅਤੇ ਤੇਜ਼-ਤਰਾਰ ਬੱਲੇਬਾਜ਼ੀ ਕਾਰਨ ਉਹ ਗੇਂਦਬਾਜਾਂ ‘ਚ ਖੌਫ ਪੈਦਾ ਕਰ ਦਿੰਦੇ ਸਨ। ਯੂਸਫ ਪਠਾਨ ਨੇ ਆਪਣੇ ਵਨਡੇ ਕਰੀਅਰ ‘ਚ 41 ਵਨਡੇ ਪਾਰੀਆਂ ‘ਚ ਕੁੱਲ 810 ਦੌੜਾਂ ਬਣਾਈਆਂ। ਇਨ੍ਹਾਂ 41 ਪਾਰੀਆਂ ‘ਚ ਉਨ੍ਹਾਂ ਦੇ ਨਾਂ 2 ਸੈਂਕੜੇ ਅਤੇ 3 ਅਰਧ ਸੈਂਕੜੇ ਵੀ ਸ਼ਾਮਲ ਹਨ। ਯੂਸਫ ਪਠਾਨ ਨੇ ਵੀ ਭਾਰਤ ਲਈ 18 ਟੀ-20 ਪਾਰੀਆਂ ਵਿੱਚ ਕੁੱਲ 236 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 146.58 ਰਿਹਾ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.