Tuesday, April 16, 2024
More

  Latest Posts

  ਟਰੈਕਟਰ ‘ਤੇ ਸਟੰਟ ਦੀ ਵੀਡੀਓ ਟਰੇਸ ਕਰ ਫੜਿਆ ਮੁਲਜ਼ਮ, ਚਲਾਨ ਜਾਰੀ | ActionPunjab


  Hoshiarpur News: ਹੁਸ਼ਿਆਰਪੁਰ ਦੀ ਫੂਡ ਸਟਰੀਟ ‘ਤੇ ਟਰੈਕਟਰ ਸਟੰਟ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਨੌਜਵਾਨ ਆਪਣੇ ਟਰੈਕਟਰ ਨਾਲ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਪੁਲਿਸ ਦਾ ਕਹਿਣਾ ਕਿ ਇਹ ਫੂਡ ਸਟਰੀਟ ‘ਤੇ ਖਾਣ ਪੀਣ ਦੇ ਸ਼ੌਕੀਨਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਸਟੰਟ ਵਿਚਕਾਰ ਵੱਡਾ ਹਾਦਸਾ ਹੋ ਸਕਦਾ ਸੀ। ਵਾਇਰਲ ਵੀਡੀਓ ‘ਚ ਨਿਊ ​​ਹਾਲੈਂਡ ਕੰਪਨੀ ਦੇ ਟਰੈਕਟਰ ‘ਤੇ ਸਟੰਟ ਦੀ ਵੀਡੀਓ ‘ਚ ਨੌਜਵਾਨ ਟਰੈਕਟਰ ਦੇ ਅੱਗੇ ਲੱਗੇ ਦੋ ਟਾਇਰ ਚੁੱਕ ਕੇ ਸਟੰਟ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ‘ਚ ਟਰੈਕਟਰ ਦੇ ਆਲੇ-ਦੁਆਲੇ ਲੋਕ ਵੀ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੈਕਟਰ ਕਬਜ਼ੇ ਵਿੱਚ ਲੈ ਲਿਆ ਅਤੇ ਡਰਾਈਵਰ ਦਾ ਵੀ ਚਲਾਨ ਕੱਟ ਦਿੱਤਾ। ਹੁਸ਼ਿਆਰਪੁਰ ਦੇ ਪੀ.ਸੀ.ਆਰ. ਐਸ.ਐਚ.ਓ. ਸੁਭਾਸ਼ ਭਗਤ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਮਗਰੋਂ ਜਦੋਂ ਇਹ ਪੁਲਿਸ ਹੱਥ ਲੱਗੀ ਤਾਂ ਅਸੀਂ ਮੁਲਜ਼ਮ ਨੂੰ ਟਰੇਸ ਕਰ ਕੇ ਉਸ ਨੂੰ ਤੁਰੰਤ ਲੱਭ ਲਿਆ ਹੈ। ਡਰਾਈਵਰ ਦੇ ਪਿਤਾ ਨੂੰ ਬੁਲਾ ਕੇ ਚਲਾਨ ਪੇਸ਼ ਕਰ ਦਿੱਤਾ ਗਿਆ ਅਤੇ ਸਖ਼ਤ ਹਦਾਇਤ ਵੀ ਜਾਰੀ ਕੀਤੀ ਗਈ ਹੈ। ਉਕਤ ਨੌਜਵਾਨ ਥਾਣਾ ਬੁਲੋਵਾਲ ਅਧੀਨ ਪੈਂਦੇ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਕਿ ਨੌਜਵਾਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਅਜਿਹਾ ਕਰ ਉਹ ਆਪਣੀ ਜਾਨ ਤਾਂ ਖਤਰੇ ‘ਚ ਪਾਉਂਦੇ ਨੇ, ਪਰ ਹੋਰਾਂ ਦੀ ਜਾਨ ਵੀ ਖਤਰੇ ‘ਚ ਪਾ ਦਿੰਦੇ ਹਨ। 

  ਇਹ ਖ਼ਬਰਾਂ ਵੀ ਪੜ੍ਹੋ: 


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.