Tuesday, April 16, 2024
More

    Latest Posts

    ਗਾਜ਼ੀਪੁਰ ‘ਚ ਭਿਆਨਕ ਹਾਦਸਾ; ਬਰਾਤੀਆਂ ਨਾਲ ਭਰੀ ਬੱਸ ‘ਤੇ ਡਿੱਗੀ ਹਾਈਟੈਸ਼ਨ ਤਾਰ, 10 ਲੋਕਾਂ ਦੀ ਮੌਤ | Action Punjab


    Ghazipur Horrific Accident: ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਇਸ ਹਾਦਸੇ ’ਚ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਨਾਲ ਹੀ ਇਸ ਹਾਦਸੇ ਦੇ ਕਾਰਨ ਕਈ ਲੋਕ ਸੜ ਚੁੱਕੇ ਹਨ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

    ਇਸ ਹਾਦਸੇ ਦੌਰਾਨ ਲੋਕਾਂ ਵਿਚਾਲੇ ਹੜਕੰਪ ਮਚ ਗਿਆ। ਦੱਸ ਦਈਏ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਆਹ ਦੇ ਮਹਿਮਾਨਾਂ ਨਾਲ ਭਰੀ ਹੋਈ ਦੱਸੀ ਜਾ ਰਹੀ ਹੈ। ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਬੱਸ ਵਿੱਚ ਵਿਆਹ ਦੇ ਕੁੱਲ 38 ਮਹਿਮਾਨ ਸਵਾਰ ਸੀ। ਸੂਚਨਾ ਮਿਲਣ ਤੋਂ ਬਾਅਦ ਮੋਬਾਈਲ ਫੋਰੈਂਸਿਕ ਟੀਮ ਵੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ।

    ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਤਾਰ ਡਿੱਗਣ ਕਾਰਨ ਬੱਸ ਨੂੰ ਅੱਗ ਲੱਗ ਗਈ। ਕਿਸੇ ਤਰ੍ਹਾਂ ਕਰੰਟ ਦਾ ਵਹਾਅ ਰੁਕਣ ਤੋਂ ਬਾਅਦ ਲੋਕ ਬਾਹਰ ਨਿਕਲ ਆਏ। ਅੱਗ ਵਿੱਚ ਬੇਹੋਸ਼ ਹੋਏ ਲੋਕਾਂ ਦੇ ਸੜ ਜਾਣ ਦੀ ਵੀ ਚਰਚਾ ਹੈ।

    ਮਾਮਲੇ ਸਬੰਧੀ ਐਸਪੀ ਨੇ ਦੱਸਿਆ ਕਿ ਗੱਡੀ ਜ਼ਿਲ੍ਹੇ ਤੋਂ ਬਾਹਰ ਦੀ ਹੈ। ਇਹ ਘਟਨਾ ਕਿਵੇਂ ਵਾਪਰੀ ਇਹ ਦੇਖਣਾ ਬਾਕੀ ਹੈ। ਕਿੰਨੇ ਲੋਕ ਮਰ ਚੁੱਕੇ ਹਨ? ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ।

    ਇਹ ਵੀ ਪੜ੍ਹੋ: ਹੰਗਾਮੇ ਵਿਚਕਾਰ F&CC ਮੈਂਬਰਾਂ ਦੀ ਹੋਈ ਚੋਣ; ਰਾਜਨੀਤੀ ਨੇ ਮੇਰਾ ਸਿਰਦਰਦ ਕਰਾ ਦਿੱਤਾ – ਸਾਂਸਦ ਖੇਰ

     


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.