Saturday, October 12, 2024
More

    Latest Posts

    ਬੱਚਿਆਂ ਦੇ ਤੇਜ਼ ਦਿਮਾਗ਼ ਲਈ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਖੁਆਉਣਾ ਚਾਹੀਦਾ ਹੈ ਭੋਜਨ ? ਜਾਣੋ ਇੱਥੇ | Action Punjab


    Foods To Boost Brain Power During Exams: ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ, ਜੋ ਕਿ ਭੋਜਨ ਤੋਂ ਮਿਲਦੀ ਹੈ, ਉਸੇ ਤਰ੍ਹਾਂ ਸਾਡੇ ਦਿਮਾਗ ਨੂੰ ਵੀ ਕੰਮ ਕਰਨ ਲਈ ਊਰਜਾ ਦੀ ਲੋੜ ਹੋਵੇਗੀ?

    ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਕੁਝ ਕਰਦੇ ਹਾਂ, ਪਰ ਅਸੀਂ ਆਪਣੀ ਮਾਨਸਿਕ ਸਿਹਤ ਦਾ 10 ਫੀਸਦੀ ਵੀ ਧਿਆਨ ਨਹੀਂ ਰੱਖ ਪਾਉਂਦੇ। ਜੋ ਖਾਸ ਕਰਕੇ ਬੱਚਿਆਂ ‘ਤੇ ਲਾਗੂ ਹੁੰਦਾ ਹੈ। ਕਿਉਂਕਿ ਮਾਪੇ ਆਪਣੇ ਬੱਚਿਆਂ ਦੀ ਬਿਹਤਰ ਸਿਹਤ ਲਈ ਕਈ ਤਰਕੀਬ ਅਪਣਾਉਂਦੇ ਹਨ, ਪਰ ਉਹ ਆਪਣੇ ਬੱਚਿਆਂ ਦੇ ਦਿਮਾਗ ਦੀ ਦੇਖਭਾਲ ਕਰਨ ‘ਚ ਪਛੜ ਜਾਣਦੇ ਹਨ। 

     

    ਦਸ ਦਈਏ ਕਿ ਮਾਹਿਰਾਂ ਮੁਤਾਬਕ ਬੱਚੇ ਦੀ ਸਰੀਰਕ ਸਿਹਤ ਨਾਲੋਂ ਉਸ ਦੇ ਮਾਨਸਿਕ ਵਿਕਾਸ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਤਾਂ ਆਉ ਜਾਣਦੇ ਹਾਂ ਬੱਚਿਆਂ ਦੇ ਤੇਜ਼ ਦਿਮਾਗ਼ ਲਈ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਭੋਜਨ ਖੁਆਉਣਾ ਚਾਹੀਦਾ ਹੈ। 

    ਦਹੀ : 

    ਦਹੀ ਆਇਓਡੀਨ ਦਾ ਇੱਕ ਚੰਗਾ ਸਰੋਤ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਜ਼ਿੰਕ, ਵਿਟਾਮਿਨ ਬੀ12, ਸੇਲੇਨਿਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ, ਜੋ ਬੱਚਿਆਂ ਦੇ ਦਿਮਾਗੀ ਵਿਕਾਸ ਲਈ ਬਹੁਤ ਜ਼ਰੂਰੀ ਹਨ। 

    ਹਰੀਆਂ ਸਬਜ਼ੀਆਂ : 

    ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਬੱਚਿਆਂ ਦੇ ਦਿਮਾਗ਼ ਨੂੰ ਤੇਜ਼ ਕਰਨ ‘ਚ ਸਹਾਈ ਮੰਨਿਆ ਜਾਂਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਫੋਲੇਟ, ਫਲੇਵੋਨੋਇਡਸ, ਕੈਰੋਟੀਨੋਇਡਸ, ਵਿਟਾਮਿਨ ਈ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਬੱਚਿਆਂ ਦੇ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ। 

    ਫਲ਼ੀਦਾਰ ਅਤੇ ਬੀਨਜ਼ : 

    ਸਿਹਤ ਮਾਹਿਰਾਂ ਮੁਤਾਬਕ ਫਲ਼ੀਦਾਰ ਅਤੇ ਬੀਨਜ਼ ‘ਚ ਭਰਪੂਰ ਮਾਤਰਾ ‘ਚ ਮੈਗਨੀਸ਼ੀਅਮ, ਜ਼ਿੰਕ, ਫਾਈਬਰ, ਐਂਟੀਆਕਸੀਡੈਂਟ ਅਤੇ ਫੋਲੇਟ ਵਰਗੇ ਕਈ ਤੱਤ ਪਾਏ ਜਾਣਦੇ ਹਨ। ਜੋ ਬੱਚੇ ਦੇ ਮੂਡ ਅਤੇ ਦਿਮਾਗ ਦੀ ਸਿਹਤ ਨੂੰ ਵਧਾਉਣ ‘ਚ ਮਦਦ ਕਰਦੇ ਹਨ। 

    ਸਾਬਤ ਅਨਾਜ : 

    ਕਣਕ, ਜੌਂ, ਚਾਵਲ, ਰਾਜਗੀਰਾ, ਸਟੀਲ-ਕੱਟ ਓਟਸ ਵਰਗੇ ਸਾਬਤ ਅਨਾਜ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਦਸ ਦਈਏ ਕਿ ਜੇਕਰ ਬੱਚੇ ਨਿਯਮਿਤ ਤੌਰ ‘ਤੇ ਸਾਬਤ ਅਨਾਜ ਦਾ ਸੇਵਨ ਕਰਦੇ ਹਨ, ਤਾਂ ਉਨ੍ਹਾਂ ਦੀ ਯਾਦਦਾਸ਼ਤ ਨੂੰ ਤੇਜ਼ ਹੋਣ ‘ਚ ਮਦਦ ਮਿਲਦੀ ਹੈ। 

    ਮੇਵੇ ਅਤੇ ਬੀਜ : 

    ਮਾਹਿਰਾਂ ਮੁਤਾਬਕ ਮੇਵੇ ਅਤੇ ਬੀਜਾਂ ‘ਚ ਭਰਪੂਰ ਮਾਤਰਾ ‘ਚ ਮੋਨੋਅਨਸੈਚੁਰੇਟਿਡ ਫੈਟ ਅਤੇ ਓਮੇਗਾ -3 ਪਾਇਆ ਜਾਂਦਾ ਹੈ, ਜੋ ਉਨ੍ਹਾਂ ਨੂੰ ਦਿਮਾਗ ਦੇ ਵਿਕਾਸ ਲਈ ਆਦਰਸ਼ ਬਣਾਉਂਦੇ ਹਨ। ਦਸ ਦਈਏ ਕਿ ਤੁਸੀਂ ਆਪਣੇ ਬੱਚਿਆਂ ਦੀ ਖੁਰਾਕ ‘ਚ ਪਿਸਤਾ ਸ਼ਾਮਲ ਕਰ ਸਕਦੇ ਹੋ। ਕਿਉਂਕਿ ਇਸ ‘ਚ ਵਿਸ਼ੇਸ਼ ਫਾਈਟੋ ਕੈਮੀਕਲ ਪਾਇਆ ਜਾਂਦਾ ਹੈ, ਜਿਸ ਨੂੰ ਲਿਊਟੀਨ ਕਿਹਾ ਜਾਂਦਾ ਹੈ, ਇਹ ਬੱਚਿਆਂ ਦੇ ਦਿਮਾਗ਼ ਨੂੰ ਤੇਜ਼ ਕਰਨ ‘ਚ ਮਦਦ ਕਰਦਾ ਹੈ। ਅਜਿਹੇ ਸੁਪਰਫੂਡਜ਼ ਦਾ ਨਿਯਮਤ ਸੇਵਨ ਕਰਨ ਨਾਲ ਬੱਚਿਆਂ ਦਾ ਦਿਮਾਗ ਕੰਪਿਊਟਰ ਵਾਂਗ ਤੇਜ਼ ਚੱਲ ਸਕਦਾ ਹੈ।

    ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਕੱਦੂ ਦੇ ਬੀਜ ਵੀ ਖਵਾ ਸਕਦਾ ਹੋ। ਇਸ ‘ਚ ਭਰਪੂਰ ਮਾਤਰਾ ‘ਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਦਿਮਾਗ ਦੀ ਰੱਖਿਆ ਕਰਨ ਦੇ ਨਾਲ-ਨਾਲ ਸਰੀਰ ਨੂੰ ਸਿਹਤਮੰਦ ਰੱਖਦੇ ਹਨ।

     

    ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.