Yusuf Pathan Profile: ਸਾਬਕਾ ਭਾਰਤੀ ਕ੍ਰਿਕਟਰ ਯੁਸੂਫ਼ ਪਠਾਨ ਇਸ ਸਾਲ ਲੋਕ ਸਭਾ ਚੋਣਾਂ 2024 (Lok Sabha Election 2024) ਵਿੱਚ ਆਪਣੇ ਰਾਜਨੀਤੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (mamata-banarjee) ਨੇ ਟਿਕਟ ਦੇ ਕੇ ਚੋਣ ਮੈਦਾਨ ‘ਚ ਉਤਾਰਿਆ ਹੈ। ਪਠਾਨ ਨੂੰ ਮਮਤਾ ਨੇ ਬਹਿਰਾਮਪੁਰ (Bahrampur) ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤਾ ਹੈ।
ਇਰਫ਼ਾਨ ਪਠਾਨ ਦੇ ਵੱਡੇ ਭਰਾ ਹਨ ਯੁਸੂਫ਼ ਪਠਾਨ
ਯੁਸੂਫ਼ ਪਠਾਨ, ਸਾਬਕਾ ਭਾਰਤੀ ਕ੍ਰਿਕਟਰ ਇਰਫ਼ਾਨ ਦੇ ਵੱਡੇ ਭਰਾ ਹਨ। ਆਪਣੀ ਤਾਕਤਵਰ ਅਤੇ ਤੇਜ਼-ਤਰਾਰ ਬੱਲੇਬਾਜ਼ੀ ਕਾਰਨ ਉਹ ਗੇਂਦਬਾਜਾਂ ‘ਚ ਖੌਫ ਪੈਦਾ ਕਰ ਦਿੰਦੇ ਸਨ। ਯੂਸਫ ਪਠਾਨ ਨੇ ਆਪਣੇ ਵਨਡੇ ਕਰੀਅਰ ‘ਚ 41 ਵਨਡੇ ਪਾਰੀਆਂ ‘ਚ ਕੁੱਲ 810 ਦੌੜਾਂ ਬਣਾਈਆਂ। ਇਨ੍ਹਾਂ 41 ਪਾਰੀਆਂ ‘ਚ ਉਨ੍ਹਾਂ ਦੇ ਨਾਂ 2 ਸੈਂਕੜੇ ਅਤੇ 3 ਅਰਧ ਸੈਂਕੜੇ ਵੀ ਸ਼ਾਮਲ ਹਨ। ਯੂਸਫ ਪਠਾਨ ਨੇ ਵੀ ਭਾਰਤ ਲਈ 18 ਟੀ-20 ਪਾਰੀਆਂ ਵਿੱਚ ਕੁੱਲ 236 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 146.58 ਰਿਹਾ।
ਕਾਂਗਰਸੀ ਉਮੀਦਵਾਰ ਨਾਲ ਹੋ ਸਕਦਾ ਹੈ ਸਖਤ ਮੁਕਾਬਲਾ
ਯੁਸੂਫ਼ ਪਠਾਨ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਨਾਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਜੋ ਕਿ ਕਾਂਗਰਸ ਦੇ ਦਿੱਗਜ਼ ਨੇਤਾ ਹਨ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਉਮੀਦਵਾਰਾਂ ਵਿਚਾਲੇ ਮੁਕਾਬਲਾ ਸਖਤ ਹੋ ਸਕਦਾ ਹੈ। ਹਾਲਾਂਕਿ ਜੇਕਰ ਦੌਲਤ ਦੇ ਮਾਮਲੇ ‘ਚ ਵੇਖਿਆ ਜਾਵੇ ਤਾਂ ਪਠਾਨ ਵਿਰੋਧੀ ਉਮੀਦਵਾਰ ਅਧੀਰ ਰੰਜਨ ਚੌਧਰੀ ਤੋਂ 25 ਗੁਣਾ ਜ਼ਿਆਦਾ ਅਮੀਰ ਹਨ। ਉਨ੍ਹਾਂ ਕੋਲ ਲਗਜ਼ਰੀ ਕਾਰਾਂ, ਬੰਗਲੇ ਤੇ ਹੋਰ ਕਈ ਮਹਿੰਗੀਆਂ ਚੀਜ਼ਾਂ ਹਨ। ਜਦਕਿ ਅਧੀਰ ਰੰਜਨ ਚੌਧਰੀ ਕੋਲ 2 ਕਰੋੜ ਦਾ ਰਿਹਾਇਸ਼ੀ ਘਰ, 40 ਲੱਖ ਦੀ ਵਪਾਰਕ ਅਤੇ 6 ਕਰੋੜ ਦੀ ਗ਼ੈਰ-ਖੇਤੀ ਵਾਲੀ ਜ਼ਮੀਨ ਹੈ।
248 ਕਰੋੜ ਦੀ ਸੰਪਤੀ ਦਾ ਮਾਲਕ ਹੈ ਸਾਬਕਾ ਕ੍ਰਿਕਟਰ
ਜੇਕਰ ਯੁਸੂਫ਼ ਪਠਾਨ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਭਾਰਤੀ ਕ੍ਰਿਕਟਰ 248 ਕਰੋੜ ਦੀ ਸੰਪਤੀ ਦਾ ਮਾਲਕ ਹੈ ਅਤੇ 20 ਕਰੋੜ ਰੁਪਏ ਸਾਲਾਨਾ ਕਮਾਈ ਕਰਦਾ ਹੈ। ਪਠਾਨ ਨੂੰ ਸਭ ਤੋਂ ਵੱਧ ਕਮਾਈ ਕ੍ਰਿਕਟ ਤੋਂ ਹੁੰਦੀ ਹੈ। ਉਨ੍ਹਾਂ ਕੋਲ ਇੱਕ 6 ਕਰੋੜ ਰੁਪਏ ਦਾ ਇੱਕ ਲਗਜ਼ਰੀ ਘਰ ਵੀ ਹੈ, ਜੋ ਉਸ ਨੇ ਆਪਣੇ ਛੋਟੇ ਭਰਾ ਇਰਫ਼ਾਨ ਪਠਾਨ ਨਾਲ ਮਿਲ ਕੇ 2008 ਵਿੱਚ ਖਰੀਦਿਆ ਸੀ।
ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਪਠਾਨ
41 ਸਾਲਾ ਯੂਸਫ ਪਠਾਨ 2007 ‘ਚ ਟਵੰਟੀ-20 ਅਤੇ 2011 ‘ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਉਹ ਇਸ ਵਾਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਹੋਣਗੇ। ਪਠਾਨ ਨੇ ਫਰਵਰੀ 2021 ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ।ਯੂਸਫ ਪਠਾਨ ਨੇ ਭਾਰਤ ਲਈ 57 ਵਨਡੇ ਮੈਚਾਂ ਵਿੱਚ 27 ਦੀ ਔਸਤ ਨਾਲ 810 ਦੌੜਾਂ ਬਣਾਈਆਂ। ਉਸ ਨੇ 22 ਟੀ-20 ਮੈਚਾਂ ‘ਚ 236 ਦੌੜਾਂ ਬਣਾਈਆਂ ਹਨ। ਉਸ ਨੇ 22 ਟੀ-20 ਮੈਚਾਂ ‘ਚ 236 ਦੌੜਾਂ ਬਣਾਈਆਂ ਹਨ। ਉਸ ਨੇ ਵਨਡੇ ਵਿੱਚ 2 ਸੈਂਕੜੇ ਅਤੇ 3 ਅਰਧ ਸੈਂਕੜੇ ਵੀ ਲਗਾਏ ਹਨ। ਯੂਸਫ ਪਠਾਨ ਦੇ ਨਾਂ ਵਨਡੇ ‘ਚ ਵੀ 33 ਅਤੇ ਟੀ-20 ‘ਚ 13 ਵਿਕਟਾਂ ਹਨ।